ਇਸ ਦਿਵਾਲੀ ਹੁੰਡਈ ਲਾਂਚ ਕਰੇਗੀ ਇਸ ਕਾਰ ਦਾ ਆਟੋਮੈਟਿਕ ਵੇਰੀਅੰਟ

Wednesday, Jul 27, 2016 - 11:55 AM (IST)

ਇਸ ਦਿਵਾਲੀ ਹੁੰਡਈ ਲਾਂਚ ਕਰੇਗੀ ਇਸ ਕਾਰ ਦਾ ਆਟੋਮੈਟਿਕ ਵੇਰੀਅੰਟ
ਜਲੰਧਰ- ਦੱਖਣੀ ਕੋਰੀਆਈ ਕਾਰ ਨਿਰਮਾਤਾ ਕੰਪਨੀ ਹੁੰਡਈ ਆਪਣੀ Elite i20 ਦੀ ਵੱਡੀ ਸਫਲਤਾ ਤੋਂ ਬਾਅਦ i20 ਦਾ ਨਵਾਂ ਮਾਡਲ ਲਿਆਉਣ ਜਾ ਰਹੀ ਹੈ ਜਿਸ ਵਿਚ 1.4-ਲੀਟਰ (ਪੈਟਰੋਲ) ਇੰਜਣ ਦਿੱਤਾ ਜਾਵੇਗਾ ਜੋ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੋਵੇਗਾ। 
ਜਿਗਵ੍ਹੀਲਸ ਦੀ ਇਕ ਰਿਪੋਰਟ ਮੁਤਾਬਕ ਹੁੰਡਈ ਇਸ ਨਵੀਂ i20 ਨੂੰ ਫੈਸਟਿਵਲ ਸੀਜ਼ਨ ''ਤੇ ਲਾਂਚ ਕਰੇਗੀ। ਇਸ ਦੇ ਨਾਲ ਹੀ ਕੰਪਨੀ ਮੌਜੂਦਾ 1.2 ਲੀਟਰ i20 ਮਾਡਲ ਨੂੰ ਵੀ ਆਟੋਮੈਟਿਕ ਵੇਰੀਅੰਟ ''ਚ ਲਾਂਚ ਕਰੇਗੀ ਜੋ 100 PS ਪਾਵਰ ਜਨਰੇਟ ਕਰੇਗਾ। ਕੰਪਨੀ ਇਸ ਨਵੇਂ ਮਾਡਲ ਨਾਲ VW ਪੋਲੋ GT TSI, ਮਾਰੂਤੀ ਬਲੈਨੋ (CVT) ਅਤੇ ਹੌਂਡਾ ਜੈਜ਼ (CVT) ਨੂੰ ਜ਼ਬਰਦਸਤ ਟੱਕਰ ਦੇਵੇਗੀ।

Related News