ਨਵੀਂ ਹੁੰਡਈ ਕ੍ਰੇਟਾ N Line ਤੋਂ ਉਠਿਆ ਪਰਦਾ, ਜਲਦ ਹੋ ਸਕਦੀ ਹੈ ਭਾਰਤ ’ਚ ਲਾਂਚ

06/11/2022 6:08:52 PM

ਆਟੋ ਡੈਸਕ– ਹੁੰਡਈ ਮੋਟਰਸ ਨੇ ਨਵੀਂ ਕ੍ਰੇਟਾ N Line ਤੋਂ ਪਰਦਾ ਚੁੱਕ ਦਿੱਤਾ ਹੈ। ਕਾਫੀ ਸਮੇਂ ਤੋਂ ਕਾਰ ਦੀ ਟੈਸਟਿੰਗ ਹੋ ਰਹੀ ਸੀ ਅਤੇ ਹੁਣ ਇਸਨੂੰ ਅਨਵੀਲ ਕਰ ਦਿੱਤਾ ਗਿਆ ਹੈ। ਨਵੀਂ ਕ੍ਰੇਟਾ N Line ’ਚ ਕਈ ਨਵੀਆਂ ਖੂਬੀਆਂ ਅਤੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ। ਕ੍ਰੇਟਾ ਐੱਨ ਲਾਈਨ ਸਪੋਰਟ ਲੁੱਕ, ਬਿਹਤਰ ਇੰਟੀਰੀਅਰ ਅਤੇ ਢੇਰਾਂ ਨਵੇਂ ਫੀਚਰਜ਼ ਨਾਲ ਲੈਸ ਹੈ। ਆਉਣ ਵਾਲੇ ਸਮੇਂ ’ਚ ਇਸਨੂੰ ਭਾਰਤ ’ਚ ਲਾਂਚ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਨਵੀਂ ਕ੍ਰੇਟਾ ਐੱਨ ਲਾਈਨ ਬਾਰੇ...

ਲੁੱਕ ਅਤੇ ਡਿਜ਼ਾਇਨ
Creta N Line ’ਚ ਨਵੀਂ ਗ੍ਰਿਲ, ਵੱਡਾ ਬੰਪਰ, ਜ਼ਿਆਦਾ ਵੱਡਾ ਏਅਰ ਇਨਟੇਕ ਅਤੇ ਟ੍ਰੈਂਗੁਲਰ ਸ਼ੇਪ ਵਾਲਾ ਫੌਗ ਲੈਂਪ ਲੱਗਾ ਹੈ। ਇਸਦੇ ਹੈੱਡਲੈਂਪ ’ਚ ਡਾਰਕ ਕ੍ਰੋਮ ਟ੍ਰੀਟਮੈਂਟ ਵੇਖਣ ਨੂੰ ਮਿਲ ਰਹੇ ਹਨ। i20 N Line ਦੀ ਤਰ੍ਹਾਂ ਹੀ Creta N Line ’ਚ ਵੀ ਥਾਂ-ਥਾਂ ਐੱਨ ਲਾਈਨ ਬੈਂਜਿੰਗ ਵੇਖਣ ਨੂੰ ਮਿਲ ਰਹੀ ਹੈ। ਇਸ ਵਿਚ 17 ਇੰਚ ਦੇ ਅਲੌਏ ਵ੍ਹੀਲਜ਼ ਦੇ ਨਾਲ ਹੀ ਟੇਲ ’ਚ ਬਿਹਤਰ ਬੰਪਰ, ਫਾਕਸ ਡਿਫਿਊਜ਼ਰ ਅਤੇ ਟਵਿਨ ਐਗਜਾਸਟ ਸੈੱਟਅਪ ਹੈ।

ਇੰਜਣ ਅਤੇ ਪਾਵਰ
Hyundai Creta N Line ’ਚ 1.0 ਲੀਟਰ 3 ਸਿਲੰਡਰ ਟਰਬੋਚਾਰਜਡ ਪੈਟਰੋਲ ਇੰਜਣ ਲੱਗਾ ਹੈ ਜੋ ਕਿ 120bhp ਤਕ ਦੀ ਪਾਵਰ ਅਤੇ 175Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 7-ਸਪੀਡ DCT ਆਟੋਮੈਟਿਕ ਟ੍ਰਾਂਸਮਿਸ਼ਨ ਵੇਖਣ ਨੂੰ ਮਿਲ ਰਿਹਾ ਹੈ।


Rakesh

Content Editor

Related News