ਹੁੰਡਈ ਦੀ 7 ਸੀਟਰ SUV ਭਲਕੇ ਹੋਵੇਗੀ ਲਾਂਚ, ਫਾਰਚੂਨਰ ਨੂੰ ਦੇਵੇਗੀ ਟੱਕਰ!

06/17/2021 8:35:39 PM

ਨਵੀਂ ਦਿੱਲੀ- ਹੁੰਡਈ ਦੀ 7 ਸੀਟਰ ਐੱਸ. ਯੂ. ਵੀ. ਅਲਕਾਜ਼ਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ। ਹੁੰਡਈ ਇਹ 7 ਸੀਟਰ ਐੱਸ. ਯੂ. ਵੀ. 18 ਜੂਨ ਨੂੰ ਯਾਨੀ ਭਲਕੇ ਲਾਂਚ ਕਰਨ ਜਾ ਰਹੀ ਹੈ। ਇਸ ਗੱਡੀ ਦੀ ਬੁਕਿੰਗ ਪਹਿਲਾਂ ਹੀ 25,000 ਰੁਪਏ ਨਾਲ ਸ਼ੁਰੂ ਹੋ ਚੁੱਕੀ ਹੈ।

ਇਸ ਐੱਸ. ਯੂ. ਵੀ. ਵਿਚ ਦੋ ਇੰਜਣ ਦਾ ਬਦਲ ਮਿਲੇਗਾ। ਪਹਿਲਾ ਥਰਡ ਜਨਰੇਸ਼ਨ ਪੈਟਰੋਲ ਇੰਜਣ ਹੈ ਅਤੇ ਦੂਜਾ 1.5 ਲਿਟਰ ਡੀਜ਼ਲ ਇੰਜਣ। ਪੈਟਰੋਲ ਇੰਜਣ ਦੀ ਗੱਲ ਕਰੀਏ ਤਾਂ ਇਹ 157 ਬੀ. ਐੱਚ. ਪੀ. ਪਾਵਰ ਅਤੇ 191 ਐੱਨ. ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਉੱਥੇ ਹੀ, ਡੀਜ਼ਲ ਇੰਜਣ ਵੱਧ ਤੋਂ ਵੱਧ 113 ਬੀ. ਐੱਚ. ਪੀ. ਪਾਵਰ ਅਤੇ 250 ਐੱਨ. ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਨ੍ਹਾਂ ਦੋਹਾਂ ਇੰਜਣਾਂ ਵਿਚ 6 ਸਪੀਡ ਮੈਨੂਅਲ ਗਿਆਰਬਾਕਸ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਬਦਲ ਮਿਲੇਗਾ।

ਇਹ ਵੀ ਪੜ੍ਹੋ- ਸਪਲਿਟ ਬਨਾਮ ਵਿੰਡੋ ਏ. ਸੀ, ਜਾਣੋ ਕਿਹੜਾ ਹੈ ਘਰ ਲਈ ਸਭ ਤੋਂ ਬਿਹਤਰ?

ਹਾਲਾਂਕਿ, ਕੰਪਨੀ ਨੇ ਇਸ ਦੀ ਕੀਮਤ ਦਾ ਖੁਲਾਸਾ ਫਿਲਹਾਲ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ 13 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ। ਭਾਰਤ ਵਿਚ ਇਸ ਦਾ ਮੁਕਾਬਲਾ ਇਨੋਵਾ, ਐੱਮ. ਜੀ. ਹੈਕਟਰ ਪਲੱਸ, ਮਹਿੰਦਰਾ ਐਕਸ. ਯੂ. ਵੀ. 500, ਮਾਰੂਤੀ ਸੁਜ਼ੂਕੀ ਅਰਟਿਗਾ ਅਤੇ ਟੋਇਟਾ ਫਾਰਚੂਨਰ ਨਾਲ ਹੋਵੇਗਾ। ਕਾਰ ਦੀ ਸਪੀਡ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ 10 ਸਕਿੰਟ ਵਿਚ ਸਿਫਰ ਤੋਂ 100 ਦੀ ਰਫ਼ਤਾਰ ਫੜ੍ਹ ਸਕਦੀ ਹੈ। ਇਸ ਵਿਚ 3 ਡਰਾਈਵਿੰਗ ਮੋਡ ਦਿੱਤੇ ਗਏ ਹਨ, ਜਿਸ ਵਿਚ ਪਹਿਲਾ ਈਕੋ, ਦੂਜਾ ਸਪੋਰਟ ਅਤੇ ਤੀਜਾ ਸਿਟੀ ਮੋਡ ਹੈ। ਹਾਲਾਂਕਿ, ਕਾਰ ਦੀ ਮਾਈਲੇਜ ਨਾਲ ਜੁੜੀ ਅਜੇ ਕੋਈ ਜਾਣਕਰੀ ਨਹੀਂ ਹੈ।

ਇਹ ਵੀ ਪੜ੍ਹੋ- RC, ਡਰਾਈਵਿੰਗ ਲਾਇਸੈਂਸ 'ਤੇ ਸਰਕਾਰ ਨੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ


Sanjeev

Content Editor

Related News