ਹੁੰਡਈ ਤੇ ਕੀਆ ਦੀਆਂ ਕਾਰਾਂ ਨੂੰ ਲੱਗ ਸਕਦੀ ਹੈ ਅੱਗ, ਕੰਪਨੀਆਂ ਨੇ ਵਾਪਸ ਮੰਗਵਾਈਆਂ 5 ਲੱਖ ਕਾਰਾਂ

Thursday, Feb 10, 2022 - 11:06 AM (IST)

ਹੁੰਡਈ ਤੇ ਕੀਆ ਦੀਆਂ ਕਾਰਾਂ ਨੂੰ ਲੱਗ ਸਕਦੀ ਹੈ ਅੱਗ, ਕੰਪਨੀਆਂ ਨੇ ਵਾਪਸ ਮੰਗਵਾਈਆਂ 5 ਲੱਖ ਕਾਰਾਂ

ਨਵੀਂ ਦਿੱਲੀ– ਹੁੰਡਈ ਤੇ ਕੀਆ ਦੀਆਂ ਕਾਰਾਂ ਨੂੰ ਲੈ ਕੇ ਅਮਰੀਕਾ ਵਿਚ ਹੰਗਾਮਾ ਮਚਿਆ ਹੋਇਆ ਹੈ। ਦੱਖਣੀ ਕੋਰੀਆ ਦੀਆਂ ਇਨ੍ਹਾਂ ਆਟੋ ਕੰਪਨੀਆਂ ਨੇ ਅਮਰੀਕਾ ਵਿਚ ਲਗਭਗ 5 ਲੱਖ ਕਾਰਾਂ ਘਰ ਦੇ ਬਾਹਰ ਪਾਰਕ ਕਰਨ ਦੀ ਸਲਾਹ ਦਿੱਤੀ ਹੈ। ਇਨ੍ਹਾਂ ਕਾਰਾਂ ਨੂੰ ਅੱਗ ਲੱਗਣ ਦਾ ਖਤਰਾ ਹੈ। ਪਾਰਕਿੰਗ ’ਚ ਖੜ੍ਹੀਆਂ ਹੋਣ ’ਤੇ ਵੀ ਇਨ੍ਹਾਂ ਨੂੰ ਅੱਗ ਲੱਗਣ ਦਾ ਡਰ ਜ਼ਾਹਿਰ ਕੀਤਾ ਜਾ ਰਿਹਾ ਹੈ।
ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਹੁੰਡਈ ਤੇ ਕੀਆ ਅਮਰੀਕਾ ਵਿਚ ਆਪਣੀਆਂ ਨਵੀਆਂ ਕਾਰਾਂ ਅਤੇ ਐੱਸ. ਯੂ. ਵੀ. ਨੂੰ ਵਾਪਸ ਮੰਗਵਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਾਂ ਵਿਚ ਵਿਦੇਸ਼ੀ ਸੰਪਰਕ ਨੁਕਸ ਹੋਣ ਕਾਰਨ ਐਂਟੀ-ਲੌਕ ਬ੍ਰੇਕ ਕੰਪਿਊਟਰ ਕੰਟਰੋਲ ਮਾਡਿਊਲ ਸ਼ਾਰਟ ਸਰਕਟ ਹੋ ਸਕਦਾ ਹੈ, ਜਿਸ ਨਾਲ ਇੰਜਣ ’ਚ ਅੱਗ ਲੱਗ ਸਕਦੀ ਹੈ। ਕਾਰ ਦੇ ਖੜ੍ਹੀ ਰਹਿਣ ਦੀ ਹਾਲਤ ’ਚ ਵੀ ਅਜਿਹਾ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਕੰਪਨੀਆਂ ਦੀਆਂ ਕਾਰਾਂ ਨੂੰ ਘਰ ਦੇ ਬਾਹਰ ਪਾਰਕ ਕਰਨ ਲਈ ਕਿਹਾ ਗਿਆ ਹੈ।

ਐਂਟੀ-ਕਲਾਕ ਬ੍ਰੇਕਿੰਗ ਕੰਟਰੋਲ ਮਾਡਿਊਲ ਦੀ ਹੋਵੇਗੀ ਜਾਂਚ
ਹੁੰਡਈ 2016-2018 ਦਰਮਿਆਨ ਬਣੀ ਸਾਂਤਾ ਫੇਅ ਐੱਸ. ਯੂ. ਵੀ., 2017-2018 ’ਚ ਬਣੀ ਸਾਂਤਾ ਫੇਅ ਸਪੋਰਟ ਐੱਸ. ਯੂ. ਵੀ., 2019 ਦੇ ਸਾਂਤਾ ਫੇਅ ਐਕਸ. ਐੱਲ. ਮਾਡਲਜ਼ ਅਤੇ 2014-2015 ’ਚ ਬਣੀ ਟਕਸਨ ਐੱਸ. ਯੂ. ਵੀ. ਸਪੋਰਟਿਜ਼ ਐੱਸ. ਯੂ. ਵੀ. ਵਾਪਸ ਮੰਗਵਾ ਰਹੀ ਹੈ। ਇਸੇ ਤਰ੍ਹਾਂ ਕੀਆ 2016-2018 ਦਰਮਿਆਨ ਬਣੀਆਂ 900 ਸੇਡਾਨ ਮਾਡਲਜ਼ ਅਤੇ 2014-2016 ਦਰਮਿਆਨ ਬਣੀਆਂ ਸਪੋਰਟਿਜ਼ ਐੱਸ. ਯੂ. ਵੀ. ਵਾਪਸ ਮੰਗਵਾ ਰਹੀ ਹੈ। ਹੁੰਡਈ ਕੁਲ 3,57,830 ਅਤੇ ਕੀਆ 1,26,747 ਕਾਰਾਂ ਵਾਪਸ ਮੰਗਵਾ ਰਹੀਆਂ ਹਨ। ਡੀਲਰ ਇਨ੍ਹਾਂ ਕਾਰਾਂ ਦੇ ਐਂਟੀ-ਕਲਾਕ ਬ੍ਰੇਕਿੰਗ ਕੰਟਰੋਲ ਮਾਡਿਊਲ ਦੀ ਜਾਂਚ ਕਰਨਗੇ। ਨਾਲ ਹੀ ਇਨ੍ਹਾਂ ਦਾ ਫਿਊਜ਼ ਵੀ ਬਦਲਿਆ ਜਾਵੇਗਾ। ਇਸ ਦੇ ਲਈ ਕੋਈ ਪੈਸਾ ਨਹੀਂ ਲਿਆ ਜਾਵੇਗਾ। ਹੁੰਡਈ ਤੇ ਕੀਆ ਇਕ-ਦੂਜੇ ਨਾਲ ਨੇੜਿਓਂ ਜੁੜੀਆਂ ਹਨ। ਹੁੰਡਈ ਦੀ ਪੇਰੈਂਟ ਕੰਪਨੀ ਹੁੰਡਈ ਮੋਟਰ ਗਰੁੱਪ ਦੀ ਕੀਆ ’ਚ ਕੰਟ੍ਰੋਲਿੰਗ ਸਟੇਕ ਹੈ। ਦੋਵਾਂ ਕੰਪਨੀਆਂ ਦੇ ਕਈ ਮਾਡਲਜ਼ ਵਿਚ ਇਕੋ ਤਰ੍ਹਾਂ ਦੀ ਇੰਜੀਨੀਅਰਿੰਗ ਹੈ।

ਭਾਰਤ ’ਚ ਦੋਵਾਂ ਕੰਪਨੀਆਂ ਦਾ ਬਿਜ਼ਨੈੱਸ
ਭਾਰਤ ’ਚ ਵੀ ਇਹ ਦੋਵੇਂ ਕੰਪਨੀਆਂ ਵੱਖ-ਵੱਖ ਬਿਜ਼ਨੈੱਸ ਕਰ ਰਹੀਆਂ ਹਨ। ਹੁੰਡਈ ਕਈ ਸਾਲਾਂ ਤੋਂ ਭਾਰਤ ਵਿਚ ਹੈ, ਜਦੋਂਕਿ ਕੀਆ ਨੇ ਕੁਝ ਸਾਲ ਪਹਿਲਾਂ ਹੀ ਭਾਰਤ ਵਿਚ ਐਂਟਰੀ ਕੀਤੀ ਹੈ। ਹੁੰਡਈ ਭਾਰਤ ਵਿਚ ਆਪਣੀ ਪੂਰਨ ਮਲਕੀਅਤ ਵਾਲੀ ਕੰਪਨੀ ਹੁੰਡਈ ਮੋਟਰ ਇੰਡੀਆ ਲਿਮਟਿਡ ਰਾਹੀਂ ਕਾਰੋਬਾਰ ਕਰਦੀ ਹੈ। 25 ਸਾਲ ਪਹਿਲਾਂ 1996 ਵਿਚ ਹੁੰਡਈ ਨੇ ਭਾਰਤੀ ਬਾਜ਼ਾਰ ਵਿਚ ਐਂਟਰੀ ਕੀਤੀ ਸੀ। ਭਾਰਤੀ ਆਟੋਮੋਬਾਇਲ ਬਾਜ਼ਾਰ ਵਿਚ ਇਸ ਦੀ ਹਿੱਸੇਦਾਰੀ 16.4 ਫੀਸਦੀ ਹੈ। ਕੰਪਨੀ ਦੀ 2021 ਵਿਚ ਭਾਰਤ ’ਚ ਘਰੇਲੂ ਵਿਕਰੀ 19.2 ਫੀਸਦੀ ਵਧ ਕੇ 5,05,033 ਯੂਨਿਟ ਰਹੀ ਸੀ। ਹੁੰਡਈ ਭਾਰਤ ਵਿਚ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹੈ। ਹੁੰਡਈ ਮੋਟਰ ਇੰਡੀਆ ਦਾ ਭਾਰਤ ਵਿਚ ਟਰਨਓਵਰ 6 ਅਰਬ ਡਾਲਰ ਦੇ ਲਗਭਗ ਹੈ। ਇਹ ਭਾਰਤ ਵਿਚ ਇਸ ਵੇਲੇ ਨੰਬਰ ਵਨ ਕਾਰ ਐਕਸਪੋਰਟਰ ਹੈ ਭਾਵ ਭਾਰਤ ਤੋਂ ਸਭ ਤੋਂ ਵੱਧ ਐਕਸਪੋਰਟ ਹੁੰਡਈ ਦੀਆਂ ਕਾਰਾਂ ਦਾ ਹੀ ਹੁੰਦਾ ਹੈ।


author

Rakesh

Content Editor

Related News