HyperX ਨੇ ਦੋ ਨਵੇਂ ਗੇਮਿੰਗ ਕੀਬੋਰਡ ਭਾਰਤ ''ਚ ਕੀਤੇ ਲਾਂਚ
Wednesday, Oct 11, 2017 - 06:29 PM (IST)
ਜਲੰਧਰ-ਕਿੰਗਸਟਨ ਟੈਕਨਾਲੌਜੀ ਦੀ ਇਕਾਈ HyperX ਨੇ ਦੋ ਨਵੇਂ ਕੀਬੋਰਡ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤੇ ਹਨ। ਇਹ Alloy Elite and Alloy FPS Pro ਨਾਂ ਦੇ ਦੋ ਮੈਕੇਨਿਕਲ ਕੀਬੋਰਡ ਹਨ, ਜਿਨ੍ਹਾਂ ਦੀ ਕੀਮਤ 11,000 ਰੁਪਏ ਤੋ ਲੈ ਕੇ 7,499 ਰੁਪਏ ਹੈ। ਇਹ ਦੋ ਨਵੇਂ ਗੇਮਿੰਗ ਕੀਬੋਰਡ ਹੁਣ ਇਕ ਮਹੀਨੇ ਲਈ ਖਾਸ ਤੌਰ 'ਤੇ ਅੇਮਜ਼ਨ 'ਤੇ ਉਪਲੱਬਧ ਹਨ ਅਤੇ ਇਸ ਤੋਂ ਬਾਅਦ ਇਹ ਪ੍ਰਮੁੱਖ ਆਨਲਾਈਨ ਅਤੇ ਆਫਲਾਈਨ ਸਟੋਰਾਂ 'ਤੇ ਉਪਲੱਬਧ ਹੋਵੇਗਾ।

ਇਸ ਦੇ ਗੇਮਿੰਗ ਦੇ CSGO ਟੀਮ ਲੀਡਰ ਗੈਬਿਰੈਲ 'ਫੋਲੇਨ' ਟੋਲੀਡੋ ਨੇ ਕਿਹਾ,'' ਸਾਡੇ ਹਾਈਪਰਐਕਸ ਮੇਕੈਨਿਕਲ ਗੇਮਿੰਗ ਕੀਬੋਰਡਸ 'ਤੇ ਹਰ Key ਦਬਾਉਣ 'ਤੇ ਕੁਦਰਤੀ ਰੀਲੀਜ਼ ਉਪਲੱਬਧ ਹੁੰਦੀ ਹੈ ਅਤੇ ਸਾਡੀਆਂ ਉਗਲੀਆਂ ਜਿਆਦਾ ਤੇਜ਼ੀ ਨਾਲ ਕੰਮ ਕਰਦੀਆਂ ਹਨ। ਹਾਈਪਰਐਕਸ ਕੀਬੋਰਡ ਤੋਂ ਸਾਡੇ ਗੇਮਿੰਗ ਨੂੰ ਅਗਲੇ ਲੈਵਲ 'ਤੇ ਲਿਜਾਣ ਲਈ ਆਰਾਮ, ਸਟਾਇਲ ਅਤੇ ਸਹੂਲਤ ਮਿਲਦੀ ਹੈ।''
ਇਸ ਤੋਂ ਇਲਾਵਾ ਕੰਪਨੀ ਨੇ ਦੱਸਿਆ ਹੈ ਕਿ ਨਵਾਂ Alloy Elite ਕੀਬੋਰਡ 'ਚ ਚੈਰੀ ਮੈਕਸ ਮੇਕੈਨਿਕਲ ਸਵਿੱਚ , ਵੱਖ ਹੋ ਜਾਣ ਵਾਲਾ ਪਾਮ ਰੇਸਟ ਅਤੇ ਜਰੂਰਤ ਅਨੁਸਾਰ ਰੌਸ਼ਨੀ ਪਰਿਵਰਤਨ ਵਰਗੀਆਂ ਸਹੂਲਤਾਂ ਮੌਜ਼ੂਦ ਹਨ। ਦੋਵੇ ਕੀਬੋਰਡ ਲਈ ਜ਼ਰੂਰਤ ਅਨੁਸਾਰ ਪਰਿਵਰਤਨ ਦੇ ਆਪਸ਼ਨਜ਼ ਨੂੰ ਕਿਸੇ ਸਾਫਟਵੇਅਰ ਦੀ ਮਦਦ ਤੋਂ ਬਿਨ੍ਹਾਂ ਐਕਸੈਸ ਕੀਤਾ ਜਾ ਸਕਦਾ ਹੈ।
