Hubble ਨੇ ਲਗਾਇਆ ਗਲੈਕਸੀ ਦੇ ਗਠਨ ਦਾ ਪਤਾ
Monday, Sep 26, 2016 - 03:39 PM (IST)

ਜਲੰਧਰ : ਹੱਬਲ ਟੈਲੀਸਕੋਪ 24 ਅਪ੍ਰੈਲ 1990 ''ਚ ਲਾਂਚ ਕੀਤਾ ਗਿਆ ਸੀ। 26 ਸਾਲਾਂ ਬਾਅਦ ਵੀ ਹੱਬਲ ਸਾਨੂੰ ਦੂਰ ਅੰਤਰਿਕਸ਼ ਦੇ ਰਹੱਸ ਜਾਣਨ ''ਚ ਮਦਦ ਕਰ ਰਿਹਾ ਹੈ। ਰਿਸਰਚਰਾਂ ਨੇ ਐਟੇਕਾਮਾ ਲਾਰਜ ਮਿਲੀਮੀਟਰ/ ਸਬਮਿਲੀਮੀਟਰ ਐਰੇ (ALMA) ਦੀ ਮਦਦ ਨਾਲ ਹਬੱਸ ਦੀ ਅਲਟ੍ਰਾ ਡੀਪ ਫੀਲਡ ''ਚ 10 ਬਿਲੀਅਨ ਸਾਲ ਪੁਰਾਣੀ ਗਲੈਕਸੀ ਦਾ ਰਸਤਾ ਖੋਜਿਆ ਹੈ। ਇਸ ਅਲਟ੍ਰਾ ਫੀਲਡ ''ਚ ਤਾਰਿਆਂ ਦੇ ਵਿਕਾਸ ਦੇ ਚਕਮ ਨੂੰ ਦੇਖਿਆ ਗਿਆ ਹੈ ਤੇ ਇਸ ਨੂੰ ''ਗੋਲਡਨ ਏਜ'' ਕਿਹਾ ਜਾ ਰਿਹਾ ਹੈ। ਇਸ ਪਾਥ ''ਚ ਬਹੁਤ ਜ਼ਿਆਦਾ ਮਾਤਰਾ ''ਚ ਕਾਰਬਨ ਮੋਟੋਆਕਸਾਈਡ ਪਾਈ ਗਈ ਹੈ ਜੋ ਕਿ ਤਾਰਿਆਂ ਦੇ ਮਾਲੀਕਿਊਲਜ਼ ਦੇ ਨਿਰਮਾਣ ਵੱਲ ਇਸ਼ਾਰਾ ਕਰਦੀ ਹੈ। ਹੱਬਲ ਦੇ ਵੀਜ਼ੀਬਲ ਤੇ ਇਨਫ੍ਰਾਰੈੱਡ ਲਾਈਟ ਡਾਟਾ ਨੂੰ ਜੋੜ ਕੇ ਪੂਰੀ ਤਰ੍ਹਾਂ ਇਕ ਗਲੈਕਸੀ ਦੇ ਗਠਨ ਦਾ ਪਤਾ ਲਗਾਇਆ ਗਿਆ ਜਿਸ ਦੀ ਮਦਦ ਨਾਲ ਵਿਗਿਆਨੀ ਹੁਨ ਗਲੈਕਸੀ ਦੇ ਨਿਰਮਾਣ ਨੂੰ ਲੈ ਕੇ ਇਕ 3ਡੀ ਮੈਪ ਵੀ ਤਿਆਰ ਕਰ ਸਕਦੇ ਹਨ।