ਸਨੈਪਡ੍ਰੈਗਨ 435 ਪ੍ਰੋਸੈਸਰ ਤੇ 4,000mAh ਦੀ ਬੈਟਰੀ ਨਾਲ ਲਾਂਚ ਹੋਇਆ Huawei Y7

Tuesday, May 16, 2017 - 04:40 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਆਪਣੇ ਬਜਟ ਸਮਾਰਟਫੋਨ ਹੁਵਾਵੇ Y7 ਨੂੰ ਲਾਂਚ ਕੀਤਾ ਹੈ। ਹੁਵਾਵੇ ਨੇ ਆਪਣੀ ਅਧਿਕਾਰਤ ਵੈੱਬਸਾਈਟ ''ਤੇ Y7 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਅਤੇ ਫੀਚਰਜ਼ ਬਾਰੇ ਜਾਣਕਾਰੀ ਦਿੱਤੀ ਹੈ। ਇਸ ਡਿਵਾਇਸ ਦਾ ਸ਼ੈਲ ਸੈਂਡਲਾਸਟਿਡ ਅਤੇ ਮੈਟਲ ਨਾਲ ਬਣਾਇਆ ਗਿਆ ਹੈ ਜਦਕਿ ਇਸ ਦੀ ਸਕਰੀਨ ''ਤੇ 2.5ਡੀ ਗਲਾਸ ਲਗਾਇਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਮੈਟਲ ਬਾਡੀ ਹੋਣ ਤੋਂ ਬਾਅਦ ਇਸ ਸਮਾਰਟਫੋਨ ਦਾ ਭਾਰ ਹਲਕਾ ਹੈ। 
ਹੁਵਾਵੇ Y7 ਸਮਰਾਟਫੋਨ ਦੇ ਫਚੀਰਜ਼ ਬਾਰੇ ਗੱਲ ਕਰੀਏ ਤਾਂ ਇਸ ਸਮਾਰਟਫੋਨ ''ਚ ਕੁਆਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ ਹੈ ਜੋ ਆਕਟਾ-ਕੋਰ ARM ਕਾਰਟੈਕਸ-A53 ਸੀ.ਪੀ.ਯੂ. ਨਾਲ ਬਣਿਆ ਹੈ। ਸੀ.ਪੀ.ਯੂ. ਨੂੰ ਵੱਖ-ਵੱਖ ਕਲਸਟਰ ''ਚ ਬਣਾਇਆ ਗਿਆ ਹੈ। ਪਹਿਲੇ ਕਲਸਟਰ ''ਚ 1.4 ਗੀਗਾਹਰਟਜ਼ ਦਿੱਤਾ ਗਿਆ ਹੈ ਜਦਕਿ ਦੂਜਾ 1.1 ਗੀਗਾਹਰਟਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। 
ਫੋਨ ''ਚ 5.5-ਇੰਚ 720 ਪਿਕਸਲ ਡਿਸਪਲੇ ਦਿੱਤੀ ਗਈ ਹੈ। ਨਾਲ ਹੀ ਇਸ ਵਿਚ ਐਡਰੀਨੋ 505 ਜੀ.ਪੀ.ਯੂ. ਵੀ ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਪਾਵਰ ਬੈਕਅਪ ਲਈ ਹੁਵਾਵੇ Y7 ''ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 
ਫੋਟੋਗ੍ਰਾਫੀ ਲਈ ਇਸ ਫੋਨ ''ਚ 12 ਮੈਗਾਪਿਕਸਲ ਦਾ ਰਿਅਰ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਐਂਡਰਾਇਡ 7.0 ਨੂਗਟ ''ਤੇ ਆਧਾਰਿਤ ਹੈ। ਹਾਲਾਂਕਿ ਇਸ ਸਮਾਰਟਫੋਨ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

Related News