Huawei Watch GT 2 Pro ਲਾਂਚ, 14 ਦਿਨਾਂ ਤਕ ਚੱਲੇਗੀ ਬੈਟਰੀ

Saturday, Sep 12, 2020 - 01:33 PM (IST)

ਗੈਜੇਟ ਡੈਸਕ– ਟੈੱਕ ਕੰਪਨੀ ਹੁਵਾਵੇਈ ਨੇ ਯੂਰਪੀ ਬਾਜ਼ਾਰ ’ਚ ਆਪਣੀ ਨਵੀਂ ਸਮਾਰਟਵਾਚ Huawei Watch GT 2 Pro ਲਾਂਚ ਕਰ ਦਿੱਤੀ ਹੈ। ਇਸ ਸਮਾਰਟਵਾਚ ’ਚ ਹਾਰਟ ਰੇਟ ਸੈਂਸਰ ਨਾਲ Kirin A1 + STL4R9 ਚਿਪਸੈੱਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਵਾਚ ’ਚ 100 ਤੋਂ ਜ਼ਿਆਦਾ ਸਪੋਰਟਸ ਮੋਡ ਮਿਲਣਗੇ। ਇੰਨਾ ਹੀ ਨਹੀਂ ਇਸ ਵਾਚ ਨੂੰ ਪ੍ਰੀਮੀਅਮ ਲੁੱਕ ਦੇਣ ਲਈ ਟਾਈਟੇਨੀਅਮ ਅਤੇ sapphire ਦਾ ਗਲਾਸ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ Huawei Watch GT 2 ਨੂੰ ਗਲੋਬਲ ਬਾਜ਼ਾਰ ’ਚ ਪੇਸ਼ ਕੀਤਾ ਸੀ। 

Huawei Watch GT 2 Pro ਦੀ ਕੀਮਤ
Huawei Watch GT 2 Pro ਸਪੋਰਟ ਸਟ੍ਰੈਪ ਅਤੇ ਕਲਾਸਿਕ ਸਟ੍ਰੈਪ ਮਾਡਲ ’ਚ ਮਿਲੇਗੀ, ਜਿਨ੍ਹਾਂ ਦੀ ਕੀਮਤ 329 ਯੂਰੋ (ਕਰੀਬ 28600 ਰੁਪਏ) ਅਤੇ 348 ਯੂਰੋ (ਕਰੀਬ 30,400 ਰੁਪਏ) ਹੈ। ਇਸ ਸਮਾਰਟਵਾਚ ਨੂੰ Nebula ਗ੍ਰੇਅ ਅਤੇ ਨਾਈਟ ਬਲੈਕ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। ਫਿਲਹਾਲ ਇਸ ਸਮਾਰਟਵਾਚ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਮਿਲੀ। 

Huawei Watch GT 2 Pro ਦੇ ਫੀਚਰਜ਼
ਇਸ ਸਮਾਰਟਵਾਚ ’ਚ 1.39 ਇੰਚ ਦੀ ਅਮੋਲੇਡ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 454x454 ਪਿਕਸਲ ਹੈ। ਇਸ ਸਮਾਰਟਵਾਚ ’ਚ Kirin A1 + STL4R9 ਚਿਪਸੈੱਟ ਦੇ ਨਾਲ 4 ਜੀ.ਬੀ. ਸਟੋਰੇਜ ਦਿੱਤੀ ਗਈਹੈ। ਇਸ ਤੋਂ ਇਲਾਵਾ ਇਸ ਸਮਾਰਟਵਾਚ ਨੂੰ ਲਾਈਟ ਸੈਂਸਰ, ਏਅਰ ਪ੍ਰੈਸ਼ਰ ਸੈਂਸਰ ਅਤੇ ਹਾਰਟ ਰੇਟ ਸੈਂਸਰ ਦੀ ਸੁਪੋਰਟ ਮਿਲੀ ਹੈ। ਇਸ ਵਾਚ ’ਚ ਕੁਨੈਕਟੀਵਿਟੀ ਲਈ ਬਲੂਟੂਥ 5.1 ਅਤੇ ਜੀ.ਪੀ.ਐੱਸ. ਦਿੱਤਾ ਗਿਆ ਹੈ। ਸਪੈਸ਼ਲ ਫੀਚਰ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਸਮਾਰਟਵਾਚ ’ਚ ਮੂਨ ਫੇਸ ਟ੍ਰੈਕ ਕਰਨ ਦੀ ਸੁਵਿਧਾ ਦਿੱਤੀ ਹੈ, ਜਿਸ ਨਾਲ ਯੂਜ਼ਰਸ ਨੂੰ ਸੂਰਜ ਨਿਕਲਣ ਤੋਂ ਲੈ ਕੇ ਸੂਰਜ ਦੇ ਡੁੱਬਣ ਤਕ ਦੀ ਜਾਣਕਾਰੀਰ ਮਿਲਦੀ ਹੈ। ਉਥੇ ਹੀ ਇਹ ਵਾਚ ਨਵੇਂ ਐਂਡਰਾਇਡ ਅਤੇ ਆਈ.ਓ.ਐੱਸ. ਆਪਰੇਟਿੰਗ ਸਿਸਟਮ ’ਤੇ ਕੰਮ ਕਰਦੀ ਹੈ। 

VO2 Max ਸੈਂਸਰ ਨਾਲ ਹੈ ਲੈਸ
ਇਸ ਡਿਵਾਈਸ ’ਚ ਯੂਜ਼ਰਸ ਨੂੰ ਖ਼ਾਸ ਫੀਚਰਜ਼ ਦੇ ਤੌਰ ’ਤੇ VO2 Max ਸੈਂਸਰ ਅਤੇ ਰੂਟ ਬੈਕ ਫੀਚਰ ਦਿੱਤੇ ਗਏ ਹਨ ਜੋ ਕਿ ਯੂਜ਼ਰਸ ਨੂੰ ਬੈਕ ਨੂੰ ਫਾਇੰਡ ਕਰਨ ’ਚ ਮਦਦ ਕਰੇਗਾ। ਇਸ ਤੋਂ ਇਲਾਵਾ ਵੈਦਰ ਅਲਰਟ, SpO2, ਹਾਰਟ ਰੇਟ ਮਾਨੀਟਰਿੰਗ ਅਤੇ ਸਲੀਪ ਮਾਨੀਟਰਿੰਗ ਵਰਗੇ ਫੀਚਰਜ਼ ਮੌਜੂਦ ਹਨ। 

ਮਿਲਣਗੇ 100 ਤੋਂ ਜ਼ਿਆਦਾ ਸਪੋਰਟਸ ਮੋਡ
ਹੁਵਾਵੇਈ ਵਾਚ ਜੀਟੀ 2 ਪ੍ਰੋ ’ਚ 100 ਤੋਂ ਜ਼ਿਆਦਾ ਸਪੋਰਟਸ ਮੋਡ ਦਿੱਤੇ ਗਏ ਹਨ ਜਿਸ ਵਿਚ 17 ਪ੍ਰੋਫੈਸ਼ਨਲ ਮੋਡ ਅਤੇ 85 ਕਸਟਮ ਮੋਡਸ ਸ਼ਾਮਲ ਹਨ। 

Huawei Watch GT 2 Pro ਦੀ ਬੈਟਰੀ
ਹੁਵਾਵੇਈ ਦੀ ਨਵੀਂ ਵਾਚ ’ਚ ਦਮਦਾਰ ਬੈਟਰੀ ਦਿੱਤੀ ਗਈ ਹੈ ਜੋ ਇਕ ਵਾਰ ਪੂਰਾ ਚਾਰਜ ਹੋ ਕੇ 14 ਦਿਨਾਂ ਤਕ ਚੱਲੇਗੀ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਵਾਚ ’ਚ ਕਾਲ ਨੋਟੀਫਿਕੇਸ਼ਨ ਤੋਂ ਲੈ ਕੇ ਮਿਊਜ਼ਿਕ ਅਤੇ ਕੈਮਰਾ ਕੰਟਰੋਲ ਕਰਨ ਤਕ ਦੀ ਸੁਵਿਧਾ ਮਿਲੇਗੀ।


Rakesh

Content Editor

Related News