ਹੁਵਾਵੇ ਨੇ ਪੇਸ਼ ਕੀਤਾ ਸਮਾਰਟਵਾਚ ਅਤੇ ਟੈਬਲੇਟ ਦਾ ਟੀਜਰ
Tuesday, Oct 11, 2016 - 05:41 PM (IST)
.jpg)
ਜਲੰਧਰ : ਹੁਵਾਵੇ ਨੇ ਹਾਨਰ ਬਰਾਂਡ ਦੇ ਤਹਿਤ ਹਾਨਰ ਐਸ1 ਸਮਾਰਟਵਾਚ ਦਾ ਟੀਜ਼ਰ ਪੇਸ਼ ਕੀਤਾ ਹੈ। ਟੀਜ਼ਰ ਦੇ ਮੁਤਾਬਕ ਕੰਪਨੀ 18 ਅਕਤੂਬਰ ਨੂੰ ਇਕ ਈਵੈਂਟ ਦੇ ਦੌਰਾਨ ਇਸ ਸਮਾਰਟਵਾਚ ਨੂੰ ਪੇਸ਼ ਕਰੇਗੀ। ਹੁਵਾਵੇ ਦੇ ਮੁਤਾਬਕ ਇਸ ਸਾਲ ਨਵੇਂ ਐਂਡਰਾਇਡ ਵਿਅਰ ਡਿਵਾਇਸ ਨੂੰ ਪੇਸ਼ ਨਹੀਂ ਕੀਤਾ ਜਾਵੇਗਾ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇਹ ਸਮਾਰਟਵਾਚ ਟਾਇਜਨ ਓ . ਐੱਸ. ''ਤੇ ਚੱਲੇਗੀ ਜਾਂ ਇਸ ਦੇ ਲਈ ਹੁਵਾਵੇ ਨੇ ਆਪਣਾ ਓ. ਐੱਸ. ਡਿਵੈਲਪ ਕੀਤਾ ਹੈ। ਫਿਲਹਾਲ ਇਸ ਸਭ ਸਵਾਲਾਂ ਦਾ ਜਵਾਬ 18 ਅਕਤੂਬਰ ਨੂੰ ਹੀ ਮਿਲੇਗਾ। ਟੀਜਰ ''ਤੇ ਨਜ਼ਰ ਪਾਓ ਤਾਂ ਹਾਨਰ ਐੱਸ1 ਵਾਟਰਪਰੁਫ ਸਮਾਰਟਵਾਚ ਹੋ ਸਕਦੀ ਹੈ।
ਇਸ ਤੋਂ ਇਲਾਵਾ ਟੀਜਰ ''ਚ ਟੈਬਲੇਟ ਦੀ ਝਲਕ ਵੀ ਦੇਖਣ ਨੂੰ ਮਿਲੀ ਹੈ ਜੋ ਹਾਨਰ ਬਰਾਂਡ ਦੇ ਤਹਿਤ ਹੀ ਲਾਂਚ ਹੋਵੇਗਾ। ਸਮਾਰਟਵਾਚ ਅਤੇ ਟੈਬਲੇਟ ਦੇ ਬਾਰੇ ''ਚ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਹੈ।