Huawei ਨੇ ਇਕ ਵਾਰ ਫਿਰ ਉਡਾਇਆ ਸੈਮਸੰਗ ਦਾ ਮਜ਼ਾਕ

02/22/2019 2:06:51 PM

ਗੈਜੇਟ ਡੈਸਕ– ਹੁਵਾਵੇਈ ਅਜਿਹੀ ਪਹਿਲੀ ਕੰਪਨੀ ਹੈ ਜਿਸ ਨੇ ਸੈਮਸੰਗ ਦੇ ਨਵੇਂ ਸਮਾਰਟਫੋਨ ਨੂੰ ਲੈ ਕੇ ਫਿਰ ਤੋਂ ਮਜ਼ਾਕ ਉਡਾਇਆ ਹੈ। ਇਸ ਵਾਰ ਪ੍ਰੋਡਕਟ ਦੇ ਫੀਚਰਜ਼ ਨੂੰ ਲੈ ਕੇ ਗੱਲ ਹੋਈ ਹੈ। ਸੈਮਸੰਗ ਨੇ ਜਿਵੇਂ ਹੀ ਆਪਣੇ ਨਵੇਂ ਸਮਾਰਟਫੋਨ ਨੂੰ ਲਾਂਚ ਕੀਤਾ, ਹੁਵਾਵੇਈ ਨੇ ਤੁਰੰਤ ਹੀ ਕੁਝ ਟਵੀਟਸ ਦੀ ਮਦਦ ਨਾਲ ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੰਪਨੀ ਨੇ ਆਪਣੇ ਆਉਣ ਵਾਲੇ ਪੀ ਸੀਰੀਜ਼ ਦੇ ਸਮਾਰਟਫੋਨ ਦਾ ਵੀ ਪ੍ਰੋਮਸ਼ਨ ਕੀਤਾ ਜੋ ਹੁਵਾਵੇਈ ਪੀ30 ਹੋਵੇਗਾ। 

 

ਟਵਿਟਰ ਟ੍ਰੋਲਿੰਗ ਦੀ ਗੱਲ ਕਰੀਏ ਤਾਂ ਹੁਵਾਵੇਈ ਨੇ ਪਹਿਲਾ ਟਵੀਟ ਸੈਮਸੰਗ ਦੇ ਲੇਟੈਸਟ ਫੋਨ ਦਾ ਸਵਾਗਤ ਕਰਦੇ ਹੋਏ ਕੀਤਾ ਜਿਥੇ ਇਹ ਕਿਹਾ ਕਿ, ਚੰਗੀਆਂ ਚੀਜ਼ਾਂ ਹਮੇਸ਼ਾ ਤਿੰਨ ’ਚ ਆਉਂਦੀਆਂ ਹਨ। ਟ੍ਰਿਪਲ ਕੈਮਰਾ ਕਲੱਬ ’ਚ ਤੁਹਾਡਾ ਸਵਾਗਤ ਹੈ। ਹੁਵਾਵੇਈ ਪੀ20 ਪ੍ਰੋ ਪਹਿਲਾਂ ਹੀ ਤਿੰਨ ਰੀਅਰ ਕੈਮਰੇ ਦੇ ਨਾਲ ਆ ਚੁੱਕਾ ਹੈ। ਟ੍ਰੈਂਡ ਨੂੰ ਪਿਛਲੇ ਮੈਟ 20 ਪ੍ਰੋ ਨੇ ਅੱਗੇ ਵਧਾਇਆ। ਹੁਵਾਵੇਈ ਦਾ ਦੂਜਾ ਟਵੀਟ ਇਕ ਇਮੇਜ ਦੇ ਨਾਲ ਆਇਆ ਹੈ ਜਿਥੇ “Standard doesn’t do Powerful zoom” ’ਚ 'S' और 'P' ਨੂੰ ਹਾਈਲਾਈਟ ਕੀਤਾ ਗਿਆ। ਇਥੇ ਗਲੈਕਸੀ ਐੱਸ ਸੀਰੀਜ਼ ਨੂੰ ਪੂਰੀ ਤਰ੍ਹਾਂ ਹੁਵਾਵੇਈ ਨੇ ਮੌਕ ਕੀਤਾ ਅਤੇ ਆਪਣੇ ਪੀ30 ਸੀਰੀਜ਼ ਦਾ ਪ੍ਰੋਮਸ਼ਨ ਵੀ ਕੀਤਾ। 

 

ਤੀਜਾ ਟਵੀਟ ਹੁਵਾਵੇਈ ਨੇ ਇਹ ਦਿਖਾਉਂਦੇ ਹੋਏ ਕੀਤਾ ਜਿਥੇ ਮੈਟ 20 ਪ੍ਰੋ ਦੀ ਤਸਵੀਰ ਸੀ। ਇਥੇ ਟੈਕਸਟ ਸੀ, ‘ਆਖਰਕਾਰ ਰਿਵਰਸ ਚਾਰਜਿੰਗ, ਸ਼ੋਰ ਮਚਾਓ ਜਦੋਂ ਤੁਹਾਨੂੰ ਬੂਸਟ ਦੀ ਲੋੜ ਹੋਵੇ।’ ਦੱਸ ਦੇਈਏ ਕਿ ਮੈਟ 20 ਪਹਿਲਾ ਅਜਿਹਾ ਫੋਨ ਸੀ ਜਿਸ ਵਿਚ ਰਿਵਰਸ ਚਾਰਜਿੰਗ ਫੀਚਰ ਦੀ ਸੁਵਿਧਾ ਦਿੱਤੀ ਗਈ ਸੀ। ਸੈਮਸੰਗ ਗਲੈਕਸੀ ਐੱਸ10+ ’ਚ ਵੀ ਹੁਣ ਇਸ ਫੀਚਰ ਨੂੰ ਸ਼ਾਮਲ ਕੀਤਾ ਗਿਆ ਹੈ। 

 

ਇਸ ਤੋਂ ਬਾਅਦ ਅਖੀਰ ’ਚ ਕੰਪਨੀ ਨੇ ਬੈਟਰੀ ਨੂੰ ਲੈ ਕੇ ਮਜ਼ਾਕ ਕੀਤਾ। ਸੈਮਸੰਗ ਗਲੈਕਸੀ ਐੱਸ10+ ’ਚ ਜਿਥੇ 4100mAh ਦੀ ਬੈਟਰੀ ਹੈ ਤਾਂ ਉਥੇ ਹੀ ਮੈਟ20 ਪ੍ਰੋ ’ਚ 4200mAh। ਹਾਲਾਂਕਿ ਦੋਵਾਂ ’ਚ ਸਿਰਫ 100mAh ਦਾ ਫਰਕ ਹੈ। 

 

ਦੱਸ ਦੇਈਏ ਕਿ ਇਹ ਕਨਫਰਮ ਹੋ ਚੁੱਕਾ ਹੈ ਕਿ ਪੀ20 ਸਮਾਰਟਫੋਨ ਸੀਰੀਜ਼ ਨੂੰ 26 ਫਰਵਰੀ ਨੂੰ ਪੈਰਿਸ ਦੇ ਇਕ ਈਵੈਂਟ ’ਚ ਲਾਂਚ ਕੀਤਾ ਜਾਵੇਗਾ। MWC 2019 ਦੀ ਗੱਲ ਕਰੀਏ ਤਾਂ ਹੈਂਡਸੈੱਟ ਮੇਕਰ ਨੇ ਆਪਣੇ ਫੋਲਡੇਬਲ ਸਮਾਰਟਫੋਨ ਦੀ ਵੀ ਝਲਕ ਦੇ ਦਿੱਤੀ ਹੈ। 


Related News