Huawei Mate XS ਫੋਲਡੇਬਲ ਫੋਨ ਲਾਂਚ, ਗਲੈਕਸੀ Z ਫਲਿੱਪ ਨੂੰ ਦੇਵੇਗਾ ਟੱਕਰ

02/25/2020 12:03:09 AM

ਗੈਜੇਟ ਡੈਸਕ—ਹੁਵਾਵੇਈ ਨੇ ਪਿਛਲੇ ਸਾਲ ਮੋਬਾਇਲ ਵਰਲਡ ਕਾਂਗਰਸ 'ਚ ਆਪਣਾ ਪਹਿਲਾ ਫੋਲਡੇਬਲ ਫੋਨ ਹੁਵਾਵੇਈ ਮੇਟ ਐਕਸ (Huawei Mate X) ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਆਪਣੀ ਫੋਲੇਡਬਲ ਫੋਨ ਦੀ ਲਾਈਨਅਪ ਦਾ ਵਿਸਤਾਰ ਕਰਦੇ ਹੋਏ ਆਪਣਾ ਨਵਾਂ ਫੋਲਡੇਬਲ ਫੋਨ ਹੁਵਾਵੇਈ ਮੇਟ ਐਕਸ.ਐੱਸ. ਲਾਂਚ ਕਰ ਦਿੱਤਾ ਹੈ। ਇਸ ਨਵੇਂ ਫੋਨ ਨੂੰ ਕਿਰਿਨ 990 5ਜੀ ਚਿਪਸੈਟ ਨਾਲ ਲਾਂਚ ਕੀਤਾ ਗਿਆ ਹੈ। ਫੋਨ 'ਚ ਪਹਿਲਾਂ ਤੋਂ ਬਿਹਤਰ ਕੂਲਿੰਗ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਕਰੀਨ, ਕੈਮਰਾ ਅਤੇ ਓਵਰਆਲ ਡਿਜ਼ਾਈਨ ਲਗਭਗ ਪਹਿਲੇ ਦੀ ਤਰ੍ਹਾਂ ਹੀ ਹੈ।

PunjabKesari

ਕੀਮਤ
ਇਸ ਫੋਨ ਨੂੰ €2,499 ਭਾਵ ਲਗਭਗ 1.80 ਲੱਖ ਰੁਪਏ ਦੇ ਪ੍ਰਾਈਸ ਟੈਗ ਨਾਲ ਲਾਂਚ ਕੀਤਾ ਗਿਆ ਹੈ। ਫੋਨ ਦੀ ਗਲੋਬਲ ਸੇਲ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ।

ਹੁਵਾਵੇਈ ਮੇਟ ਐਕਸ.ਐੱਸ. ਦੇ ਫੀਚਰਸ
ਹੁਵਾਵੇਈ ਮੇਟ ਐਕਸ.ਐੱਸ. 'ਚ 2 ਲੇਅਰ ਸਟਰਕਚਰ ਫੋਲਡੇਬਲ OLED ਪੈਨਲ ਦਿੱਤਾ ਗਿਆ ਹੈ। ਫੋਨ 'ਚ 8.0 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2480x2200 ਮੈਗਾਪਿਕਸਲ ਹੈ। ਫੋਲਡ ਹੋਣ ਤੋਂ ਬਾਅਦ ਫੋਨ ਦੀ ਡਿਸਪਲੇਅ 6.6 ਇੰਚ ਦੀ ਹੋ ਜਾਂਦੀ ਹੈ। ਫੋਨ 'ਚ 40 ਮੈਗਾਪਿਕਸਲ ਐੱਫ/1.8 ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਐੱਫ/2.4 ਟੈਲੀਫੋਟੋ ਲੈਂਸ ਵੀ ਫੋਨ 'ਚ ਦਿੱਤਾ ਗਿਆ ਹੈ। 16 ਮੈਗਾਪਿਕਸਲ ਅਲਟਰਾਵਾਇਡ ਕੈਮਰਾ ਵੀ ਇਸ ਫੋਨ 'ਚ ਮੌਜੂਦ ਹੈ। ਫੋਨ 'ਚ ਕੋਈ ਫਰੰਟ ਕੈਮਰਾ ਨਹੀਂ ਦਿੱਤਾ ਗਿਆ ਹੈ। ਡਿਸਪਲੇਅ ਨੂੰ ਫੋਲਡ ਕਰਕੇ ਤੁਸੀਂ ਰੀਅਰ ਕੈਮਰੇ ਦਾ ਇਸਤੇਮਾਲ ਫਰੰਟ ਕੈਮਰੇ ਦੀ ਤਰ੍ਹਾਂ ਕਰ ਸਕਦੇ ਹੋ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 55ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਇਹ ਫੋਨ ਐਂਡ੍ਰਾਇਡ 10 'ਤੇ ਆਧਾਰਿਤ ਹੈ। ਫੋਨ ਨੂੰ ਗੂਗਲ ਸਰਵਿਸੇਜ ਦੀ ਜਗ੍ਹਾ ਹੁਵਾਵੇਈ ਮੋਬਾਇਲ ਸਰਵਿਸ (HMS) ਦਿੱਤੀ ਗਈ ਹੈ।

PunjabKesari

ਗਲੈਕਸੀ ਜ਼ੈੱਡ ਫੱਲਿਪ ਨੂੰ ਦੇਵੇਗਾ ਟੱਕਰ
ਹੁਵਾਵੇਈ ਦੇ ਇਸ ਫੋਲਡੇਬਲ ਫੋਨ ਦੀ ਟੱਕਰ ਸੈਮਸੰਗ ਦੇ ਗਲੈਕਸੀ ਜ਼ੈੱਡ ਫਲਿੱਪ ਨਾਲ ਹੋਵੇਗੀ। ਹੁਵਾਵੇਈ ਇਸ ਤੋਂ ਪਹਿਲਾਂ ਮੇਟ ਐਕਸ ਫੋਲਡੇਬਲ ਫੋਨ ਲਾਂਚ ਕਰ ਚੁੱਕੀ ਹੈ। ਹੁਵਾਵੇਈ ਮੇਟ ਐਕਸ ਨੂੰ ਓਪਨ ਕਰਨ 'ਚ ਇਸ 'ਚ 8ਇੰਚ ਦੀ ਰੈਪਅਰਾਊਂਡ OLED ਟੈਬਲੇਟ ਡਿਸਪਲੇਅ ਦਿਖਾਉਂਦਾ ਹੈ। ਉੱਥੇ, ਇਸ ਸਮਾਰਟਫੋਨ ਨੂੰ ਬੰਦ ਕਰਨ 'ਤੇ ਇਹ 6.6 ਇੰਚ ਸਕਰੀਨ ਵਾਲੇ ਸਮਾਰਟਫੋਨ 'ਚ ਬਦਲ ਜਾਂਦਾ ਹੈ। ਅਨਫੋਲਡ ਕੰਡੀਸ਼ਨ 'ਚ ਇਸ ਸਮਾਰਟਫੋਨ 'ਚ ਤੁਹਾਨੂੰ 8 ਇੰਚ ਦੀ ਮੇਨ ਡਿਸਪਲੇਅ ਮਿਲੇਗੀ, ਜਿਸ ਦਾ ਸਕਰੀਨ ਰੈਜੋਲਿਉਸ਼ਨ 2480x2200 ਪਿਕਸਲ ਹੈ। ਫੋਲਡ ਕਰਨ 'ਤੇ ਇਸ ਦੀ ਰੀਅਰ ਡਿਸਪਲੇਅ 6.4 ਇੰਚ ਦੀ ਹੋ ਜਾਂਦੀ ਹੈ।


Karan Kumar

Content Editor

Related News