Huawei ਨੇ ਕੀਤਾ ਨਵਾਂ Mate 20X ਗੇਮਿੰਗ ਸਮਾਰਟਫੋਨ ਨੂੰ ਟੀਜ਼, 16 ਅਕਤੂਬਰ ਨੂੰ ਹੋਵੇਗਾ ਪੇਸ਼

Wednesday, Oct 10, 2018 - 02:33 PM (IST)

ਗੈਜੇਟ ਡੈਸਕ- ਹੈਂਡਸੈੱਟ ਨਿਰਮਾਤਾ ਕੰਪਨੀ ਹੁਵਾਵੇ 16 ਅਕਤੂਬਰ ਨੂੰ ਲੰਦਨ 'ਚ ਆਯੋਜਿਤ ਈਵੈਂਟ ਦੇ ਦੌਰਾਨ Huawei Mate 20, Mate 20 Pro ਨੂੰ ਲਾਂਚ ਕਰੇਗੀ। ਲਾਂਚ ਤੋਂ ਪਹਿਲਾਂ ਹੁਵਾਵੇ ਮੇਟ 20, ਮੇਟ 20 ਪ੍ਰੋ ਦੀ ਕਈ ਲੀਕ ਰਿਪੋਰਟਸ ਸਾਹਮਣੇ ਆ ਚੁੱਕੀਆਂ ਹਨ। ਹੁਣ ਹਾਲ ਹੀ 'ਚ Mate 20 ਦੇ ਬੈਂਚਮਾਰਕ 'ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਭ ਤੋਂ ਜ਼ਿਆਦਾ ਸਕੋਰ ਕਰਨ ਵਾਲਾ ਐਂਡ੍ਰਾਇਡ ਫੋਨ ਹੈ। ਹੁਵਾਵੇ ਨੇ ਇਸ ਗਲ ਨੂੰ ਕੰਫਰਮ ਕੀਤਾ ਹੈ ਕਿ ਮੇਟ 20 ਤੇ ਮੇਟ 20 ਪ੍ਰੋ ਦੇ ਨਾਲ Huawei Mate 20X ਨੂੰ ਵੀ ਲਾਂਚ ਕੀਤਾ ਜਾਵੇਗਾ। ਦੱਸ ਦੇਈਏ ਕਿ ਹੁਵਾਵੇ ਮੇਟ 20 ਐਕਸ ਗੇਮਿੰਗ ਸਮਾਰਟਫੋਨ ਹੋਵੇਗਾ। ਲੰਬੀ ਬੈਟਰੀ ਲਾਈਫ ਤੋਂ ਇਲਾਵਾ ਇਹ ਹੈਂਡਸੈੱਟ ਪਾਵਰਫੁੱਲ ਹਾਰਡਵੇਅਰ ਸਪੈਸੀਫਿਕੇਸ਼ਨ ਦੇ ਨਾਲ ਆਵੇਗਾ।PunjabKesari

Huawei Mate 20 ਨੇ ਅੰਟੂਟੂ ਬੈਂਚਮਾਰਕ 'ਚ 313,561 ਸਕੋਰ ਕੀਤਾ ਹੈ। ਇਸ 'ਚ ਸੀ. ਪੀ. ਯੂ. ਨੇ 1,15,296, ਜੀ. ਪੀ. ਯੂ. ਨੇ 1,12,516, ਯੂ. ਐਕਸ ਦਾ 69,456 ਤੇ ਐੱਮ. ਈ. ਐੱਮ ਦਾ ਸਕੋਰ 16,293 ਰਿਹਾ ਹੈ। ਐਂਡ੍ਰਾਇਡ ਸਮਾਰਟਫੋਨ 'ਚ ਇਹ ਸਕੋਰ ਸਭ ਤੋਂ ਬੈਸਟ ਹੈ ਤੇ ਇਸ ਦੀ ਵਜ੍ਹਾ ਹੈ ਫੋਨ 'ਚ ਮੌਜੂਦ ਕਿਰਨ 980 ਚਿੱਪਸੈੱਟ।

ਕੰਪਨੀ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਲੰਬੇ ਸਮੇਂ ਤੱਕ ਗੇਮ ਖੇਡਣ ਤੋਂ ਬਾਅਦ ਵੀ ਸਮਾਰਟਫੋਨ ਹੀਟ ਨਹੀਂ ਸਗੋਂ ਕੂਲ ਰਹੇਗਾ। ਕੰਪਨੀ ਨੇ ਫਿਲਹਾਲ ਫੋਨ ਦੇ ਹੋਰ ਫੀਚਰਸ ਤੋਂ ਪਰਦਾ ਨਹੀਂ ਚੁੱਕਿਆ ਹੈ। ਕਿਰਨ 980 ਚਿਪਸੈੱਟ ਤੋਂ ਇਲਾਵਾ ਹੁਵਾਵੇ ਮੇਟ 20 'ਚ 6.43 ਇੰਚ (1080x2244 ਪਿਕਸਲ) ਫੁਲ ਐੱਚ. ਡੀ+ ਟੀ. ਐੱਫ. ਟੀ ਐੱਲ. ਸੀ. ਡੀ ਡਿਸਪਲੇਅ ਹੈ। ਇਸ ਦਾ ਆਸਪੈਕਟ ਰੇਸ਼ਿਓ 18.7:9 ਹੈ।PunjabKesari

ਇਹ ਹੈਂਡਸੈੱਟ 4 ਜੀਬੀ/6 ਜੀ. ਬੀ/8 ਜੀ. ਬੀ ਰੈਮ ਤੇ 64 ਜੀ. ਬੀ/128 ਜੀ. ਬੀ/256 ਜੀ. ਬੀ/512 ਜੀ. ਬੀ ਦੀ ਇਨਬਿਲਟ ਸਟੋਰੇਜ ਨਾਲ ਲੈਸ ਹੋਵੇਗਾ। ਫੋਨ 'ਚ 4,000 ਐੈੱਮ. ਏ ਐੱਚ ਦੀ ਬੈਟਰੀ ਦਿੱਤੀ ਜਾਵੇਗੀ। ਬੈਕ ਪੈਨਲ 'ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇਖਣ ਨੂੰ ਮਿਲ ਸਕਦਾ ਹੈ, ਪ੍ਰਾਇਮਰੀ ਸੈਂਸਰ 40 ਮੈਗਾਪਿਕਸਲ ਦਾ ਹੋਵੇਗਾ। Mate 20 ਦੀ ਸ਼ੁਰੂਆਤੀ ਕੀਮਤ 750 ਯੂਰੋ (ਲਗਭਗ 63,700 ਰੁਰੁਪਏ), Mate 20 Pro ਦੀ ਸ਼ੁਰੂਆਤੀ ਕੀਮਤ 850 ਯੂਰੋ (ਲਗਭਗ 72,200 ਰੁਪਏ) ਹੋ ਸਕਦੀ ਹੈ।


Related News