ਪਾਪ-ਅਪ ਕੈਮਰਾ ਨਾਲ ਹੁਵਾਵੇਈ ਨੇ ਲਾਂਚ ਕੀਤਾ ਨਵਾਂ TV, ਜਾਣੋ ਕੀਮਤ

4/27/2020 1:26:23 AM

ਗੈਜੇਟ ਡੈਸਕ—ਚੀਨੀ ਟੈਕ ਕੰਪਨੀ ਹੁਵਾਵੇਈ ਨੇ ਆਪਣਾ ਸਭ ਤੋਂ ਖਾਸ ਟੀ.ਵੀ. ਸਮਾਰਟ ਸਕਰੀਨ ਵੀ55ਆਈ (Huawei Smart Screen V55i) ਗਲੋਬਲੀ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟ ਟੀ.ਵੀ. 'ਚ ਬੇਜਲ-ਲੇਸ ਡਿਜ਼ਾਈਨ ਅਤੇ 4ਕੇ ਐੱਲ.ਸੀ.ਡੀ. ਸਕਰੀਨ ਦਿੱਤੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਟੀ.ਵੀ. 'ਚ ਚਾਰ ਜੀ.ਬੀ. ਰੈਮ, ਪਾਪ-ਅਪ ਕੈਮਰਾ, ਵੁਆਇਸ ਅਸਿਸਟੈਂਟ ਅਤੇ 8 ਸਪੀਕਰਸ ਦਾ ਸਪੋਰਟ ਮਿਲਿਆ ਹੈ। ਹਾਲਾਂਕਿ, ਇਸ ਸਮਾਰਟ ਟੀ.ਵੀ. ਦੀ ਹੋਰ ਦੇਸ਼ਾਂ 'ਚ ਲਾਂਚਿੰਗ ਨੂੰ ਲੈ ਕੇ ਆਧਿਕਾਰਿਤ ਜਾਣਕਾਰੀ ਨਹੀਂ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਤੋਂ ਪਹਿਲਾਂ ਪਾਪ-ਅਪ ਕੈਮਰੇ ਵਾਲਾ ਸਕਰੀਨ ਸਕਰੀਨ X65 ਟੀ.ਵੀ. ਨੂੰ ਬਾਜ਼ਰ 'ਚ ਪੇਸ਼ ਕੀਤਾ ਸੀ।

Huawei Smart Screen V55i
ਹੁਵਾਵੇਈ ਸਮਾਰਟ ਸਕਰੀਨ ਵੀ55ਆਈ ਦੀ ਕੀਮਤ 3,799 ਚੀਨੀ ਯੁਆਨ (ਕਰੀਬ 41,000 ਰੁਪਏ) ਹੈ। ਉੱਥੇ ਇਸ ਨੂੰ Interstellar ਬਲੈਕ ਅਤੇ ਸਿਲਵਰ ਡਾਇਮੰਡ ਗ੍ਰੇਅ ਕਲਰ ਆਪਸ਼ਨ ਨਾਲ ਖਰੀਦਿਆ ਜਾ ਸਕੇਗਾ।

PunjabKesari

Huawei Smart Screen V55i ਦੇ ਸਪੈਸੀਫਿਕੇਸ਼ਨਸ
ਕੰਪਨੀ ਨੇ ਹੁਵਾਵੇਈ ਸਮਾਰਟ ਸਕਰੀਨ ਵੀ55ਆਈ 'ਚ 55 ਇਚ ਦੀ 4ਕੇ ਐੱਲ.ਸੀ.ਡੀ. ਡਿਸਪਲੇਅ ਦਿੱਤੀ ਹੈ, ਜੋ DCI-P3 ਵਾਇਡ ਕਲਰ ਗਾਮਟ ਅਤੇ MEMC Motion ਤਕਨੀਕ ਨੂੰ ਸਪੋਰਟ ਕਰਦੀ ਹੈ। ਇਸ ਦੇ ਨਾਲ ਹੀ ਇਸ ਸਮਾਰਟ ਟੀ.ਵੀ. 'ਚ 2.6 ਐੱਮ.ਐੱਮ. ਦੇ ਬੇਜਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਿਹਤਰ ਪਰਫਾਰਮੈਂਸ ਲਈ ਇਸ ਟੀ.ਵੀ. 'ਚ Honghu ਕਵਾਡ-ਕੋਰ ਸਮਾਰਟ ਚਿਪਸੈਟ ਦਿੱਤੀ ਗਈ ਹੈ। ਉੱਥੇ, ਇਹ ਸਮਾਰਟ ਟੀ.ਵੀ. 4 ਜੀ.ਬੀ. ਰੈਮ+64ਜੀ.ਬੀ. ਇੰਟਨਲ ਸਟੋਰੇਜ਼ ਅਤੇ ਮਾਲੀ-ਜੀ51 ਜੀ.ਪੀ.ਯੂ. ਨਾਲ ਲੈਸ ਹੈ।

Huawei Smart Screen V55i ਦਾ ਕੈਮਰਾ
ਹੁਵਾਵੇਈ ਸਮਾਰਟ ਸਕਰੀਨ ਵੀ55ਆਈ ਦਾ ਲੋਅ-ਲਾਈਟ ਪਾਪ-ਅਪ ਕੈਮਰਾ 1080ਪੀ ਕੁਆਲਿਟੀ ਨਾਲ ਵੀਡੀਓ ਕਾਲਿੰਗ ਕਰਨ 'ਚ ਸਮਰਥ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਸਮਾਰਟ ਟੀ.ਵੀ. 'ਚ 2.4 ਐੱਲ. ਲਾਰਜ ਸਾਊਂਡ ਸਪੀਕਰ ਦਾ ਸਪੋਰਟ ਮਿਲਿਆ ਹੈ ਜੋ ਆਡੀਓ ਕੁਆਲਿਟੀ ਨੂੰ ਬਿਹਤਰ ਬਣਾਉਂਦਾ ਹੈ।

PunjabKesari

Huawei Smart Screen V55i ਦੀ ਕੁਨੈਕਟੀਵਿਟੀ
ਕੰਪਨੀ ਨੇ ਕੁਨੈਕਟੀਵਿਟੀ ਦੇ ਲਿਹਾਜ ਨਾਲ ਇਸ ਸਮਾਰਟ ਟੀ.ਵੀ. 'ਚ ਐੱਚ.ਡੀ.ਐੱਮ.ਆਈ.2.0, 3-in-1 AV, DTMB ਅਤੇ ਯੂ.ਐੱਸ.ਬੀ. 3.0 ਪੋਰਟ ਵਰਗੇ ਫੀਚਰਸ ਦਿੱਤੇ ਹਨ।


Karan Kumar

Content Editor Karan Kumar