Huawei P30 Pro ਤੇ P30 Lite ਭਾਰਤ ’ਚ ਲਾਂਚ, ਮਿਲੇਗਾ 50X ਜ਼ੂਮ ਕੈਮਰਾ

04/09/2019 2:26:57 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਮੰਗਲਵਾਰ ਨੂੰ ਭਾਰਤ ’ਚ ਆਪਣਾ ਪ੍ਰੀਮੀਅਮ ਸਮਾਰਟਫੋਨ Huawei P30 Pro ਲਾਂਚ ਕਰ ਦਿੱਤਾ ਹੈ। ਇਹ ਫੋਨ ਹੁਵਾਵੇਈ ਪੀ20 ਪ੍ਰੋ ਦਾ ਅਪਗ੍ਰੇਡਿਡ ਵਰਜਨ ਹੈ। ਇਸ ਤੋਂ ਇਲਾਵਾ ਹੁਵਾਵੇਈ ਨੇ ਅੱਜ ਦੇ ਈਵੈਂਟ ’ਚ Huawei P30 Lite ਵੀ ਲਾਂਚ ਕੀਤਾ ਹੈ। ਫੋਨ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ Huawei P30 Pro ਨੂੰ ਸਭ ਤੋਂ ਦਮਦਾਰ ਕੈਮਰਾ ਫੋਨ ਕਿਹਾ ਜਾ ਰਿਹਾ ਹੈ ਅਤੇ ਇਸ ਵਿਚ 50X ਜ਼ੂਮ ਕੈਮਰਾ ਮਿਲੇਗਾ। ਇਸ ਤੋਂ ਇਲਾਵਾ ਇਸ ਫੋਨ ’ਚ ਫਾਸਟ ਚਾਰਜਿੰਗ ਦੇ ਨਾਲ ਵੱਡੀ ਬੈਟਰੀ ਅਤੇ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। 

Huawei P30 Pro ਦੇ ਫੀਚਰਜ਼
ਇਸ ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 6.47-ਇੰਚ ਦੀ ਫੁੱਲ-ਐੱਚ.ਡੀ. ਪਲੱਸ ਨੌਚ ਡਿਸਪਲੇਅ ਮਿਲੇਗੀ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਤੋਂ ਇਲਾਵਾ ਫੋਨ ’ਚ 2.6GHz, 2 ਕੋਰ ਦੀ ਕਲਾਕ ਸਪੀਡ 1.92GHz ਅਤੇ 4 ਕੋਰ ਦੀ ਕਲਾਕ ਸਪੀਡ 1.8GHz ਹੋਵੇਗੀ। ਇਸ ਫੋਨ ’ਚ 8 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਵਿਚ ਐਂਡਰਾਇਡ ਪਾਈ 9.0 ਮਿਲੇਗਾ। 

PunjabKesari

ਕੈਮਰਾ
ਇਸ ਫੋਨ ’ਚ 4 ਰੀਅਰ ਕੈਮਰਾ ਸੈੱਟਅਪ ਹੋਵੇਗਾ ਜਿਸ ਵਿਚ ਇਕ ਕੈਮਰਾ 40 ਮੈਗਾਪਿਕਸਲ ਦਾ ਐੱਫ/1.6 ਅਪਰਚਰ ਵਾਲਾ, ਦੂਜਾ 20 ਮੈਗਾਪਿਕਸਲ ਦਾ ਐੱਫ/2.2 ਅਪਰਚਰ ਵਾਲਾ ਅਤੇ ਤੀਜਾ 8 ਮੈਗਾਪਿਕਸਲ ਦਾ ਐੱਫ/3.4 ਅਪਰਚਰ ਵਾਲਾ ਹੋਵੇਗਾ। ਇਸ ਵਿਚ ਇਕ ਕੈਮਰਾ tof ਯਾਨੀ ਟਾਈਮ ਆਫ ਫਲਾਈਟ ਕੈਮਰਾ ਹੋਵੇਗਾ। ਰੀਅਰ ਕੈਮਰਾ ’ਚ ਤੁਹਾਨੂੰ ਅਟੋਫੋਕੋਸ ਮਿਲੇਗਾ। ਉਥੇ ਹੀ ਫਰੰਟ ਕੈਮਰਾ 32 ਮੈਗਾਪਿਕਸਲ ਦਾ ਮਿਲੇਗਾ ਜਿਸ ਦਾ ਅਪਰਚਰ ਐੱਫ/2.0 ਹੋਵੇਗਾ। ਰੀਅਰ ਕੈਮਰੇ ਦੇ ਨਾਲ ਤੁਹਾਨੂੰ 50X ਜ਼ੂਮ ਮਿਲੇਗਾ। 

PunjabKesari

ਕਨੈਕਟੀਵਿਟੀ
ਇਸ ਫੋਨ ’ਚ ਡਿਊਲ ਸਿਮ ਸਪੋਰਟ ਮਿਲੇਗਾ। ਇਸ ਤੋਂ ਇਲਾਵਾ ਇਸ ਵਿਚ ਵਾਈ-ਫਾਈ, ਬਲੂਟੁੱਥ v5.0, NFC, ਯੂ.ਐੱਸ.ਬੀ. ਟਾਈਪ ਸੀ ਚਾਰਜਿੰਗ ਪੋਰਟ, ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਹੈ। ਇਹ ਫੋਨ ਅੰਬਰ ਸਨਰਾਈਜ਼, ਓਰੋਰਾ, ਬਲੈਕ, ਬ੍ਰਿਦਿੰਗ ਕ੍ਰਿਸਟਲ ਅਤੇ ਪਰਲ ਵਾਈਟ ਕਲਰ ਵੇਰੀਐਂਟ ’ਚ ਮਿਲੇਗਾ। ਇਸ ਫੋਨ ’ਚ 4200mAh ਦੀ ਬੈਟਰੀ ਮਿਲੇਗੀ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। 

PunjabKesari

ਕੀਮਤ
ਫੋਨ ਦੀ ਕੀਮਤ 71,990 ਰੁਪਏਹੈ ਅਤੇ ਇਸ ਦੇ ਨਾਲ 2000 ਰੁਪਏ ਵਾਧੂ ਦੇਣ ’ਤੇ ਹੁਵਾਵੇਈ ਦੀ ਸਮਾਰਟਵਾਚ ਮਿਲੇਗੀ ਜਿਸ ਦੀ ਕੀਮਤ 15,990 ਰੁਪਏ ਹੈ। ਫੋਨ ਦੀ ਵਿਕਰੀ ਅਮੇਜ਼ਨ ਇੰਡੀਆ ਰਾਹੀਂ ਹੋਵੇਗੀ। ਇਸ ਫੋਨ ਤੋਂ ਇਲਾਵਾ ਕੰਪਨੀ ਨੇ ਹੁਵਾਵੇਈ ਪੀ30 ਲਾਈਟ ਨੂੰ ਵੀ ਲਾਂਚ ਕੀਤਾ ਹੈ ਜਿਸ ਦੀ ਸ਼ੁਰੂਆਤੀ ਕੀਮਤ 19,990 ਰੁਪਏ ਹੈ।


Related News