ਗੂਗਲ ਡੇਡ੍ਰੀਮ ਕੰਪੈਟਿਬਲ ਫੋਨ ਨੂੰ ਜਲਦੀ ਹੀ ਲਾਂਚ ਕਰੇਗੀ Huawei

Tuesday, Jun 07, 2016 - 11:10 AM (IST)

ਗੂਗਲ ਡੇਡ੍ਰੀਮ ਕੰਪੈਟਿਬਲ ਫੋਨ ਨੂੰ ਜਲਦੀ ਹੀ ਲਾਂਚ ਕਰੇਗੀ Huawei
ਜਲੰਧਰ— ਹੁਵਾਵੇ ਦੀ ਯੋਜਨਾ ਇਸ ਸਾਲ ਦੇ ਅੰਤ ਤੱਕ ਇਸ ਡੇਡ੍ਰੀਮ-ਕੰਪੈਟਿਬਲ ਫੋਨ ਪੇਸ਼ ਕਰਨ ਦੀ ਹੈ। ਕੰਪਨੀ ਦੀ ਸੀ.ਈ.ਓ. ਰਿਚਰਡ ਯੂ ਨੇ ਵਾਲ ਸਟ੍ਰੀਟ ਜਨਰਲ ਨੂੰ ਦਿੱਤੀ ਇੰਟਰਵਿਊ ''ਚ ਦੱਸਿਆ ਕਿ ਕੰਪਨੀ ਵੀ.ਆਰ. ਟੈਕਨਾਲੋਜੀ ਦੇ ਖੇਤਰ ''ਚ ਵੀ ਐਂਟਰੀ ਕਰਨ ਬਾਰੇ ਸੋਚ ਰਹੀ ਹੈ ਅਤੇ ਕੰਪਨੀ ਛੇਤੀ ਹੀ ਇਕ ਅਜਿਹਾ ਫੋਨ ਪੇਸ਼ ਕਰੇਗੀ ਜੋ ਵੀ.ਆਰ. ਦੇ ਨਾਲ ਕੰਪੈਟਿਬਲ ਹੋਵੇਗਾ। 
ਦੱਸ ਦਈਏ ਕਿ ਡੇਡ੍ਰੀਮ ਨੂੰ ਪੇਸ਼ ਕਰਦੇ ਸਮੇਂ ਗੂਗਲ ਨੇ ਦੱਸਿਆ ਸੀ ਕਿ ਇਸ ਪਲੇਟਫਾਰਮ ਨੂੰ ਕੁਝ ਬੇਸਿਕ ਹਾਰਡਵੇਅਰ ਦੀ ਜ਼ਰੂਰਤ ਪੈਂਦੀ ਹੈ। ਹੁਵਾਵੇ ਉਨ੍ਹਾਂ ਕੰਪਨੀਆਂ ''ਚੋਂ ਇਕ ਹੈ ਜਿਸ ਨੇ ਗੂਗਲ ਨਾਲ ਮਿਲ ਕੇ ਡੇਡ੍ਰੀਮ-ਕੰਪੈਟਿਬਲ ਡਿਵਾਈਸਿਸ ਨੂੰ ਬਣਾਇਆ ਹੈ, ਇਸ ਦਾ ਵਿਕਾਸ ਕਰਨ ਵਾਲੀਆਂ ਦੂਜੀਆਂ ਕੰਪਨੀਆਂ ਹਨ, ਸੈਮਸੰਗ, ਐੱਚ.ਟੀ.ਸੀ., ਐੱਲ.ਜੀ., ਸ਼ਾਓਮੀ, ਜ਼ੈੱਡ.ਈ.ਟੀ., ਅਸੂਸ ਅਤੇ ਅਲਕਾਟੈੱਲ। ਇਸ ਤੋਂ ਇਲਾਵਾ ਯੂ ਨੇ ਕਿਹਾ ਕਿ ਹੁਵਾਵੇ 25% ਮਾਰਕੀਟ ਸ਼ੇਅਰ ਦੇ ਨਾਲ ਜਲਦੀ ਹੀ ਸੈਮਸੰਗ ਅਤੇ ਐਪਲ ਨੂੰ ਓਵਰਟੇਕ ਕਰਨਾ ਚਾਹੁੰਦਾ ਹੈ, ਉਹ ਵੀ ਅਗਲੇ ਪੰਜ ਸਾਲਾਂ ''ਚ। ਉਨ੍ਹਾਂ ਕਿਹਾ ਕਿ ਅਸੀਂ ਦੂਨੀਆ ''ਚ ਸਬ ਤੋਂ ਵੱਡੇ ਸਮਾਰਟਫੋਨ ਮੇਕਰ ਬਣਨਾ ਚਾਹੁੰਦੇ ਹਾਂ।

Related News