Huawei Watch GT 2 ਸਮਾਰਟਵਾਚ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
Friday, Dec 06, 2019 - 10:40 AM (IST)

ਗੈਜੇਟ ਡੈਸਕ– ਚੀਨੀ ਟੈੱਕ ਕੰਪਨੀ ਹੁਵਾਵੇਈ ਨੇ ਆਪਣੀ ਨਵੀਂ ਸਮਾਰਟਵਾਚ GT 2 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਯੂਜ਼ਰਜ਼ ਨੂੰ ਇਸ ਸਮਾਰਟ ਵਾਚ ’ਚ ਦਮਦਾਰ ਆਲ ਰਾਊਂਡਰ ਕਿਰਿਨ ਏ1 ਚਿਪਸੈੱਟ ਮਿਲੇਗਾ। ਦੱਸ ਦੇਈਏ ਕਿ ਇਸ ਪ੍ਰੋਸੈਸਰ ਦੇ ਨਾਲ ਭਾਰਤ ’ਚ ਲਾਂਚ ਹੋਣ ਵਾਲੀ ਇਹ ਪਹਿਲੀ ਸਮਾਰਟਵਾਚ ਹੈ। ਇਸ ਤੋਂ ਪਹਿਲਾਂ ਹੁਵਾਵੇਈ ਨੇ ਜੀਟੀ ਸਮਾਰਟਵਾਚ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਸੀ, ਜਿਸ ਨੂੰ ਗਾਹਕਾਂ ਨੇ ਕਾਫੀ ਪਸੰਦ ਕੀਤਾ ਸੀ।
Huawei Watch GT 2 ਦੀ ਕੀਮਤ
Huawei Watch GT 2 ਦੋ ਵੇਰੀਐਂਟ ’ਚ ਮੌਜੂਦ ਹੈ ਜਿਨ੍ਹਾਂ ’ਚ 42mm ਅਤੇ 46mm ਡਾਇਲ ਸਾਈਜ਼ ਸ਼ਾਮਲ ਹਨ। 46mm ਸਪੋਰਟਸ ਬਲੈਕ ਦੀ ਕੀਮਤ 15,990 ਰੁਪਏ, 46mm ਲੈਦਰ ਸਪੋਰਟਸ ਦੀ ਕੀਮਤ 17,990 ਰੁਪਏ, 46mm ਟਾਈਟੇਨੀਅਮ ਗ੍ਰੇ ਮੈਟਲ ਦੀ ਕੀਮਤ 21,990 ਰੁਪਏ ਅਤੇ ਲੋਨ (lone) 42mm ਬਲੈਕ ਦੀ ਕੀਮਤ 14,990 ਰੁਪਏ ਹੈ। ਹੁਵਾਵੇਈ ਵਾਚ ਜੀਟੀ 2 ਦੇ ਨਾਲ ਕੰਪਨੀ ਆਫਰਜ਼ ਵੀ ਦੇ ਰਹੀ ਹੈ। ਜਿਵੇਂ- ਜੇਕਰ ਤੁਸੀਂ 12 ਤੋਂ 18 ਦਸੰਬਰ ਦੇ ਵਿਚਕਾਰ ਇਸ ਨੂੰ ਬੁੱਕ ਕਰਦੇ ਹੋ ਤਾਂ ਤੁਹਾਨੂੰ 6,999 ਰੁਪਏ ਦੀ ਕੀਮਤ ਵਾਲਾ ਹੁਵਾਵੇਈ ਦਾ ਫ੍ਰੀਲਾਂਸ ਈਅਰਫੋਨ ਫ੍ਰੀ ਮਿਲੇਗਾ।
ਫੀਚਰਜ਼
ਗਾਹਕਾਂ ਨੂੰ ਇਸ ਸਮਾਰਟਵਾਚ ਦੇ 46mm ਵਾਲੇ ਮਾਡਲ ’ਚ 1.39 ਇੰਚ ਦੀ ਅਮੋਲੇਡ ਡਿਸਪਲੇਅ ਮਿਲੇਗੀ। ਉਥੇ ਹੀ 42mm ਵਾਲੇ ਵੇਰੀਐਂਟ ’ਚ 1.2 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਵਾਚ ਨੂੰ ਵਾਟਰ ਅਤੇ ਡਸਟਪਰੂਫ ਲਈ 5 ATM ਦੀ ਰੇਟਿੰਗ ਮਿਲੀ ਹੈ। ਕੰਪਨੀ ਨੇ ਕੁਨੈਕਟਿਵਿਟੀ ਲਈ ਇਸ ਸਮਾਰਟਵਾਚ ’ਚ ਬਲੂਟੁੱਥ v5.1 ਅਤੇ GPS ਵਰਗੇ ਫੀਚਰਜ਼ ਦਿੱਤੇ ਹਨ। ਇਸ ਵਾਚ ’ਚ ਕਿਰਿਨ ਏ1 ਪ੍ਰੋਸੈਸਰ ਹੈ ਜਿਸ ਨੂੰ ਖਾਸਤੌਰ ’ਤੇ ਵਿਅਰੇਬਲ ਡਿਵਾਈਸ ਲਈ ਪੇਸ਼ ਕੀਤਾ ਗਿਆ ਹੈ। 46mm ਵਾਲੇ ਵੇਰੀਐਂਟ ’ਚ 455mAh ਦੀ ਬੈਟਰੀ ਹੈ ਜਦੋਂਕਿ 42mm ਵੇਰੀਐਂਟ ’ਚ ਤੁਹਾਨੂੰ 215mAh ਦੀ ਬੈਟਰੀ ਮਿਲੇਗੀ। 46mm ਵਾਲੇ ਵੇਰੀਐਂਟ ਦੀ ਬੈਟਰੀ ਨੂੰ ਲੈ ਕੇ 14 ਦਿਨਾਂ ਦੇ ਬੈਕਅਪ ਅਤੇ 42mm ਦੇ ਨਾਲ 7 ਦਿਨਾਂ ਦੀ ਬੈਟਰੀ ਲਾਈਫ ਦਾ ਦਾਅਵਾ ਕੀਤਾ ਗਿਆ ਹੈ। ਸਮਾਰਟਵਾਚ ’ਚ ਸਪੀਕਰ ਵੀ ਦਿੱਤਾ ਗਿਆ ਹੈ। ਅਜਿਹੇ ’ਚ ਤੁਸੀਂ ਫੋਨ ’ਤੇ ਗੱਲ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਸਮਾਰਟਵਾਚ ’ਚ ਆਪਟਿਕਲ ਹਾਰਟ ਰੇਟ ਸੈਂਸਰ ਮਿਲੇਗਾ। ਉਥੇ ਹੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਮਾਰਟਵਾਚ ਦੀ ਬੈਟਰੀ ਲਗਾਤਾਰ 30 ਘੰਟੇ ਕੰਮ ਕਰੇਗੀ। ਨਾਲ ਹੀ ਇਸ ਵਿਚ 500 ਗਾਣੇ ਸਿੰਕ ਕੀਤੇ ਜਾ ਸਕਦੇ ਹਨ। ਯਾਨੀ ਜੇਕਰ ਤੁਹਾਡੇ ਕੋਲ ਫੋਨ ਨਹੀਂ ਹੈ ਤਾਂ ਵੀ ਤੁਸੀਂ ਗਾਣੇ ਸੁਣ ਸਕਦੇ ਹੋ।