HTC U ਦਾ ਰਿਟੇਲ ਬਾਕਸ ਹੋਇਆ ਲੀਕ, ਸਾਰੇ ਲੀਕ ਸਪੈਸੀਫਿਕੇਸ਼ਨ ਦਾ ਹੋਇਆ ਖੁਲਾਸਾ

05/03/2017 1:29:56 PM

ਜਲੰਧਰ-HTC ਆਮ ਤੌਰ  ''ਤੇ ਹਰ ਸਾਲ ਪਹਿਲੀ ਤਿਮਾਹੀ ''ਚ ਆਪਣਾ ਫਲੈਗਸ਼ਿਪ ਐਂਡਰਾਈਡ ਸਮਾਰਟਫੋਨ ਪੇਸ਼ ਕਰਦੀ ਹੈ। ਪਰ ਇਸ ਸਾਲ ਕਵਾਲਕਾਮ ਦੇ ਨਵੇਂ ਸਨੈਪਡ੍ਰੈਗਨ 835 ਚਿਪਸੈਟ ''ਚ ਦੇਰੀ ਦੀ ਵਜ੍ਹਾਂ ਕਰਕੇ ਐੱਚ. ਟੀ. ਸੀ. ਨੂੰ ਵੀ ਆਪਣਾ ਫਲੈਗਸ਼ਿਪ ਡਿਵਾਇਸ HTC U ''ਚ ਦੇਰੀ ਕਰਨੀ ਪਈ ਹੈ। ਸੈਮਸੰਗ ਨੇ ਆਪਣੇ ਫਲੈਗਸ਼ਿਪ ''ਚ ਕੰਪਨੀ ਦੇ ਹੀ ਚਿਪਸੈਟ ਦਿੱਤੇ ਗਏ ਹਨ ਜਦਕਿ ਐੱਚ. ਟੀ. ਸੀ. ਅਤੇ ਸ਼ਿਓਮੀ ਵਰਗੀਆਂ ਕੰਪਨੀਆਂ ਦੇ ਫਲੈਗਸ਼ਿਪ ਸਮਾਰਟਫੋਨ ਲਾਂਚ ਹੋਣ ''ਚ ਦੇਰੀ ਹੈ।

ਪਿਛਲੇ ਮਹੀਨੇ HTC U ''ਐਸੋਸੀਏਸ਼ਨ'' ਦੀ ਪਹਿਲੀ ਤਸਵੀਰ ਲੀਕ ਹੋਈ ਸੀ। ਇਸ ਦੇ ਬਾਅਦ HTC ਨੇ ਕਥਿਤ HTC U 11 ਦਾ ਪਹਿਲਾਂ ਟੀਜ਼ਰ ਪਿਛਲੇ ਹਫਤੇ ਜਾਰੀ ਕੀਤਾ। ਕੰਪਨੀ ਨੇ ਪੁਸ਼ਟੀ ਕੀਤੀ  ਹੈ ਕਿ ਇਹ ਫੋਨ 16 ਮਈ ਨੂੰ ਅਧਿਕਾਰਿਕ ਤੌਰ ''ਤੇ ਲਾਂਚ ਕੀਤਾ ਜਾਵੇਗਾ। ਇਸ ਹਫਤੇ ਗੀਕਬੇਂਚ ''ਤੇ ਹੋਈ ਲਿਸਟਿੰਗ  ''ਚ ਫੋਨ ਦੇ ਸਪੈਸੀਫਿਕੇਸ਼ਨ ਦਾ ਖੁਲਾਸਾ ਵੀ ਹੋਇਆ। ਹੁਣ ਆਉਣ ਵਾਲੇ ਡਿਵਾਇਸਸ ਦਾ ਰਿਟੇਲ ਬਾਕਸ ਲੀਕ ਹੋਇਆ ਹੈ। MySmartPeas ਦੁਆਰਾ ਲੀਕ ਕੀਤੇ ਗਏ ਇਸ ਰਿਟੇਲ ਬਾਕਸ ਤੋਂ ਡਿਵਾਇਸ  ਦੇ ਸਾਰੇ ਸਪੈਸੀਫਿਕੇਸ਼ਨ ਦੇ ਖੁਲਾਸਾ ਹੋਇਆ ਹੈ।

ਸਪੈਸੀਫਿਕੇਸ਼ਨ-

ਲੀਕ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ HTC U ''ਚ 5.5 ਇੰਚ ਸੁਪਰ ਐੱਲ. ਸੀ. ਡੀ. ਕਵਾਡਐੱਚ. ਡੀ. (1440*2560 ਪਿਕਸਲ) ਸਕਰੀਨ ਹੋਵੇਗੀ ਜੋ ਕਾਰਨਿੰਗ ਗੋਰਿਲਾ ਗਲਾਸ 5 ਦੇ ਨਾਲ ਆਵੇਗਾ। ਇਸ ਫੋਨ ''ਚ ਕਵਾਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਹੋਵੇਗਾ। ਗਰਾਫਿਕਸ  ਦੇ ਲਈ ਐਂਡ੍ਰਨੋ 540 ਜੀ. ਪੀ. ਯੂ. ਦਿੱਤਾ ਗਿਆ ਹੈ। ਡਿਵਾਇਸ ਨੂੰ 4 ਜੀ. ਬੀ. ਜਾਂ 6 ਜੀ. ਬੀ. ਰੈਮ ਵੇਰਿਅੰਟ ਦੇ ਨਾਲ ਪੇਸ਼ ਕੀਤਾ ਜਾਵੇਗਾ। ਇੰਨਬਿਲਟ  ਸਟੋਰੇਜ 64 ਜੀ. ਬੀ. ਜਾਂ 128 ਜੀ. ਬੀ. ਹੋਵੇਗੀ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 2TB ਤੱਕ ਵਧਾਇਆ ਜਾ ਸਕਦਾ ਹੈ। 

ਇਹ ਸਮਾਰਟਫੋਨ ਐਂਡਰਾਈਡ 7.1.1 ਨੂਗਾ ''ਤੇ ਚੱਲੇਗਾ ਜਿਸ  ਦੇ ਉੱਪਰ ਐੱਚ. ਟੀ. ਸੀ. Sense ਯੂ. ਆਈ. ਅਤੇ ਐਜ Sense skin ਹੋਵੇਗੀ। ਕੈਮਰੇ  ਦੀ ਗੱਲ ਕਰੀਏ ਤਾਂ ਆਉਣ ਵਾਲੇ HTC U ਉਰਫ HTC U 11 ''ਚ ਅਪਚਰ ਐੱਫ/1.7, ਓ.ਆਈ.ਐੱਸ., ਡਿਊਲ-ਟੋਨ ਐੱਲ. ਈ. ਡੀ. ਫਲੈਸ਼ ਅਤੇ 4 ਦੇ ਵੀਡੀਓ ਰਿਕਾਰਡਿੰਗ ਦੇ ਨਾਲ 12 ਮੈਗਾਪਿਕਸਲ ਅਲਟ੍ਰਾਪਿਕਸਲ 3 ਕੈਮਰਾ ਹੋਵੇਗਾ। ਇਸ ਦੇ ਇਲਾਵਾ ਫੋਨ ''ਚ ਅਪਚਰ ਐੱਫ/2.0 ਅਤੇ 1080 ਪਿਕਸਲ ਵੀਡੀਓ ਰਿਕਾਰਡਿੰਗ ਦੇ ਨਾਲ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੋਵੇਗਾ। ਡਿਊਲ ਸਿਮ ਸਪੋਰਟ ਦੇ ਨਾਲ ਆਉਣ ਵਾਲੇ ਇਸ ਫੋਨ ''ਚ 4ਜੀ ਐੱਲ. ਟੀ. ਈ. , ਜੀ. ਪੀ. ਐੱਸ, ਗਲੋਨਾਸ, ਡਿਊਲ-ਬੈਂਡ ਵਾਈ-ਫਾਈ 802.11 ਏ./ਬੀ./ਜੀ./ਐੱਨ./ਐੱਸੀ. , ਬਲਊਥ 5.0, ਐੱਨ. ਐੱਫ. ਸੀ. ਅਤੇ ਯੂ. ਐੱਸ. ਬੀ. 3.1 ਟਾਇਪ-ਸੀ ਪੋਰਟ ਹੋਵੇਗਾ। ਪ੍ਰੋਟੈਕਸ਼ਨ ਦੇ ਲਈ ਫਿੰਗਰਪ੍ਰਿੰਟ ਸੈਂਸਰ ਹੈ। ਇਸ ਦੇ ਇਲਾਵਾ ਵਾਟਰ ਰੇਂਸਿਸਟੈਂਟ ਦੇ ਲਈ ਆਈ. ਪੀ-57 ਸਪਟੀਫਿਕੇਟ ਦੇ ਨਾਲ ਆਵੇਗਾ। ਫੋਨ ''ਚ ਐੱਚ. ਟੀ. ਸੀ. ਬੂਮਸਾਊਡ , ਐੱਚ. ਟੀ. ਸੀ. ਯੂਸੋਨਿਕ, ਹਾਈ-ਰੈਜੋਲੂਸ਼ਨ ਆਡੀਉ ਐਂਡ 3 ਡੀ ਆਡੀਉ ਰਿਕਾਰਡਿੰਗ ਹੋਵੇਗੀ। ਬੈਟਰੀ 3000 mAh  ਦੀ ਹੋਵੇਗੀ ਜੋ ਕਵਿਕ ਚਾਰਜ 3.0 ਸਪੋਰਟ ਦੇ ਨਾਲ ਆਵੇਗੀ। 


Related News