HTC ਦੇ ਇਸ ਸਮਾਰਟਫੋਨ ''ਚ ਨਹੀਂ ਹੋਵੇਗਾ ਹੈੱਡਫੋਨ ਜੈਕ
Thursday, May 04, 2017 - 09:46 PM (IST)

ਜਲਧੰਰ-ਆਉਣ ਵਾਲੇ HTC ਯੂ 11 ਸਮਾਰਟਫੋਨ ਦੇ ਕਰੀਬ ਸਾਰੇ ਸਪੇਸੀਫਿਕੇਸ਼ਨ ਅਤੇ ਡਿਜ਼ਾਈਨ ਨੂੰ ਲੈ ਕੇ ਜਾਣਕਾਰੀ ਲੀਕ ਹੋ ਚੁੱਕੀ ਹੈ। ਫੋਨ ''ਚ 3.5 MM ਹੈਡਫੋਨ ਜੈਕ ਦਾ ਹੋਣਾ ਅਜੇ ਵੀ ਇਕ ਭੇਦ ਹੈ। ਸ਼ੁਰੂਆਤ ''ਚ ਕਿਹਾ ਗਿਆ ਸੀ ਕਿ ਆਉਣ ਵਾਲੇ HTC ਸਮਾਰਟਫੋਨ ''ਚ 3.5 MM ਆਡੀਓ ਜੈਕ ਹੋਵੇਗਾ। ਪਰ ਹਾਲ ''ਚ ਆਈ ਰਿਪੋਰਟ ਦੌਰਾਨ ਇਸ ਖ਼ਬਰ ਦਾ ਕੋਈ ਜੀਕਰ ਨਹੀਂ ਸੀ। ਹਾਲਾਂਕਿ, ਹੁਣੇ ਇਕ ਤਾਜ਼ਾ ਲੀਕ ਤੋਂ ਪਤਾ ਚੱਲਿਆ ਹੈ ਕਿ HTC ਯੂ 11 ''ਚ 3.5 MM ਆਡੀਓ ਜੈਕ ਨਹੀਂ ਹੋਵੇਗਾ ਅਤੇ ਔਟਰਾਂਜ਼ਿਸ਼ਨ ''ਚ ਮਦਦ ਲਈ ਫੋਨ ਦੇ ਨਾਲ USB ਟਾਈਪ-ਸੀ ਤੋਂ ਕਨੇਕਟ ਕਰਨ ਲਈ 3.5 MM ਅਪਡੇਟਰ ਆਵੇਗਾ।
ਡਿਵੈਲਪਰ-ਟਿਪਸਟਰ LlABTOOFER ਨੇ ਟਵੀਟ ਕਰਕੇ ਦਾਅਵਾ ਕੀਤਾ ਕੀ HTC ਇਕ USB ਟਾਈਪ-ਸੀ ਪੋਰਟ ਨਾਲ ਆਵੇਗਾ। ਇਸ ਫੋਨ ਦੇ ਬਾਕਸ ''ਚ ਇਕ 3.5 MM ਦਾ ਅਡੇਪਟਰ ਹੋਵੇਗਾ ਅਤੇ ਜਾਣਕਾਰੀ ਮਿਲੀ ਹੈ ਕਿ ਫੋਨ ''ਚ 3.5 MM ਆਡੀਓ ਜੈਕ ਨਹੀਂ ਹੋਵੇਗਾ। ਇਸ ਦੀ ਜਗ੍ਹਾਂ HTC ਯੂ 11 ਨਾਲ ਬੋਲਟ ਅਤੇ HTC ਯੂ ਅਲਟਰਾ ਦੀ ਤਰ੍ਹਾਂ USB ਟਾਈਪ-ਸੀ ਹੈਡਫੋਨ ਨਾਲ ਆਵੇਗਾ। HTC ਨੇ ਨਵਬੰਰ 2016 ''ਚ ਐਪਲ ਦੇ ਨਕਸ਼ੇਕਦਮ ''ਤੇ ਚੱਲਦੇ ਹੋਏ ਸਭ ਤੋਂ ਪਹਿਲਾ HTC ਬੋਲਟ ਨਾਲ ਹੈਡਫੋਨ ਦੀ ਛੁੱਟੀ ਕਰ ਦਿੱਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਇਸ ਤਰ੍ਹਾਂ ਜਨਵਰੀ ''ਚ ਲਾਂਚ ਹੋਏ HTC ਯੂ ਅਲਟਰਾ ਅਤੇ HTC ਯੂ ਪਲੇ ''ਚ ਵੀ ਹੈਡਫੋਨ ਜੈਕ ਨਹੀਂ ਦਿੱਤਾ ਸੀ।
ਇਨ੍ਹਾਂ ਤਿੰਨਾਂ ਸਮਾਰਟਫੋਨ ਨਾਲ ਬਾਕਸ ''ਚ USB ਟਾਈਪ-ਸੀ ਸਪੋਰਟ ਵਾਲਾ ਹੈਡਫੋਨ ਆਉਂਦਾ ਹੈ। ਪਰ USB ਟਾਈਪ-ਸੀ ਨਾਲ 3.5 MM ਅਡੇਪਟਰ ਨਹੀਂ ਦਿੱਤਾ ਗਿਆ ਸੀ। ਇਸ ਤਰ੍ਹਾਂ ਲੱਗਦਾ ਹੈ ਕਿ 16 ਮਈ ਨੂੰ ਤਾਈਵਾਨ ''ਚ HTC ਯੂ 11 ਲਾਂਚ ਕਰਨ ਦੇ ਨਾਲ HTC ਇਸ ਟਰੇਂਡ ਨੂੰ ਬਦਲ ਰਹੀ ਹੈ। ਆਉਣ ਵਾਲੇ ਡਿਵਾਈਸ ਦਾ ਸਭ ਤੋਂ ਆਕਰਸ਼ਕ ਫੀਚਰ Edge Sensor ਹੋਵੇਗਾ, ਜਿਸ ਨੂੰ ਫੋਨ ਦੇ Metal edges ''ਚ ਇੰਟੀਗਰੇਟ ਕੀਤਾ ਜਾਵੇਗਾ। ਇਨ੍ਹਾਂ ਸੈਂਸਰ ''ਚ ਕਈ ਸਾਰੇ ਫੰਕਸ਼ਨ ਪਰਫਾਰਮ ਕੀਤੇ ਜਾਉਣ ਦੀ ਉਮੀਦ ਹੈ, ਇਸ ਦੇ ਯੂਜ਼ਰਸ ਨੂੰ Metal edges ''ਤੇ ਸਕਵੀਜ਼ ਜਾਂ ਟੈਪ ਕਰਨ ਹੋਵੇਗਾ। ਪਿਛਲੀ ਲੀਕ ਮੁਤਾਬਕ, Edge ਸੈਂਸਰ ਨੂੰ ਹੈਡਸੇਟ ਦੇ ਨਿਚਲੇ ਹਿੱਸੇ ''ਚ ਦਿੱਤਾ ਜਾ ਸਕਦਾ ਹੈ, ਜਿੱਥੋਂ ਆਮਤੌਰ ''ਤੇ ਫੋਨ ਨੂੰ ਫੜ੍ਹਿਆ ਜਾਂਦਾ ਹੈ।
ਸਪੇਸੀਫਿਕੇਸ਼ਨ ਦੀ ਗੱਲ ਕਰੀਏ ਤਾਂ, ਇਹ ਫੋਨ ਡਿਊਲ ਸਿਮ ਨਾਲ ਆਵੇਗਾ। ਫੋਨ ਨੂਗਾ ''ਤੇ ਚੱਲੇਗਾ, ਜਿਸ ਦੇ ਉੱਪਰ HTC ਸੇਂਸ UIE ਅਤੇ Edge Sensor ਸਕੀਨ ਹੋਵੇਗੀ। ਇਸ ਫੋਨ ''ਚ 5.5 ਇੰਚ Quad HD (1440*2560 ਪਿਕਸਲ) ਡਿਸਪਲੇ ਹੋਵੇਗੀ, ਜਿਸ ਦੇ ਉੱਪਰ Corning Gorilla 7Glass 5 ਪਰੋਟੇਕਸ਼ਨ ਹੈ। ਇਸ ਫੋਨ ''ਚ ਕਵਾਲਕਾਮ ਸਨੈਪਡਰੈਗਨ 835 ਪ੍ਰਸੋਸੇਰ ਹੋਵੇਗਾ। ਇਹ ਫੋਨ 6 ਜੀ.ਬੀ. ਰੈਮ/128 ਜੀ.ਬੀ. ਸਟੋਰੇਜ ਅਤੇ4 ਜੀ.ਬੀ. ਰੈਮ/ 64 ਜੀ.ਬੀ. ਇੰਨਬੀਲਟ ਰੂਪ ''ਚ ਆਵੇਗਾ। ਸਮਾਰਟਫੋਨ ਦੀ ਸਟੋਰੇਜ਼ ਨੂੰ 2 ਟੀ.ਬੀ. ਤੱਕ ਦੀ ਸਟੋਰੇਜ ਨੂੰ ਵੱਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ, HTC ਯੂ 11 ''ਚ 12 ਮੈਗਾਪਿਕਸਲ ਅਲਟਰਾਪਿਕਸਲ( ਸੋਨੀ imx 362) ਰਿਅਰ ਕੈਮਰਾ ਹੋਵੇਗਾ, ਜੋ ਅਪਚਰ ਐਫ/1.7, OIS, ਡਿਊਲ-ਟੋਨ ਐਲ.ਡੀ ਫਲੈਸ਼ ਅਤੇ 4ਕੇ ਵੀਡੀਓ ਰਿਕਾਡਿੰਗ ਸਮਰੱਥਾ ਨਾਲ ਆਵੇਗਾ। ਫਰੰਟ ਦੀ ਗੱਲ ਕਰੀਏ ਤਾਂ ਫੋਨ ''ਚ 16 ਮੈਗਾਪਿਕਸਲ (ਸੋਨੀ imx 351 ਸੈਂਸਰ) ਦਾ ਕੈਮਰਾ ਅਪਚਰ ਐਫ/2.0 ਅਤੇ 1080 ਪਿਕਸਲ ਵੀਡੀਓ ਰਿਕਾਡਿੰਗ ਦੇ ਨਾਲ ਆਵੇਗਾ।
HTC ਯੂ 11 ''ਚ ਕਵਿਕ ਚਾਰਜ 3.0 ਨਾਲ 3000 MAAH ਦੀ ਨਾੱਨ-ਰਿਮੂਵੇਬਲ ਬੈਟਰੀ ਹੋਵੇਗੀ। ਕਨੇਕਟਿਵਿਟੀ ਲਈ ਇਸ ਫੋਨ ''ਚ 4 ਜੀ LTE ਦੇ ਇਲਾਵਾ, ਡਿਊਲ ਬੈਂਡ WIFI 802.11 A/B/G/N/AC, GPS, ਗਲੋਨਾਲ, Bluetooth 5.0, ਐਨ.ਐਫ.ਸੀ. ਅਤੇ ਇਕ USB 3.1 ਟਾਈਪ-ਸੀ ਪੋਰਟ ਹੋਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਫੋਨ ''ਚ 3.5 MM ਹੈਡਫੋਨ ਜੈਕ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ।
ਫੋਨ ਦੇ ਹੋਮ ਬਟਨ ''ਚ ਫਿੰਗਰਪ੍ਰਿੰਟ ਸਕੈਨਰ ਇੰਟੀਗ੍ਰੇਟ ਹੋਵੇਗਾ ਅਤੇ ਵਾਟਰ ਵ ਡਸਟ ਰੈਸਿਸਟੇਂਸ ਲਈ ਇਹ ਆਈ.ਪੀ.57 ਰੈਟਿੰਗ ਦੇ ਨਾਲ ਆਵੇਗਾ। ਗੱਲ ਕਰੀਏ ਆਡੀਓ ਦੀ ਤਾਂ HTC11 ''ਚ HTC ਬੂਮ ਸਾਊਂਡ, ਹਾਈ-ਰਿਜ਼ਾਲਯੂਸ਼ਨ ਆਡਾਓ, HTC ਯੂਸੋਨਿਕ ਅਤੇ 3 ਡੀ ਆਡੀਓ ਰਿਕਾਡਿੰਗ ਹੋਣ ਦੀ ਉਮੀਦ ਹੈ। ਪਿਛਲੀ ਲੀਕ ਮੁਤਾਬਕ, Edge ਸੈਂਸਰ ਨੂੰ ਹੈੱਡਸੈਟ ਦੇ ਨਿਚਲੇ ਹਿੱਸੇ ''ਚ ਦਿੱਤਾ ਜਾਵੇਗਾ, ਜਿੱਥੋਂ ਦੀ ਸਮਾਰਟਫੋਨ ਨੂੰ ਆਮਤੌਰ ''ਤੇ ਫੜ੍ਹਿਆ ਜਾ ਸਕਦਾ ਹੈ।