ਫੁੱਲ ਐੱਚ.ਡੀ. ਸਕ੍ਰੀਨ ਨਾਲ ਲਾਂਚ ਹੋਇਆ HTC One S9

Wednesday, Apr 27, 2016 - 04:01 PM (IST)

ਫੁੱਲ ਐੱਚ.ਡੀ. ਸਕ੍ਰੀਨ ਨਾਲ ਲਾਂਚ ਹੋਇਆ HTC One S9
ਜਲੰਧਰ— ਹਾਲ ਹੀ ''ਚ ਐੱਚ.ਟੀ.ਸੀ. ਨੇ ਆਪਣਾ ਬਿਹਤਰੀਨ ਫਲੈਗਸ਼ਿਪ HTC 10 ਲਾਂਚ ਕੀਤਾ ਹੈ। ਇਸ ਤੋਂ ਬਾਅਦ ਹੁਣ ਕੰਪਨੀ ਨੇ ਨਵਾਂ ਸਮਾਰਟਫੋਨ HTC One S9 ਵੀ ਬਾਜ਼ਾਰ ''ਚ ਉਤਾਰਿਆ ਹੈ। ਫਿਲਹਾਲ ਇਸ ਨੂੰ ਜਰਮਨੀ ਦੀ ਵੈੱਬਸਾਈਟ ''ਤੇ ਦਰਜ ਕੀਤਾ ਗਿਆ ਹੈ। ਇਥੇ ਇਸ ਦੀ ਕੀਮਤ EUR 499 (ਕਰੀਬ 38,000 ਰੁਪਏ) ਹੈ। ਇਸ ਨੂੰ ਕੰਪਨੀ ਦਾ ਮਿਡ ਰੇਂਜ ਐਂਡ੍ਰਾਇਡ ਸਮਾਰਟਫੋਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕੀਮਤ ਹਾਈ ਐਂਡ ਡਿਵਾਈਸ ਵਾਲੀ ਹੈ। 
ਇਸ ਸਮਾਰਟਫੋਨ ''ਚ ਫੁੱਲ ਐੱਚ.ਡੀ. ਸਕ੍ਰੀਨ, 2ਜੀ.ਬੀ. ਰੈਮ ਅਤੇ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ ਦੇ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਸ ਦਾ ਰਿਅਰ ਕੈਮਰਾ 13 ਮੈਗਾਪਿਕਸਲ ਹੈ ਅਤੇ ਇਸ ਵਿਚ ਫਿੰਗਰਪ੍ਰਿੰਟ ਸੈਂਸਰ ਨਹੀਂ ਦਿੱਤਾ ਗਿਆ ਹੈ। ਇਸ ਵਿਚ ਮੀਡੀਆਟੈੱਕ ਦਾ ਪ੍ਰੋਸੈਸਰ Helio X10 ਲਗਾਇਆ ਗਿਆ ਹੈ। 
ਐਂਡ੍ਰਾਇਡ ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 2840 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਮੁਤਾਬਕ ਇਹ 13 ਘੰਟੇ ਦਾ ਟਾਕਟਾਈਮ ਅਤੇ 658 ਘੰਟੇ ਦਾ ਸਟੈਂਡਬਾਏ ਬੈਕਅਪ ਦੇ ਸਕਦੀ ਹੈ। ਕੁਨੈਕਟੀਵਿਟੀ ਲਈ ਇਸ ਵਿਚ 4ਜੀ ਐੱਲ.ਈ.ਟੀ. ਦੇ ਨਾਲ ਵਾਈ-ਫਾਈ, ਮਾਈਕ੍ਰੋ-ਯੂ.ਐੱਸ.ਬੀ., ਜੀ.ਪੀ.ਐੱਸ. ਵਰਗੇ ਫੀਚਰਜ਼ ਦਿੱਤੇ ਗਏ ਹਨ। 
ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਸੈਸਰ ਜ਼ਿਆਦਾਤਰ ਮਿਡ ਰੇਂਜ ਸਮਾਰਟਫੋਨ ''ਚ ਹੀ ਦਿੱਤਾ ਜਾਂਦਾ ਹੈ। ਹਾਲਾਂਕਿ ਇਸ ਦੀ ਪ੍ਰੋਸੈਸਿੰਗ ਸਪੀਡ ਚੰਗੀ ਹੈ। ਕੰਪਨੀ ਨੇ ਜਦੋਂ HTC 10 ਲਾਂਚ ਕੀਤਾ ਤਾਂ ਮੰਨਿਆ ਜਾਣ ਲੱਗਾ ਕਿ ਹੁਣ HTC One ਸੀਰੀਜ਼ ਬੰਦ ਹੋਣ ਦੀ ਕਗਾਰ ''ਤੇ ਹੈ ਪਰ HTC One S9 ਤੋਂ ਬਾਅਦ ਜ਼ਾਹਿਰ ਹੈ ਕੰਪਨੀ One ਸੀਰੀਜ਼ ਨੂੰ ਬੰਦ ਕਰਨ ਦੇ ਮੂਡ ''ਚ ਨਹੀਂ ਹੈ।
 

Related News