ਜਲਦੀ ਹੀ ਲਾਂਚ ਹੋਵੇਗਾ HTC One X10 ਫੈਬਲੇਟ : ਰਿਪੋਰਟ

Monday, Jan 09, 2017 - 04:37 PM (IST)

ਜਲਦੀ ਹੀ ਲਾਂਚ ਹੋਵੇਗਾ HTC One X10 ਫੈਬਲੇਟ : ਰਿਪੋਰਟ
ਜਲੰਧਰ- ਵਧੀਆ ਡਿਜ਼ਾਈਨ ਅਤੇ ਬਿਹਤਰ ਪਰਫਾਰਮੈਂਸ ਵਾਲੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HTC ਆਪਣੇ ਨਵੇਂ ਸਮਾਰਟਫੋਨ ਵਨ ਐਕਸ10 ''ਤੇ ਕੰਮ ਕਰ ਰਹੀ ਹੈ। ਰਿਪੋਰਟ ਮੁਤਾਬਕ, ਇਹ ਫੈਬਲੇਟ ਵਨ ਐਕਸ9 ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ ਜਿਸ ਨੂੰ ਕੰਪਨੀ ਇਸ ਮਹੀਨੇ ਦੇ ਅੰਤ ਤੱਕ ਲਾਂਚ ਕਰ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਐੱਚ.ਟੀ.ਸੀ. 12 ਜਨਵਰੀ ਨੂੰ ਇਕ ਈਵੈਂਟ ਕਰਨ ਜਾ ਰਹੀ ਹੈ ਜਿਸ ਲਈ ਕੰਪਨੀ ਨੇ ਮੀਡੀਆ ਇਨਵਾਈਟ ਭੇਜ ਦਿੱਤੇ ਹਨ। 
ਜਾਣਕਾਰੀ ਮੁਤਾਬਕ ਵਨ ਐਕਸ10 ਸਮਾਰਟਫੋਨ 5.5-ਇੰਚ ਦੀ ਫੁੱਲ-ਐੱਚ.ਡੀ. (1920x1080 ਪਿਕਸਲ) ਡਿਸਪਲੇ, 1.9 ਗੀਗਾਹਰਟਜ਼ ਮੀਡੀਆਟੈੱਕ ਆਕਟਾ-ਕੋਰ ਪ੍ਰੋਸੈਸਰ ਅਤੇ Mali-T860 ਜੀ.ਪੀ.ਯੂ. ਨਾਲ ਲੈਸ ਹੋਵੇਗਾ। ਪ੍ਰੋਸੈਸਿੰਗ ਦੇ ਲਿਹਾਜ ਨਾਲ ਇਸ ਫੋਨ ''ਚ 3ਜੀ.ਬੀ. ਰੈਮ ਅਤੇ 32ਜੀ.ਬੀ. ਦੀ ਇੰਟਰਨਲ ਸੋਟਰੇਜ ਹੋਵੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਫੈਬਲੇਟ ''ਚ 16.3 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 7.9 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਪ੍ਰਾਈਮਰੀ ਕੈਮਰੇ ਨਾਲ ਪੀ.ਡੀ.ਏ.ਐੱਫ., ਡੁਅਲ ਐੱਲ.ਈ.ਡੀ. ਫਲੈਸ਼ ਵਰਗੇ ਫੀਚਰ ਦਿੱਤੇ ਜਾ ਸਕਦੇ ਹਨ। ਹਾਲਾਂਕਿ ਨਵੇਂ ਫੋਨ ਦੀ ਬੈਟਰੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਸ ਤੋਂ ਪਹਿਲਾਂ ਵਨ ਐਕਸ9 ''ਚ 3,000 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੋਈ ਸੀ।

Related News