ਪੰਜਾਬ 'ਚ SDRF ਨੂੰ ਲੈ ਕੇ ਭਖੀ ਸਿਆਸਤ, ਸੁਨੀਲ ਜਾਖੜ ਨੇ ਕਰ 'ਤੀ ਰਿਪੋਰਟ ਸ਼ੇਅਰ, ਨਾਲ ਹੀ...

Saturday, Sep 13, 2025 - 12:08 PM (IST)

ਪੰਜਾਬ 'ਚ SDRF ਨੂੰ ਲੈ ਕੇ ਭਖੀ ਸਿਆਸਤ, ਸੁਨੀਲ ਜਾਖੜ ਨੇ ਕਰ 'ਤੀ ਰਿਪੋਰਟ ਸ਼ੇਅਰ, ਨਾਲ ਹੀ...

ਚੰਡੀਗੜ੍ਹ : ਪੰਜਾਬ 'ਚ ਐੱਸ. ਡੀ. ਆਰ. ਐੱਫ. ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਉਂਦੀ ਜਾ ਰਹੀ ਹੈ। ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸ. ਡੀ. ਆਰ. ਐੱਫ.) ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੈਗ ਦੀ ਰਿਪੋਰਟ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ 31 ਮਾਰਚ, 2023 ਤੱਕ ਪੰਜਾਬ ਨੂੰ 9041.74 ਕਰੋੜ ਰੁਪਏ ਐੱਸ. ਡੀ. ਆਰ. ਐੱਫ. ਦੇ ਮਿਲੇ ਸਨ ਅਤੇ ਅਗਲੇ 3 ਸਾਲਾਂ ਦੇ ਪੈਸੇ ਮਿਲਾ ਕੇ ਕੁੱਲ 12,000 ਕਰੋੜ ਰੁਪਏ ਪੰਜਾਬ ਨੂੰ ਮਿਲੇ ਹਨ।

ਇਹ ਵੀ ਪੜ੍ਹੋ : ਮੁਫ਼ਤ ਕਣਕ ਲੈਣ ਵਾਲੇ ਰਾਸ਼ਨ ਕਾਰਡ ਧਾਰਕਾਂ ਲਈ ਵੱਡਾ ALERT, 30 ਸਤੰਬਰ ਤੋਂ ਪਹਿਲਾਂ...

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਇਸ ਪੈਸੇ ਨੂੰ ਉਚਿਤ ਨਿਵੇਸ਼ ਵੀ ਨਹੀਂ ਕੀਤਾ ਸੀ। ਸੁਨੀਲ ਜਾਖੜ ਨੇ ਕਿਹਾ ਕਿ ਇਸ ਤੋਂ ਬਾਅਦ 23-24, 24-25 ਅਤੇ 25.26 ਦੇ ਫੰਡ ਆਏ ਸਨ, ਜਿਸ ਨੂੰ ਮਿਲਾ ਕੇ ਕੁੱਲ ਰਕਮ 12 ਹਜ਼ਾਰ ਕਰੋੜ ਬਣਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਝੋਨੇ ਦੇ ਸੀਜ਼ਨ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ, ਅਧਿਕਾਰੀਆਂ ਨੂੰ ਦਿੱਤੇ ਗਏ ਹੁਕਮ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਮੁੱਖ ਸਕੱਤਰ ਨੇ ਵੀ ਤੁਹਾਡੀ ਹਾਜ਼ਰੀ 'ਚ ਦੱਬੀ ਜ਼ੁਬਾਨ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਸਵੀਕਾਰ ਕੀਤਾ ਸੀ ਅਤੇ ਤੁਹਾਡੇ ਮੰਤਰੀ ਵੀ ਇਹ ਮੰਨ ਚੁੱਕੇ ਹਨ। ਹੁਣ ਬਿਹਤਰ ਹੋਵੇਗਾ ਕਿ ਤੁਸੀਂ ਪੰਜਾਬ ਨੂੰ ਗੁੰਮਰਾਹ ਕਰਨ ਲਈ ਸੂਬੇ ਦੇ ਲੋਕਾਂ ਤੋਂ ਮੁਆਫ਼ੀ ਮੰਗ ਲਵੋ ਅਤੇ ਇਸ ਰਕਮ ਦਾ ਢੁੱਕਵਾਂ ਇਸਤੇਮਾਲ ਲੋਕਾਂ ਨੂੰ ਰਾਹਤ ਦੇਣ ਲਈ ਕਰੋ। 

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 



 


author

Babita

Content Editor

Related News