ਐੱਚ. ਪੀ ਦੇ ਓਮੇਨ ਸੀਰੀਜ਼ ਦੇ ਲੈਪਟਾਪਸ ਅਤੇ ਡੈਸਕਟਾਪ ਦੇ ਸਪੈਸੀਫਿਕੇਸ਼ਨਸ ਅਤੇ ਕੀਮਤ
Friday, Feb 24, 2017 - 12:15 PM (IST)
ਜਲੰਧਰ- ਤਕਨੀਕੀ ਖੇਤਰ ਦੀ ਕੰਪਨੀ ਐੱਚ. ਪੀ ਇੰਕ ਨੇ ਭਾਰਤ ''ਚ ਆਪਣਾ ਗੇਮਿੰਗ ਪੋਰਟਫੋਲੀਓ-ਓਮੇਨ ਪੇਸ਼ ਕਰਨ ਕਰਦੇ ਹੋਏ ਇਸ ਸੀਰੀਜ਼ ਦੇ ਤਹਿਤ ਲੈਪਟਾਪ ਅਤੇ ਡੈਸਕਟਾਪ ਪੇਸ਼ ਕੀਤੇ ਹਨ ਜਿਨ੍ਹਾਂ ਦੀ ਕੀਮਤ 1,39,990 ਰੁਪਏ ਤੱਕ ਹੈ। ਇਸ ਨਵੇਂ ਪੋਰਟਫੀਲੀਓ ''ਚ ਨੋਟ ਬੁੱਕ ਦੇ ਪੰਜ ਮਾਡਲ ਅਤੇ ਡੈਸਕਟਾਪ ਦਾ ਇਕ ਮਾਡਲ ਪੇਸ਼ ਕੀਤਾ ਗਿਆ ਹੈ ਜੋ 15 ਮਾਰਚ ਤੋਂ ਭਾਰਤ ''ਚ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ''ਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ- ਜਿਵੇਂ ਗੇਮ ਪਲੇ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਗਰਾਫਿਕਸ, ਬਿਹਤਰੀਨ ਸਟੋਰੇਜ਼ ਅਤੇ ਉੱਨਤ ਕੂਲਿੰਗ ਆਦਿ ਸ਼ਾਮਿਲ ਹਨ।
ਇਸ ''ਚ ਸਟੀਲ ਸੀਰੀਜ਼ ਦੀ ਐਕਸੇਸਰੀਜ਼ ਲਗਾਈ ਗਈ ਹੈ। ਓਮੇਨ ਲੈਪਟਾਪ ਦੇ ਅਜੇ ਦੋ ਮਾਡਲਜ਼ ਹੀ ਉਪਲੱਬਧ ਹਨ ਜੋ 17.3 ਇੰਚ ਅਤੇ 15.6 ਇੰਚ ਦੀ ਸਕ੍ਰੀਨ ਸਾਈਜ਼ ''ਚ ਹਨ। ਓਮੇਨ 17 ਲੈਪਟਾਪ ਵੀ. ਆਰ ਰੇਡੀ ਆਧੁਨਿਕਤਮ ਮਾਡਲ ਹੈ ਜਿਸ ''ਚ ਲੇਟੈਸਟ ਅੱਠ ਜੀ. ਬੀ ਜੀ. ਟੀ. ਐਕਸ ਗਰਾਫਿਕ ਕਾਰਡ ਅਤੇ ਸੱਤਵੀਂ ਪੀੜ੍ਹੀ ਦੇ ਇੰਟੈੱਲ ਕਵਾਡ ਕੋਰ (ਆਈ7) ਪ੍ਰੋਸੈਸਰ ਹਨ। ਇਸ ਦੀ ਕੀਮਤ 1,39,990 ਰੁਪਏ ਹੈ। ਓਮੇਨ 15 ਲੈਪਟਾਪ ਚਾਰ ਜੀ. ਬੀ ਜੀ. ਟੀ. ਐਕਸ ਗਰਾਫਿਕ ਕਾਰਡ ਅਤੇ ਸੱਤਵੀਂ ਪੀੜ੍ਹੀ ਦੇ ਇੰਟੈੱਲ ਕਵਾਡ ਕੋਰ (ਆਈ 7) ਪ੍ਰੋਸੈਸਰ ਹੈ ਅਤੇ ਇਸ ਦੀ ਕੀਮਤ 79,990 ਰੁਪਏ ਹੈ।
ਓਮੇਨ ਡੈਸਕਟਾਪ ''ਚ ਤਿੰਨ ਜੀ. ਬੀ ਜੀ. ਟੀ. ਐਕਸ ਗਰਾਫਿਕ ਕਾਰਡ ਅਤੇ ਸੱਤਵੀਂ ਪੀੜ੍ਹੀ ਦਾ ਇੰਟੈੱਲ ਕਵਾਡ ਕੋਰ ਓਵਰ ਕਲਾਕਿੰਗ ਪ੍ਰੋਸੈਸਰ ਹੈ ਅਤੇ ਇਸ ਦੀ ਕੀਮਤ 1,39,990 ਰੁਪਏ ਹੈ। ਇਸ ਦੇ ਨਾਲ ਹੀ ਕੰਪਨੀ ਨੇ ਗੇਮਿੰਗ ਦੇ ਬਿਹਤਰ ਅਨੁਭਵ ਲਈ ਸਟੀਲ ਸੀਰੀਜ਼ ਓਮੇਨ ਹੈਡਸੈੱਟ, ਓਮੇਨ ਮਾਊਸ, ਕੀ- ਬੋਰਡ ਅਤੇ ਓਮੇਨ ਮਾਊਸ ਪੈਡ ਵੀ ਪੇਸ਼ ਕੀਤੇ ਹਨ।
