HP ਨੇ ਲਾਂਚ ਕੀਤੇ ਨਵੇਂ Copilot+ PC, ਜਾਣੋ ਕੀਮਤ ਤੇ ਖੂਬੀਆਂ

Wednesday, Apr 30, 2025 - 05:01 PM (IST)

HP ਨੇ ਲਾਂਚ ਕੀਤੇ ਨਵੇਂ Copilot+ PC, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ- HP ਨੇ ਆਪਣੇ ਨਵੇਂ ਲੈਪਟਾਪਸ ਦੀ ਰੇੰਜ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ EliteBook, ProBook ਅਤੇ OmniBook ਸੀਰੀਜ਼ ਦੇ ਲੈਪਟਾਪਸ ਨੂੰ ਪੇਸ਼ ਕੀਤਾ ਹੈ ਜੋ ਏਆਈ ਫੀਚਰਜ਼ ਦੇ ਨਾਲ ਆਉਂਦੇ ਹਨ। ਬ੍ਰਾਂਡ ਨੇ EliteBook ਅਤੇ ProBook ਲਾਈਨਅਪ ਨੂੰ ਐਂਟਰਪ੍ਰਾਈਜ਼ ਅਤੇ ਰਿਟੇਲ ਗਾਹਕਾਂ ਲਈ ਡਿਜ਼ਾਈਨ ਕੀਤਾ ਹੈ। 

ਇਨ੍ਹਾਂ ਦੋਵਾਂ ਸੀਰੀਜ਼ 'ਚ HP EliteBook 8 (G1i, G1a), HP EliteBook 6 (G1q G1a) ਅਤੇ HP ProBook 4 G1q ਮਾਡਲਸ ਆਉਂਦੇ ਹਨ। ਉਥੇ ਹੀ HP OmniBook ਫੈਮਲੀ ਨੂੰ ਕ੍ਰਿਏਟਰਾਂ ਅਤੇ ਡੇਲੀ ਵਰਤੋਂ ਲਈ ਤਿਆਰ ਕੀਤਾ ਗਿਆ ਹੈ। 

ਇਸ ਸੀਰੀਜ਼ 'ਚ ਚਾਰ ਮਾਡਲ- OmniBook Ultra 14, OmniBook 5 16, OmniBook 7 Aero 13 ਅਤੇ OmniBook X Flip 14 ਆਉਂਦੇ ਹਨ। ਇਹ ਸਾਰੇ ਲੈਪਟਾਪਸ Copilot+ PC ਹਨ, ਜੋ Intel Core Ultra 200 V ਸੀਰੀਜ਼, AMD Ryzen AI 300 ਸੀਰੀਜ਼ ਅਤੇ Qualcomm Snapdragon X ਸੀਰੀਜ਼ ਦੇ ਨਾਲ ਆਉਂਦੇ ਹਨ। 

ਕੀਮਤ

HP EliteBook 8 G1i ਦੀ ਕੀਮਤ 1,46,622 ਰੁਪਏ ਤੋਂ ਸ਼ੁਰੂ ਹੁੰਦੀਂ ਹੈ। ਉਥੇ ਹੀ HP EliteBook 6 G1q ਦੀ ਕੀਮਤ 87,440 ਰੁਪਏ ਤੋਂ ਸ਼ੁਰੂ ਹੁੰਦੀ ਹੈ। HP EliteBook 4 G1i ਦੀ ਗੱਲ ਕਰੀਏ ਤਾਂ ਇਸਦੀ ਕੀਮਤ 77,200 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਨ੍ਹਾਂ ਸਾਰੇ ਮਾਡਲਾਂ ਨੂੰ ਤੁਸੀਂ HP ਆਨਲਾਈਨ ਸਟੋਰ ਤੋਂ ਖਰੀਦ ਸਕਦੇ ਹੋ। 

ਉਥੇ ਹੀ EliteBook 8 G1a ਅਤੇ EliteBook 6 G1a ਦੀਆਂ ਕੀਮਤਾਂ ਦਾ ਐਲਾਨ ਨਹੀਂ ਕੀਤਾ ਗਿਆ। ਕੰਪਨੀ ਦਾ ਕਹਿਣਾ ਹੈ ਕਿ ਜਲਦੀ ਹੀ ਇਹ ਵੇਰੀਐੰਟਸ ਆਨਲਾਈਨ ਸਟੋਰਾਂ 'ਤੇ ਉਪਲੱਬਧ ਹੋਣਗੇ। OmniBook Ultra 14 ਦੀ ਗੱਲ ਕਰੀਏ ਤਾਂ ਇਸਦੀ ਕੀਮਤ 1,86,499 ਰੁਪਏ ਤੋਂ ਸ਼ੁਰੂ ਹੁੰਦੀ ਹੈ। 

HP OmniBook X Flip 14 ਦੀ ਕੀਮਤ 1,14,999 ਰੁਪਏ ਤੋਂ ਸ਼ੁਰੂ ਹੁੰਦੀ ਹੈ। HP Omnibook 7 Aero 13 ਨੂੰ ਤੁਸੀਂ 87,499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ ਅਤੇ HP OmniBook 5 16 ਨੂੰ ਕੰਪਨੀ ਨੇ 78,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਇਹ ਸਾਰੇ ਮਾਡਲ ਵਿਕਰੀ ਲਈ HP ਆਨਲਾਈਨ ਸਟੋਰ ਅਤੇ HP World ਸਟੋਰ 'ਤੇ ਉਪਲੱਬਧ ਹੋਣਗੇ। 


author

Rakesh

Content Editor

Related News