ਇਸ ਤਰ੍ਹਾਂ ਕੋਈ ਨਹੀਂ ਦੇਖ ਸਕੇਗਾ ਵਟਸਐਪ ''ਚ ਆਈਆਂ ਤੁਹਾਡੀਆਂ Private ਤਸਵੀਰਾਂ
Wednesday, Apr 05, 2017 - 05:26 PM (IST)

ਜਲੰਧਰ- ਵਟਸਐਪ ਦੀ ਵਰਤੋਂ ਹਰ ਕੋਈ ਕਰਦਾ ਹੈ। ਕਈ ਵਾਰ ਵਟਸਐਪ ''ਤੇ ਸਾਡੇ ਦੋਸਤ ਕੁਝ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓ ਭੇਜ ਦਿੰਦੇ ਹਨ ਜਿਨ੍ਹਾਂ ਨੂੰ ਫੋਨ ''ਚ ਨਹੀਂ ਰੱਖਿਆ ਜਾ ਸਕਦਾ। ਕਈ ਵਾਰ ਅਸੀਂ ਅਜਿਹੀਆਂ ਤਸਵੀਰਾਂ ਨੂੰ ਡਿਲੀਟ ਕਰਨਾ ਭੁੱਲ ਜਾਂਦੇ ਹਾਂ। ਇਸ ਨਾਲ ਤੁਹਾਡੀ ਇਮੇਜ ਨੂੰ ਖਤਰਾ ਹੋ ਸਕਦਾ ਹੈ। ਕਈ ਵਾਰ ਫੋਨ ਘਰ ''ਚ ਬੱਚਿਆਂ ਕੋਲ ਵੀ ਹੁੰਦਾ ਹੈ। ਬੱਚੇ ਗੇਮ ਖੇਡਦੇ-ਖੇਡਦੇ ਜੇਕਰ ਫੋਟੋ ਗੈਲਰੀ ਖੋਲ੍ਹ ਲੈਣ ਤਾਂ ਉਹ ਵੀ ਉਨ੍ਹਾਂ ਤਸਵੀਰਾਂ ਨੂੰ ਦੇਖ ਸਕਦੇ ਹਨ। ਇਸ ਲਈ ਅਸੀਂ ਤੁਹਾਨੂੰ ਕੁਝ ਟ੍ਰਿਕਸ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਗੈਲਰੀ ਨੂੰ ਪਰੋਟੈੱਕਟ ਕਰਨਗੀਆਂ।
ਐਂਡਰਾਇਡ ਯੂਜ਼ਰਸ ਲਈ ਗੂਗਲ ਪਲੇ ਸਟੋਰ ''ਤੇ ਕਈ ਐਪਸ ਮੌਜੂਦ ਹਨ, ਜਿਵੇਂ ਈ.ਐੱਸ. ਫਾਈਲ ਐਕਸਪਲੋਰਰ, ਟੋਟਲ ਫਾਈਲਡ ਕਮਾਂਡਰ ਮੈਨੇਜਰ ਅਤੇ ਐਸਟਰੋ ਫਾਈਲ ਮੈਨੇਜਰ ਆਦਿ। ਜਦੋਂਕਿ ਐਪਲ ਯੂਜ਼ਰਸ ਆਪਣੇ ਫੋਨ ਦੀ ਪ੍ਰਾਈਵੇਸੀ ਸੈਟਿੰਗ ''ਚ ਜਾ ਕੇ ਫੋਟੋਜ਼ ''ਤੇ ਕਲਿਕ ਕਰਕੇ ਵਟਸਐਪ, ਫੇਸਬੁੱਕ ਆਦਿ ਐਪ ''ਤੇ ਆਉਣ ਵਾਲੀਆਂ ਤਸਵੀਰਾਂ ਨੂੰ ਗੈਲਰੀ ''ਚ ਜਾਣ ਤੋਂ ਰੋਕ ਸਕਦੇ ਹੋ।
ਐਂਡਰਾਇਡ ਯੂਜ਼ਰਸ ਕਿਵੇਂ ਕਰ ਸਕਦੇ ਹਨ ਫੋਟੋਜ਼ ਬਲੈਕ
ਐਂਡਰਾਇਡ ਯੂਜ਼ਰਸ ਉੱਪਰ ਦਿੱਤੀਆਂ ਗਈਆਂ ਐਪਸ ''ਚੋਂ ਕਿਸੇ ਵੀ ਐਪ ਨੂੰ ਡਾਊਨਲੋਡ ਕਰਕੇ ਇੰਸਟਾਲ ਕਰੋ। ਅਸੀਂ ਤੁਹਾਨੂੰ ਈ.ਐੱਸ. ਫਾਈਪ ਐਕਸਪਲੋਰਰ ਤੋਂ ਫੋਟੋਜ਼ ਨੂੰ ਹਾਈਡ ਕਰਨ ਦਾ ਤਰੀਕਾ ਦੱਸ ਦਿੰਦਾ ਹਾਂ। ਐਪ ਨੂੰ ਓਪਨ ਕਰਕੇ ਖੱਬੇ ਪਾਸੇ ਦਿਸਣ ਵਾਲੇ ਬਲੂ ਟਿਕ ''ਤੇ ਕਲਿਕ ਕਰੋ ਅਤੇ ਸਕਰੋਲ ਡਾਊਨ ਕਰਕੇ ਹੋਮ ਵਿਕਲਪ ''ਤੇ ਜਾਓ। ਇਥੇ ਤੁਹਾਨੂੰ ਵਟਸਐਪ ''ਤੇ ਟੈਪ ਕਰਨਾ ਹੈ। ਇਸ ਤੋਂ ਬਾਅਦ ਵਟਸਐਪ ਇਮੇਜ ''ਤੇ ਕਲਿਕ ਕਰਨਾ ਹੈ। ਹੁਣ ਖੱਬੇ ਪਾਸੇ ਹੇਠਾਂ ਫਾਈਲ ਕ੍ਰਿਏਟ ਦਾ ਆਪਸਨ ਦਿੱਤਾ ਗਿਆ ਹੋਵੇਗਾ। ਇਸ ''ਤੇ ਕਲਿਕ ਕਰ ਦਿਓ। ਹੁਣ .nomedia ਨਾਮ ਨਾਲ ਇਕ ਫਾਈਲ ਬਣਾਓ। ਇਸ ਤੋਂ ਬਾਅਦ ਤੁਹਾਡੀਆਂ ਤਸਵੀਰਾਂ ਗੈਲਰੀ ''ਚ ਦਿਖਾਈ ਦੇਣਾ ਬੰਦ ਹੋ ਜਾਣਗੀਆਂ। ਠੀਕ ਇਸੇ ਤਰ੍ਹਾਂ ਤੁਸੀਂ ਕੈਮਰਾ ਫੋਟੋ, ਡਾਊਨਲੋਡਸ ਅਤੇ ਹਾਈਕ ਵਰਗੀਆਂ ਐਪਸ ਦੀਆਂ ਤਸਵੀਰਾਂ ਨੂੰ ਗੈਲਰੀ ''ਚ ਦਿਖਾਈ ਦੇਣ ਤੋਂ ਰੋਕ ਸਕਦੇ ਹੋ। ਜੇਕਰ ਤੁਸੀਂ ਹਾਈਡ ਕੀਤੀਆਂ ਗਈਆਂ ਤਸਵੀਰਾਂ ਨੂੰ ਦੁਬਾਰਾਂ ਗੈਲਰੀ ''ਚ ਦੇਖਣਾ ਚਾਹੁੰਦੇ ਹੋ ਤਾਂ .nomedia ਨੂੰ ਡਿਲੀਟ ਕਰ ਦਿਓ।