ਬਿਨਾਂ ਸਕਰੀਨਸ਼ਾਟ ਲਏ ਇੰਝ ਡਾਊਨਲੋਡ ਕਰੋ Whatsapp Stories

10/09/2017 5:14:22 PM

ਜਲੰਧਰ- ਇਸ ਸਾਲ ਦੀ ਸ਼ੁਰੂਆਤ 'ਚ ਵਟਸਐਪ ਨੇ ਆਪਣੇ ਸਭ ਤੋਂ ਖਾਸ ਫੀਚਰ ਵਟਸਐਪ ਸਟੋਰੀਜ਼ ਨੂੰ ਪੇਸ਼ ਕੀਤਾ। ਇਸ ਫੀਚਰ 'ਚ ਸਟੇਟਸ 'ਤੇ ਲਗਾਈ ਗਈ ਕੋਈ ਵੀ ਫੋਟੋ ਜਾਂ ਵੀਡੀਓ ਆਪਣੇ ਆਪ 24 ਘੰਟਿਆਂ ਦੇ ਅੰਦਰ ਹਟ ਜਾਂਦੀ ਹੈ। ਇਸ ਫੀਚਰ ਨੂੰ ਲੈ ਕੇ ਅੱਜ ਵੀ ਯੂਜ਼ਰਸ ਕਾਫੀ ਉਤਸ਼ਾਹਿਤ ਰਹਿੰਦੇ ਹਨ। ਵਟਸਐਪ ਨੇ ਯੂਜ਼ਰਸ ਲਈ ਇਨ੍ਹਾਂ ਸਟੋਰੀਜ਼ ਨੂੰ ਡਾਊਨਲੋਡ ਕਰਨ ਦਾ ਆਪਸ਼ਨ ਨਹੀਂ ਦਿੱਤਾ ਹੈ। ਇਸ ਹਾਲਤ 'ਚ ਯੂਜ਼ਰ ਕੋਲ ਸਕਰੀਨਸ਼ਾਟ ਦਾ ਆਪਸ਼ਨ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕਿਸੇ ਵੀ ਵਟਸਐਪ ਸਟੋਰੀ ਨੂੰ ਬਿਨਾਂ ਸਕਰੀਨਸ਼ਾਟ ਦੇ ਡਾਊਨਲੋਡ ਕਰ ਸਕਦੇ ਹੋ। 

ਸਟੈੱਪ 1. ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਵਟਸਐਪ ਸਟੇਟਸ ਤੁਹਾਡੇ ਫੋਨ 'ਚ ਲੋਕਲੀ ਸਟੋਰ ਹੋ ਜਾਂਦੇ ਹਨ। ਜੇਕਰ ਤੁਸੀਂ ਇਨ੍ਹਾਂ ਨੂੰ ਐਕਸੈਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫਾਇਲ ਮੈਨੇਜਰ ਦੀ ਲੋੜ ਹੋਵੇਗੀ ਜੋ ਹਿਡਨ ਫਾਇਲਾਂ ਨੂੰ ਸ਼ੋਅ ਕਰਦਾ ਹੈ। ਲਗਭਗ ਸਾਰੇ ਫੋਨਸ ਨੂੰ ਫਾਇਲ ਮੈਨੇਜਰ ਹੁੰਦਾ ਹੈ। 

PunjabKesari

ਸਟੈੱਪ 2. ਇਸ ਤੋਂ ਬਾਅਦ ਫਾਇਲ ਮੈਨੇਜਰ ਦੇ ਅੰਦਰ ਮੌਜੂਦ Internal Storage > Whatsapp > Media > Statuses 'ਤੇ ਜਾਓ। ਜੇਕਰ Media ਤੋਂ ਬਾਅਦ Statuses ਆਪਸ਼ਨ ਨਹੀਂ ਦਿਖਾਈ ਦਿੰਦਾ ਤਾਂ ਇਸ ਲਈ ਤੁਸੀਂ ਫੋਨ 'ਚ ਟਾਪ 'ਤੇ ਤਿੰਨ ਡਾਟ ਨੂੰ ਕਲਿੱਕ ਕਰੋ। ਇਸ ਤੋਂ ਬਾਅਦ ਸ਼ੋਅ ਹਿਡਨ ਫਾਇਲਸ ਦਾ ਆਪਸ਼ਨ ਆਏਗਾ ਜਿਸ ਨੂੰ ਇਨੇਬਲ ਕਰਨ ਤੋਂ ਬਾਅਦ ਤੁਹਾਨੂੰ Statuses ਆਪਸਨ ਦਿਖਾਈ ਦੇਣ ਲੱਗੇਗਾ। 

PunjabKesari

ਸਟੈਪ 3. ਅਖੀਰ 'ਚ ਤੁਸੀਂ ਦੇਖ ਸਕੋਗੇ ਕਿ Statuses ਆਪਸ਼ਨ 'ਚ ਉਹ ਸਾਰੀਆਂ ਹੀ ਵਟਸਐਪ ਸਟੋਰੀਜ਼ ਹਨ, ਜਿਨ੍ਹਾਂ ਨੂੰ ਤੁਸੀਂ ਦੇਖਿਆ ਸੀ। ਇਸ ਤੋਂ ਬਾਅਦ ਜਿਸ ਸਟੋਰੀ ਨੂੰ ਤੁਸੀਂ ਸੇਵ ਕਰਨਾ ਚਾਹੁੰਦੇ ਹੋ ਉਸ 'ਤੇ ਲਾਂਗ ਪ੍ਰੈੱਸ ਕਰੋ। 

PunjabKesari

ਸਟੈੱਪ 4. ਲਾਂਗ ਪ੍ਰੈੱਸ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਆਪਸ਼ਨ ਸ਼ੋਅ ਹੋਣਗੇ। ਇਨ੍ਹਾਂ ਆਪਸ਼ਨ 'ਚੋਂ ਕਾਪੀ ਨੂੰ ਸਿਲੈਕਟ ਕਰਕੇ ਜਿਥੇ ਤੁਸੀਂ ਚਾਹੋ ਉਥੇ ਉਸ ਵਟਸਐਪ ਸਟੋਰੀ ਨੂੰ ਸੇਵ ਕਰ ਸਕਦੇ ਹੋ। ਲਗਭਗ ਸਾਰੇ ਫੋਨਸ 'ਚ ਵਟਸਐਪ ਸਟੋਰੀ ਨੂੰ ਸੇਵ ਕਰਨ ਦਾ ਇਹੀ ਇਕ ਤਰੀਕਾ ਹੈ।


Related News