ਸਮਾਰਟਫੋਨ ਦੀ ਸਕਰੀਨ ਨੂੰ ਟੀ.ਵੀ. ''ਤੇ ਦੇਖਣ ਲਈ ਅਪਣਾਓ ਇਹ ਆਸਾਨ ਤਰੀਕਾ

08/23/2017 12:49:26 PM

ਜਲੰਧਰ- ਵਧਦੀ ਤਕਨੀਕ ਦੇ ਨਾਲ ਸਮਾਰਟਫੋਨ ਪਹਿਲਾਂ ਨਾਲੋਂ ਜ਼ਿਆਦਾ ਸਮਾਰਟ ਹੋ ਗਿਆ ਹੈ। ਇਸ ਰਾਹੀਂ ਕਾਲ, ਮੈਸੇਜ ਅਤੇ ਇੰਟਰਨੈੱਟ ਬ੍ਰਾਊਜ਼ ਕਰਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ। ਉਦਾਹਰਣ ਦੇ ਤੌਰ 'ਤੇ ਯੂਜ਼ਰਸ ਆਪਣੇ ਫੋਨ ਨੂੰ ਟੀ.ਵੀ. ਨਾਲ ਕੁਨੈਕਟ ਕਰ ਸਕਦੇ ਹਨ। ਹੁਣ ਸਮਾਰਟਫੋਨ ਦੀ ਛੋਟੀ ਸਕਰੀਨ 'ਤੇ ਚੱਲਣ ਵਾਲੀਆਂ ਵੀਡੀਓਸ ਜਾਂ ਗੇਮਸ ਨੂੰ ਟੀ.ਵੀ. 'ਤੇ ਦੇਖਿਆ ਅਤੇ ਖੇਡਿਆ ਜਾ ਸਕਦਾ ਹੈ। ਇਸ ਦਾ ਪ੍ਰੋਸੈਸ ਕਾਫੀ ਆਸਾਨ ਹੈ। ਪਰ ਕਈ ਯੂਜ਼ਰਸ ਨੂੰ ਇਸ ਦਾ ਤਰੀਕਾ ਨਹੀਂ ਪਤਾ ਹੁੰਦਾ ਹੈ। ਇਸ ਦੇ ਚੱਲਦੇ ਅਸੀਂ ਤੁਹਾਨੂੰ ਫੋਨ ਨੂੰ ਟੀ.ਵੀ. ਨਾਲ ਕੁਨੈਕਟ ਕਰਨ ਦਾ ਪੂਰਾ ਪ੍ਰੋਸੈਸ ਦੱਸਣ ਜਾ ਰਹੇ ਹਾਂ। 

1. ਸਮਾਰਟਫੋਨ ਨੂੰ ਟੀ.ਵੀ. ਨਾਲ ਕੁਨੈਕਟ ਕਰਨ ਲਈ ਤੁਹਾਨੂੰ ਇਕ ਮਲਟੀ HDMI ਕੇਬਲ ਦੀ ਲੋੜ ਹੋਵੇਗੀ। ਇਸ ਵਿਚ HDMI ਪੋਰਟ, USB ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ ਮੌਜੂਦ ਹੁੰਦੇ ਹਨ। ਧਿਆਨ ਰਹੇ ਕਿ ਜਿਸ ਟੀ.ਵੀ. 'ਚ ਤੁਸੀਂ ਫੋਨ ਨੂੰ ਕੁਨੈਕਟ ਕਰਨਾ ਚਾਹੁੰਦੇ ਹੋ ਇਸ ਵਿਚ ਇਹ ਤਿੰਨੋ ਪੋਰਟਸ ਹੋਣ ਜ਼ਰੂਰੀ ਹਨ। 

2. HDMI ਕੇਬਲ ਨੂੰ ਟੀ.ਵੀ. ਦੇ ਪਿੱਛੇ ਦਿੱਤੇ ਗਏ ਫੀਮੇਲ ਪੋਰਟ 'ਚ ਲਗਾਓ। ਜੇਕਰ ਤੁਹਾਡੇ ਟੀ.ਵੀ. 'ਚ ਇਕ ਤੋਂ ਜ਼ਿਆਦਾ HDMI ਜਾਂ USB ਪੋਰਟ ਹਨ ਤਾਂ ਸਾਰਿਆਂ ਨੂੰ ਪਹਿਲਾਂ ਪੋਰਟ 'ਚ ਲਗਾਉਣਾ ਹੁੰਦਾ ਹੈ। ਇਨ੍ਹਾਂ 'ਚੋਂ ਇਕ ਕੁਨੈਕਟਰ ਵੀਡੀਓ ਨੂੰ ਅਤੇ ਦੂਜਾ ਆਡੀਓ ਨੂੰ ਸਪੋਰਟ ਕਰਦਾ ਹੈ। 

3. ਸਾਰੇ ਪੋਰਟਸ ਨੂੰ ਟੀ.ਵੀ. ਨਾਲ ਕੁਨੈਕਟ ਕਰਨ ਤੋਂ ਬਾਅਦ ਕੇਬਲ 'ਚ ਦਿੱਤੇ ਗਏ ਮਾਈਕ੍ਰੋ-ਯੂ.ਐੱਸ.ਬੀ. ਕੁਨੈਕਟਰ ਨੂੰ ਸਮਾਰਟਫੋਨ ਨਾਲ ਕੁਨੈਕਟ ਕਰੋ। ਇਸ ਨਾਲ ਫੋਨ ਦੀਆਂ ਸੈਟਿੰਗਸ ਆਪਣੇ-ਆਪ ਬਦਲ ਜਾਣਗੀਆਂ। ਇਸ ਤੋਂ ਬਾਅਦ ਟੀ.ਵੀ. ਦੇ ਰਿਮੋਟ ਨਾਲ HDMI ਨੂੰ ਸਿਲੈਕਟ ਕਰੋ। ਇਸ ਨਾਲ ਫੋਨ ਦੀ ਸਕਰੀਨ ਟੀ.ਵੀ. 'ਤੇ ਦਿਖਾਈ ਦੇਣ ਲੱਗੇਗੀ।


Related News