ਇੰਸਟਾਗ੍ਰਾਮ ''ਤੇ ਦਿੱਤਾ ਜਾ ਰਿਹੈ ਹੁੱਕੇ ਨੂੰ ਉਤਸ਼ਾਹ : ਅਧਿਐਨ

01/15/2017 1:04:02 PM

ਵਾਸ਼ਿੰਗਟਨ- ਸਿਗਰਟ ਵਾਂਗ ਸਿਹਤ ''ਤੇ ਗਲਤ ਅਸਰ ਪਾਉਣ ਵਾਲੇ ਹੁੱਕੇ ਦੀ ਅਮਰੀਕਾ ''ਚ ਵਰਤੋਂ ਵੱਧ ਰਹੀ ਹੈ। ਰੈਸਟੋਰੈਂਟ, ਬਾਰ ਅਤੇ ਨਾਈਟ ਕਲੱਬ ਇੰਸਟਾਗ੍ਰਾਮ ''ਤੇ ਹੁੱਕੇ ਦਾ ਪ੍ਰਚਾਰ ਕਰ ਰਹੇ ਹਨ। ਇਹ ਗੱਲ ਇਕ ਨਵੇਂ ਅਧਿਐਨ ਵਿਚ ਕਹੀ ਗਈ ਹੈ। ਸਿਗਰਟ ਵਾਂਗ ਹੁੱਕਾ ਵੀ ਸਿਹਤ ਲਈ ਖਤਰਨਾਕ ਹੈ।
ਹਾਲਾਂਕਿ ਅਮਰੀਕਾ ''ਚ 2005 ਤੋਂ 2015 ਵਿਚਾਲੇ ਸਿਗਰਟ ਦੀ ਵਰਤੋਂ ਘੱਟ ਗਈ ਪਰ ਹੁੱਕੇ ਦੀ ਵਰਤੋਂ ਵੱਧ ਗਈ ਹੈ। ਸੋਸ਼ਲ ਮੀਡੀਆ ਤੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਹੁੱਕੇ ਦੀ ਵਰਤੋਂ ਨੂੰ ਉਤਸ਼ਾਹ ਦੇਣ ਲਈ ਇੰਸਟਾਗ੍ਰਾਮ ਵਰਗੇ ਮਾਧਿਅਮਾਂ ਦੀ ਖੂਬ ਵਰਤੋਂ ਕੀਤੀ ਜਾ ਰਹੀ ਹੈ। ਕੇਕ ਸਕੂਲ ਆਫ ਮੈਡੀਸਨ ਦੀ ਖੋਜ ਐਸੋਸੀਏਟ ਜਾਨ ਪੈਟ੍ਰਿਕ ਏਲੇਮ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਡਾਟਾ ''ਤੇ ਧਿਆਨ ਕੇਂਦਰਿਤ ਕਰਦਿਆਂ ਅਸੀਂ ਜਨ ਸਿਹਤ ਦੇ ਸਾਹਮਣੇ ਸਮੱਸਿਆਵਾਂ ਦਾ ਛੇਤੀ ਅੰਦਾਜ਼ਾ ਲਗਾ ਸਕਦੇ ਹਾਂ।

Related News