ਪੰਜਾਬ ਆਉਣਗੇ PM ਮੋਦੀ! ਸੂਬੇ ਨੂੰ ਦੇਣ ਜਾ ਰਹੇ ਵੱਡਾ ਤੋਹਫ਼ਾ
Friday, Jul 18, 2025 - 03:05 PM (IST)

ਲੁਧਿਆਣਾ (ਹਿਤੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਪੰਜਾਬ ਆਉਣਗੇ। ਉਨ੍ਹਾਂ ਦੀ ਇਹ ਫ਼ੇਰੀ ਲੁਧਿਆਣਾ ਦੇ ਹਲਵਾਰਾ ਏਅਰਪੋਰਟ 'ਤੇ ਹੋ ਸਕਦੀ ਹੈ। ਜਾਣਕਾਰੀ ਮਿਲੀ ਹੈ ਕਿ 27 ਜੁਲਾਈ ਨੂੰ PM ਮੋਦੀ ਪੰਜਾਬੀਆਂ ਨੂੰ ਇਕ ਵੱਡਾ ਤੋਹਫ਼ਾ ਦੇਣ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 27 ਜੁਲਾਈ ਨੂੰ PM ਮੋਦੀ ਹਲਵਾਰਾ ਏਅਰਪੋਰਟ ਦਾ ਉਦਘਾਟਨ ਕਰ ਸਕਦੇ ਹਨ, ਜਿਸ ਪਿੱਛੋਂ ਇਹ ਏਅਰਪੋਰਟ ਆਮ ਯਾਤਰੀ ਜਹਾਜ਼ਾਂ ਦੀ ਆਵਾਜਾਈ ਲਈ ਚਾਲੂ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਇੰਚਾਰਜ ਦੇ ਘਰ ED ਦੀ ਰੇਡ!
ਇਸ ਏਅਰਪੋਰਟ ਦੇ ਚਾਲੂ ਹੋਣ ਨਾਲ ਭਾਰਤ ਦਾ ਮੈਨਚੈਸਟਰ ਮੰਨੇ ਜਾਂਦੇ ਲੁਧਿਆਣਾ ਦੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ, ਉੱਥੇ ਹੀ ਪੰਜਾਬ ਦੇ ਲੋਕਾਂ ਨੂੰ ਦੂਰ-ਦੁਰਾਡੇ ਦੇ ਏਅਰਪੋਰਟਾਂ 'ਤੇ ਪਹੁੰਚ ਨਹੀਂ ਕਰਨੀ ਪਵੇਗੀ। ਫ਼ਿਲਹਾਲ ਮੋਦੀ ਆਪਣੇ ਇਸ ਦੌਰੇ ਦੌਰਾਨ ਸਿਰਫ਼ ਹਲਵਾਰਾ ਹੀ ਆਉਂਦੇ ਹਨ ਜਾਂ ਕਿਤੇ ਹੋਰ ਵੀ, ਇਹ ਸਾਫ਼ ਨਹੀਂ ਹੋ ਪਾਇਆ ਹੈ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ PM ਮੋਦੀ ਹਲਵਾਰਾ ਏਅਰਪੋਰਟ ਦਾ ਉਦਘਾਟਨ ਆਨਲਾਈਨ ਵੀ ਕਰ ਸਕਦੇ ਹਨ। ਫ਼ਿਲਹਾਲ ਵਿਸਥਾਰਤ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8