Honor ਨੇ ਲਾਂਚ ਕੀਤਾ ਪਾਪ-ਅਪ ਕੈਮਰੇ ਵਾਲਾ TV, ਜਾਣੋ ਕੀਮਤ

08/13/2019 3:44:00 PM

ਗੈਜੇਟ ਡੈਸਕ– ਹੁਵਾਵੇਈ ਦੇ ਸਬ-ਬ੍ਰਾਂਡ ਆਨਰ ਨੇ ਸ਼ਨੀਵਾਰ ਨੂੰ HarmonyOS ਨਾਲ ਲੈਸ ਆਪਣਾ ਪਹਿਲਾ ਪ੍ਰੋਡਕਟ ਲਾਂਚ ਕਰ ਦਿੱਤਾ ਹੈ। Honor Vision ਅਤੇ Honor Vision Pro ਨਾਂ ਨਾਲ ਲਾਂਚ ਹੋਏ ਇਨ੍ਹਾਂ ਪ੍ਰੋਡਕਟ ਨੂੰ ਕੰਪਨੀ ਨੇ ਸਮਾਰਟ ਸਕਰੀਨ ਡਿਵਾਈਸ ਦਾ ਨਾਂ ਦਿੱਤਾ ਹੈ ਜੋ ਕਿ ਸਮਾਰਟ ਟੀਵੀ ਹਨ। ਇਨ੍ਹਾਂ ਦੋਵਾਂ ਟੀਵੀ ’ਚ 55 ਇੰਚ 4K UHD ਸਕਰੀਨ ਦਿੱਤੀ ਗਈ ਹੈ ਅਤੇ ਕਵਾਡ-ਕੋਰ Honghu 818 ਚਿਪ ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ਦੀ ਵਿਕਰੀ ਚੀਨ ’ਚ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੀ ਹੈ। ਭਾਰਤ ਸਮੇਤ ਦੁਨੀਆ ਦੇ ਬਾਕੀ ਦੇਸ਼ਾਂ ’ਚ ਇਨ੍ਹਾਂ ਨੂੰ ਕਦੋਂ ਤਕ ਲਾਂਚ ਕੀਤਾ ਜਾਵੇਗਾ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। 

PunjabKesari

ਕੀਮਤ
ਚੀਨ ’ਚ ਆਨਰ ਵਿਜ਼ਨ ਦੀ ਕੀਮਤ 3,799 ਯੁਆਨ (ਕਰੀਬ 38,200 ਰੁਪਏ) ਅਤੇ ਪਾਪ-ਅਪ ਕੈਮਰੇ ਵਾਲੇ ਆਨ ਵਿਜ਼ਨ ਪ੍ਰੋ ਦੀ ਕੀਮਤ 4,799 ਯੁਆਨ (ਕਰੀਬ 48,200 ਰੁਪਏ) ਰੱਖੀ ਗਈ ਹੈ। ਚੀਨ ’ਚ ਇਸ ਲਈ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ ਅਤੇ ਇਸ ਦੀ ਵਿਕਰੀ 15 ਅਗਸਤ ਤੋਂ ਸ਼ੁਰੂ ਹੋਵੇਗੀ।

PunjabKesari

ਫੀਚਰਜ਼
ਆਨਰ ਵਿਜ਼ਨ ਅਤੇ ਆਨ ਵਿਜ਼ਨ ਪ੍ਰੋ ’ਚ 55 ਇੰਚ 4ਕੇ ਯੂ.ਐੱਚ.ਡੀ. ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 3840x2160 ਹੈ। ਡਿਸਪਲੇਅ ’ਚ German TUV Rheinland ਲੋਅ-ਬਲਿਊ-ਆਈ ਪ੍ਰੋਡੈਕਸ਼ਨ ਦਿੱਤਾ ਗਿਆ ਹੈ। ਇਹ ਸਮਾਰਟ ਟੀਵੀ ਥ੍ਰੀ-ਸਾਈਟ ਬੇਜ਼ਲ-ਲੈੱਸ ਫੁਲ-ਵਿਊ ਡਿਜ਼ਾਈਨ ਦੇ ਨਾਲ ਪੇਸ਼ ਕੀਤੇ ਗਏ ਹਨ। 

ਦੋਵਾਂ ਹੀ ਮਾਡਲਾਂ ’ਚ ਕਵਾਡ-ਕੋਰ Honghu 818 ਪ੍ਰੋਸੈਸਰ ਦੇ ਨਾਲ Mali-G51 GPU ਅਤੇ 2 ਜੀ.ਬੀ. ਰੈਮ ਦੇ ਨਾਲ ਆਉਂਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪ੍ਰੋਡਕਟ ਦੇ ਨਾਲ Honghu ਲਾਈਨਅਪ ਦੇ ਚਿਪ ਦਾ ਨਾਂ ਜੋੜਿਆ ਗਿਆ ਹੈ। ਇਹ ਨਵਾਂ ਚਿਪਸੈੱਟ ਐੱਚ.ਡੀ.ਆਰ., ਸੁਪਰ ਰੈਜ਼ੋਲਿਊਸ਼ਨ (ਐੱਸ.ਆਰ.), ਨੌਇਸ-ਰਿਡਕਸ਼ਨ (ਐੱਨ.ਆਰ.), ਡਾਇਨਾਮਿਕ ਕੰਟ੍ਰਾਸਟ ਇੰਪਰੂਵਮੈਂਟ (ਡੀ.ਸੀ.ਆਈ.), ਆਟੋਮੈਟਿਕ ਕਲਰ ਮੈਨੇਜਮੈਂਟ (ਏ.ਸੀ.ਐੱਮ.) ਅਤੇ ਮੋਸ਼ਨ ਐਸਟਿਮੇਸ਼ਨ ਮੋਸ਼ਨ ਕੰਪਨਸੇਸ਼ਨ (ਐੱਮ.ਈ.ਐੱਮ.ਸੀ.) ਟੈਕਨਾਲੋਜੀ ਦੀ ਮਦਦ ਨਾਲ ਹਾਈ-ਐਂਡ ਵੀਡੀਓ ਐਕਸਪੀਰੀਅੰਸ ਯੂਜ਼ਰ ਨੂੰ ਦਿੰਦਾ ਹੈ। ਇਸ ਦੇ ਨਾਲ ਸਮਾਰਟਫੋਨ ’ਚ ਮਿਲਣ ਵਾਲੀ ਹੁਵਾਵੇਈ ਦੀ Histen ਸਾਊਂਡ ਆਪਟਿਮਾਈਜੇਸ਼ਨ ਟੈਕਨਾਲੋਜੀ ਨੂੰ ਵੀ ਜੋੜਿਆ ਗਿਆ ਹੈ। 

Honor Vision Pro ਨੂੰ ਪਾਪ-ਅਪ ਕੈਮਰੇ ਦੇ ਨਾਲ ਪੇਸ਼ ਕੀਤਾ ਗਿਆਹੈ ਜਿਸ ਰਾਹੀਂ ਯੂਜ਼ਰਜ਼ 1080p@30fps ’ਤੇ ਵੀਡੀਓ ਕਾਲਿੰਗ ਕਰ ਸਕਣਗੇ। ਵੀਡੀਓ ਕਾਲਿੰਗ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ 6 ਫਾਰ-ਫੀਲਡ ਮਾਈਕ੍ਰੋਫੋਨਜ਼ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਪਾਪ-ਅਪ ਕੈਮਰੇ ਨੂੰ ਹੇਠਲੇ ਪਾਸੇ 10 ਡਿਗਰੀ ਤਕ ਅਜਸਟ ਕੀਤਾ ਜਾ ਸਕਦਾ ਹੈ। ਪ੍ਰੋ ਵੇਰੀਐਂਟ ’ਚ 6 10W ਦੇ ਸਪੀਕਰ ਮੌਜੂਦ ਹਨ, ਉਥੇ ਹੀ ਆਨਰ ਵਿਜ਼ਨ ’ਚ 4 10W ਦੇ ਸਪੀਕਰ ਦਿੱਤੇ ਗਏ ਹਨ। 

PunjabKesari

ਆਨਰ ਵਿਜ਼ਨ ਟੀਵੀ ’ਚ 16 ਜੀ.ਬੀ. ਦੀ ਆਨਬੋਰਡ ਸਟੋਰੇਜ ਦਿੱਤੀ ਗਈ ਹੈ, ਉਥੇ ਹੀ ਆਨਰ ਵਿਜ਼ਨ ਪ੍ਰੋ ਟੀਵੀ ’ਚ 32 ਜੀ.ਬੀ. ਦੀ ਆਨਬੋਰਡ ਸਟੋਰੇਜ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੁੱਥ, ਵਾਈ-ਫਾਈ, 3 ਐੱਚ.ਡੀ.ਐੱਮ.ਆਈ. ਪੋਰਟ ਅਤੇ ਯੂ.ਐੱਸ.ਬੀ. ਪੋਰਟ ਵਰਗੇ ਆਪਸ਼ਨ ਮੌਜੂਦ ਹਨ। 


Related News