5,000mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Honor Note 10
Tuesday, Jul 31, 2018 - 04:27 PM (IST)

ਜਲੰਧਰ— ਹੁਵਾਵੇ ਦੇ ਸਬ-ਬ੍ਰਾਂਡ ਆਨਰ ਨੇ ਮੰਗਲਵਾਰ ਨੂੰ ਆਪਣਾ ਨਵਾਂ ਸਮਾਰਟਫੋਨ Note 10 ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਚੀਨ 'ਚ ਲਾਂਚ ਕੀਤਾ ਗਿਆ ਹੈ। ਇਹ ਆਨਰ ਨੋਟ 8 ਦਾ ਅਪਗ੍ਰੇਡ ਵਰਜਨ ਹੈ।
ਕੀਮਤ ਤੇ ਉਪਲੱਬਧਤਾ
ਚੀਨ 'ਚ ਆਨਰ ਦਾ ਨਵਾਂ ਫੈਬਲੇਟ ਤਿੰਨ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। 6 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦੇ ਨਾਲ ਬੇਸ ਵੇਰੀਐਂਟ ਦੀ ਕੀਮਤ RMB 2,799 (ਕਰੀਬ 28,100 ਰੁਪਏ) ਹੈ। 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ RMB 3,199 (ਕਰੀਬ 32,100 ਰੁਪਏ) ਹੈ ਅਤੇ 8 ਜੀ.ਬੀ. ਰੈਮ ਤੇ 128 ਜੀ.ਬੀ. ਸਟੋਰੇਜ ਦੇ ਨਾਲ ਆਉਣ ਵਾਲੇ ਹਾਈ-ਐਂਡ ਵੇਰੀਐਂਟ ਦੀ ਕੀਮਤ RMB 3,599 (ਕਰੀਬ 36,100 ਰੁਪਏ) ਹੈ। ਇਹ ਸਮਾਰਟਫੋਨ 1 ਅਗਸਤ ਤੋਂ ਚੀਨ 'ਚ ਸੇਲ ਲਈ ਉਪਲੱਬਧ ਹੋਵੇਗਾ।
ਫੀਚਰਸ
ਡਿਵਾਈਸ 'ਚ 6.9-ਇੰਚ ਦੀ ਫੁੱਲ ਅਮੋਲੇਡ ਡਿਸਪਲੇਅ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫੋਨ 'ਚ 2.4 ਗੀਗਾਹਰਟਜ਼ ਆਕਟਾ-ਕੋਰ HiSilicon Kirin 970 SoC ਦਿੱਤਾ ਗਿਆ ਹੈ, ਨਾਲ ਹੀ Mali G72 GPU ਅਤੇ i7 ਕੋ-ਪ੍ਰੋਸੈਸਰ ਦਿੱਤਾ ਗਿਆ ਹੈ। ਡਿਵਾਈਸ 'ਚ ਓਵਰ-ਹੀਟਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਸ ਵਿਚ '“he Nine' ਲਿਕੁਇੱਡ ਕੂਲਿੰਗ ਟੈਕਨਾਲੋਜੀ ਵੀ ਦਿੱਤੀ ਗਈ ਹੈ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਵਿਚ 24 ਮੈਗਾਪਿਕਸਲ ਅਤੇ 16 ਮੈਗਾਪਿਕਸਲ ਦਾ ਇਕ ਡਿਊਲ ਕੈਮਰਾ ਸੈੱਟਅਪ ਹੈ। ਸੈਲਫੀ ਲਈ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੇਸ ਅਨਲਾਕ ਸਪੋਰਟ ਦੇ ਨਾਲ ਡਿਵਾਈਸ ਇੰਟਰਨਲ ਸਕਿਓਰਿਟੀ ਲਈ ਇਕ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ। ਫੋਨ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਮੌਜੂਦ ਹੈ।