ਨਵੰਬਰ 2018 ਸਕਿਓਰਿਟੀ ਪੈਚ ਲੈਵਲ ਨਾਲ Honor Magic 2 ਨੂੰ ਮਿਲੀ ਨਵੀਂ ਅਪਡੇਟ

11/15/2018 5:01:36 PM

ਗੈਜੇਟ ਡੈਸਕ- ਹੁਵਾਵੇ ਦੇ ਈ-ਬਰਾਂਡ Honor ਨੇ ਪਿਛਲੇ ਮਹੀਨੇ Magic 2 ਨਾਂ ਦੇ ਸਮਾਰਟਫੋਨ ਨੂੰ ਪੇਸ਼ ਕੀਤਾ ਸੀ। ਇਹ ਕੰਪਨੀ ਦਾ ਪਹਿਲਾ ਡਿਵਾਈਸ ਹੈ ਜੋ ਸਲਾਇਡਰ ਡਿਜ਼ਾਈਨ ਤੇ ਐੱਜ-ਟੂ-ਐੱਜ ਡਿਸਪਲੇਅ ਦੇ ਨਾਲ ਆਉਂਦਾ ਹੈ। ਡਿਜਾਈਨ ਦੇ ਮਾਮਲੇ 'ਚ Magic 2 ਬਿਲਕੁਲ Mi MIX 3 ਵਰਗਾ ਹੀ ਹੈ। ਇਸ 'ਚ 84.8 ਫ਼ੀਸਦੀ ਸਕ੍ਰੀਨ-ਟੂ-ਬਾਡੀ ਰੇਸ਼ਿਓ ਹੈ। 

Honor Magic 2 ਲਈ ਨਵਾਂ ਸਾਫਟਵੇਅਰ ਅਪਡੇਟ ਜਾਰੀ ਕੀਤਾ ਹੈ। ਜੇਕਰ ਤੁਹਾਡੇ ਕੋਲ ਡਿਵਾਈਸ ਹੈ ਤਾਂ ਤੁਹਾਡੇ ਲਈ ਸਾਫਟਵੇਅਰ ਨੋਟੀਫਿਕੇਸ਼ਨ ਮਿਲੇਗੀ। ਇਹ ਸਾਫਟਵੇਅਰ ਵਰਜਨ 9.0.0.128 (C00E129R1P18) ਹੈ। Magic 2 ਨੂੰ Huawei EMUI ਦਾ ਨਵਾਂ ਇੰਟਰਫੇਸ Magic UI 2.0 ਮਿਲਿਆ ਹੈ। Magic UI ਕੰਪਨੀ ਦਾ “a next generation Ai-powered system” ਕਿਹਾ ਜਾ ਰਿਹਾ ਹੈ। ਇਸ ਅਪਡੇਟ ਦੇ ਨਾਲ ਹੀ ਯੂਜ਼ਰਸ ਨੂੰ ਨਵੰਬਰ 2018 ਸਕਿਓਰਿਟੀ ਪੈਚ ਲੈਵਲ ਮਿਲ ਰਿਹਾ ਹੈ। ਇਸ ਅਪਡੇਟ ਦਾ ਸਾਈਜ਼ 214MB ਹੈ।PunjabKesari

Honor Magic 2: ਸਪੈਸੀਫਿਕੇਸ਼ਨਸ ਤੇ ਫੀਚਰਸ
Honor Magic 2 'ਚ 6.4-inch OLED ਡਿਸਪਲੇਅ ਤੇ Full HD+ ਰੈਜ਼ੋਲਿਊਸ਼ਨ (2280x1080 ਪਿਕਸਲਸ) ਹੈ। ਇਸਦਾ ਆਸਪੈਕਟ ਰੇਸ਼ਿਓ 19:9 ਹੈ। ਇਸ ਸਮਾਰਟਫੋਨ ਨੂੰ ਬਿਨਾਂ ਨੌਚ  ਦੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਹ ਐੱਜ਼ ਟੂ ਐੱਜ਼ ਡਿਸਪਲੇਅ ਦੇ ਨਾਲ ਆਉਂਦਾ ਹੈ। ਫੋਨ 'ਚ ਕੰਪਨੀ ਨੇ Kirin 980 So3 ਦਿੱਤਾ ਹੈ ਜੋ 7nm ਪ੍ਰੋਸੈਸ ਦੇ ਨਾਲ ਆਉਂਦਾ ਹੈ। ਇਸ 'ਚ ਮਾਇਕਰੋ ਐੱਸ. ਡੀ ਕਾਰਡ ਸਲਾਟ ਦੀ ਆਪਸ਼ਨ ਨਹੀਂ ਦਿੱਤੀ ਗਈ ਹੈ।  ਫੋਨ ਦੇ ਬੈਕ 'ਤੇ 16 ਮੈਗਾਪਿਕਸਲ ਦਾ ਵਾਈਡ ਐਂਗਲ 24ਮੈਗਾਪਿਕਸਲ ਦਾ ਮੋਨੋਕ੍ਰੋਮ ਤੇ 16 ਮੈਗਾਪਿਕਸਲ ਦਾ ਅਲਟਰਾ ਵਾਈਟ ਐਂਗਲ ਸੈਂਸਰ ਹੈ।

ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਕੈਮਰਾ ਦੇ ਨਾਲ ਦੋ, 2 ਮੈਗਾਪਿਕਸਲ ਦੇ ਡੈਪਥ ਸੈਂਸਰ ਹਨ। ਸੈਲਫੀ ਸ਼ੂਟਰ ਸੈੱਟਅਪ ਆਈ. ਆਰ ਫੇਸ ਸਕੈਨਰ ਤੇ 34 ਫੇਸ ਅਨਲਾਕ ਦੇ ਨਾਲ ਆਉਂਦਾ ਹੈ। ਕੁਨੈੱਕਟੀਵਿਟੀ ਲਈ ਫੋਨ 'ਚ WiFi, Bluetooth, dual-band GPS, 4G LTE and USB Type-C ਪੋਰਟ ਦਾ ਫੀਚਰ ਹੈ।PunjabKesari

Honor Magic 2 EMUI 9 'ਤੇ ਚੱਲਦਾ ਹੈ ਜੋ ਐਂਡ੍ਰਾਇਡ 9 ਪਾਈ 'ਤੇ ਬੇਸਡ ਹੈ। ਇਹ ਸਮਾਰਟਫੋਨ Yoyo ਵਰਚੂਅਲ ਅਸਿਸਟੈਂਟ ਦੇ ਨਾਲ ਆਉਂਦਾ ਹੈ। ਫੋਨ 'ਚ 3,400mAh ਦੀ ਬੈਟਰੀ ਹੈ।  ਕੰਪਨੀ ਦਾ ਦਾਅਵਾ ਹੈ ਕਿ 15 ਮਿੰਟ 'ਚ ਤੁਸੀਂ ਫੋਨ ਨੂੰ 50% ਤੱਕ ਚਾਰਜ ਕਰ ਸਕਦੇ ਹੈ। ਇਹ ਸਮਾਰਟਫੋਨ ਬਲੂ, ਰੈੱਡ ਤੇ ਬਲੈਕ ਗ੍ਰੇਡਿਏਟ ਫਿਨੀਸ਼ ਦੇ ਨਾਲ 6 ਨਵੰਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।


Related News