Mi Band 4 ਨੂੰ ਟੱਕਰ ਦੇਣ ਆਇਆ Honor Band 5
Wednesday, Jul 24, 2019 - 10:47 AM (IST)

ਗੈਜੇਟ ਡੈਸਕ– ਹੁਵਾਵੇਈ ਦੇ ਸਬ ਬ੍ਰਾਂਡ ਆਨਰ ਨੇ Honor Band 5 ਚੀਨ ’ਚ ਲਾਂਚ ਕਰ ਦਿੱਤਾ ਹੈ। ਇਹ ਬੈਂਡ Honor Band 4 ਦਾ ਅਪਗ੍ਰੇਡ ਹੈ। ਆਨਰ ਦਾ ਇਹ ਬੈਂਡ ਹਾਲ ਹੀ ’ਚ ਲਾਂਚ ਹੋਏ ਸ਼ਾਓਮੀ ਦੇ Mi Band 4 ਨੂੰ ਟੱਕਰ ਦੇਵੇਗਾ। ਕੰਪਨੀ ਨੇ ਆਨਰ 9X ਦੇ ਨਾਲ ਇਹ ਬੈਂਡ ਲਾਂਚ ਕੀਤਾ ਹੈ। ਅਜੇ ਇਹ ਬੈਂਡ ਸਿਰਫ ਚੀਨ ’ਚ ਉਪਲੱਬਧ ਹੈ। ਇਸ ਦੇ ਗਲੋਬਲ ਲਾਂਚ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਚੀਨ ’ਚ ਇਹ 29 ਜੁਲਾਈ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਚੀਨ ’ਚ ਬੈਂਡ ਦੀ ਇਨੀਸ਼ੀਅਲ ਸੇਲਸ ਤੋਂ ਬਾਅਦ ਕੰਪਨੀ ਇਸ ਦੇ ਗਲੋਬਲ ਲਾਂਚ ਦਾ ਐਲਾਨ ਕਰ ਸਕਦੀ ਹੈ।
ਬਲੱਡ ਆਕਸੀਜਨ ਲੈਵਲ ਕਰ ਸਕੋਗੇ ਟ੍ਰੈਕ
ਆਨਰ ਦੇ ਇਸ ਨਵੇਂ ਬੈਂਡ ’ਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਬਦਲਾਅ ਨਹੀਂ ਕੀਤੇ ਗਏ। ਇਹ ਬੈਂਡ ਚਾਰ ਰੰਗਾਂ- ਬਲੈਕ, ਗ੍ਰੀਨ, ਪਿੰਕ ਅਤੇ ਸਿਲੀਕਾਨ ਸਟ੍ਰੈਪ ਆਪਸ਼ਨ ’ਚ ਮਿਲੇਗਾ। ਆਨਰ ਬੈਂਡ 4 ’ਚ ਵੀ ਇਸੇ ਸਿਲੀਕਾਨ ਸਟ੍ਰੈਪ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਬੈਂਡ ’ਚ ਤੁਸੀਂ 10 ਸਪੋਰਟਸ ਟ੍ਰੈਕ ਕਰ ਸਕਦੇ ਹੋ। ਇਨ੍ਹਾਂ ’ਚ ਰਨਿੰਗ, ਸਾਈਕਲਿੰਗ, ਸਵਿਮਿੰਗ ਵਰਗੇ ਸਪੋਰਟਸ ਸ਼ਾਮਲ ਹਨ। ਨਵੇਂ ਆਨਰ ਬੈਂਡ ਨਾਲ ਤੁਸੀਂ ਆਪਣਾ ਬਲੱਡ ਆਕਸੀਜਨ ਲੈਵਲ ਵੀ ਟ੍ਰੈਕ ਕਰ ਸਕੋਗੇ।
ਕਰ ਸਕੋਗੇ ਮੋਬਾਇਲ ਪੇਮੈਂਟਸ
ਇਸ ਬੈਂਡ ਨਾਲ NFC ਬੇਸਡ ਮੋਬਾਇਲ ਪੇਮੈਂਟਸ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਬੈਂਡ ’ਚ 100mAh ਦੀ ਬੈਟਰੀ ਦਿੱਤੀ ਗਈ ਹੈ। ਆਨਰ ਦੇ ਇਸ ਬੈਂਡ ਦਾ ਮੁਕਾਬਲਾ Mi Band 4 ਨਾਲ ਹੋਵੇਗਾ ਜਿਸ ਨੂੰ ਕੰਪਨੀ ਨੇ ਹਾਲ ਹੀ ’ਚ ਚੀਨ ’ਚ ਲਾਂਚ ਕੀਤਾ ਹੈ। ਜਲਦੀ ਹੀ ਇਸ ਦੀ ਗਲੋਬਲ ਲਾਂਚਿੰਗ ਵੀ ਹੋਣ ਵਾਲੀ ਹੈ।