ਇਸ ਦਿਨ ਵਿਕਰੀ ਲਈ ਉਪਲੱਬਧ ਆਨਰ ਬੈਂਡ 4 ਰਨਿੰਗ ਐਡੀਸ਼ਨ ਫਿਟਨੈੱਸ ਟ੍ਰੈਕਰ,ਜਾਣ ਕੀਮਤ

02/23/2019 11:35:18 AM

ਗੈਜੇਟ ਡੈਸਕ-  ਆਨਰ ਨੇ ਐਲਾਨ ਕੀਤਾ ਹੈ ਕਿ ਆਨਰ ਬੈਂਡ 4 ਰਨਿੰਗ ਐਡੀਸ਼ਨ ਐਕਟੀਵਿਟੀ ਟ੍ਰੈਕਰ ਐਮਾਜ਼ਨ ਇੰਡੀਆ 'ਤੇ 25 ਫਰਵਰੀ ਤੋਂ ਉਪਲੱਬਧ ਹੋਵੇਗਾ। ਹੁਵਾਵੇ ਦੇ ਸਭ -ਬਰਾਂਡ Honor ਮੁਤਾਬਕ, ਹਾਨਰ ਬੈਂਡ 4 ਰਨਿੰਗ ਐਡੀਸ਼ਨ ਐਕਟੀਵਿਟੀ ਟ੍ਰੈਕਰ ਦੀ ਵਿਕਰੀ ਦੁਪਹਿਰ 12 ਵਜੇ ਸ਼ੁਰੂ ਹੋਵੇਗੀ।  

Honor Band 4 'ਚ ਕਈ ਫਿਟਨੈੱਸ ਟ੍ਰੈਕਿੰਗ ਫੀਚਰ ਹਨ। ਨਾਲ 'ਚ ਇਹ ਨੋਟੀਫਿਕੇਸ਼ਨ ਤੇ ਫਾਇੰਡ ਮਾਏ ਫੋਨ ਫੀਚਰ ਨੂੰ ਸਪੋਰਟ ਕਰਦਾ ਹੈ। ਯਾਦ ਰਹੇ ਕਿ  ਆਨਰ View 20 ਨੂੰ ਭਾਰਤ 'ਚ 30 ਜਨਵਰੀ ਨੂੰ ਮਾਰਕੀਟ 'ਚ ਉਪਲੱਬਧ ਕਰਾਇਆ ਗਿਆ ਸੀ, ਜਦ ਕਿ ਹਾਨਰ ਵਾਚ ਮੈਜਿਕ ਦੀ ਵਿਕਰੀ 21 ਫਰਵਰੀ ਤੋਂ ਸ਼ੁਰੂ ਹੋਈ। 

Honor ਦੇ ਮੁਤਾਬਕ, Band 4 Running Edition ਦੀ ਕੀਮਤ 1,599 ਰੁਪਏ ਹੈ। ਇਹ ਲਾਵਾ ਰੈੱਡ ਤੇ ਗ੍ਰੀਨ ਰੰਗ 'ਚ ਉਪਲੱਬਧ ਹੈ। Honor Band 4 Running Edition ਦੋ ਵਿਅਰ ਮੋਡਸ ਰਿਸਟ ਮੋਡ ਤੇ ਫੁੱਟ ਮੋਡ ਦੇ ਨਾਲ ਆਊਂਦਾ ਹੈ। ਇਹ ਸੰਭਵਤ: ਆਪਣੇ ਕਿਸਮ ਦਾ ਇਕੱਲਾ ਫਿਟਨੈੱਸ ਟ੍ਰੈਕਰ ਹੈ ਜਿਸ ਨੂੰ ਕੰਪਨੀ ਨੇ ਇਸ ਨੂੰ ਐਂਕਲ 'ਤੇ ਪਹਿਨਣ ਦਾ ਸੁਝਾਅ ਦਿੱਤਾ ਹੈ।  ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਐਕਟੀਵਿਟੀ ਟ੍ਰੈਕਰ ਹੱਥਾਂ ਦੇ ਬਜਾਏ ਪੈਰਾਂ 'ਚ ਬਿਹਤਰ ਕੰਮ ਕਰਦੇ ਹਨ।PunjabKesariHonor ਫਿਟਨੈੱਸ ਟ੍ਰੈਕਰ 'ਚ 0.5 ਇੰਚ ਦੀ ਓਲੇਡ ਸਕ੍ਰੀਨ ਤੇ 77 ਐੱਮ. ਏ. ਐੱਚ ਬੈਟਰੀ ਹੈ,  ਤੇ ਇਹ 5ATM ਵਾਟਰ ਰੇਸਿਸਟੇਂਟ ਹੈ। ਇਸ ਤੋਂ ਇਲਾਵਾ Honor Band 4 Running Edition 6 ਐਕਸਿਸ ਸੈਂਸਰ ਦੇ ਨਾਲ ਆਉਂਦਾ ਹੈ। ਜਿਸ ਦੇ ਨਾਲ ਤੁਹਾਡੇ ਦੌੜਨ ਦੇ ਸੰਬੰਧ 'ਚ ਬਿਹਤਰ ਆਂਕੜੇ ਮਿਲਦੇ ਹਨ। ਇਸ ਤੋਂ ਇਲਾਵਾ ਸਮਾਰਟ ਬੈਂਡ ਰਿਮਾਇੰਡਰ, ਇਨਕਮਿੰਗ ਕਾਲ ਨੋਟੀਫਿਕੇਸ਼ਨ ਤੇ ਹੋਰ ਜਾਣਕਾਰੀ ਵੀ ਦਿੰਦਾ ਹੈ।


Related News