ਆਨਰ ਦਾ ਬੈਂਡ 4 ਤੇ ਬੈਂਡ 4 ਰਨਿੰਗ ਐਡੀਸ਼ਨ ਲਾਂਚ, ਜਾਣੋ ਕੀਮਤ ਤੇ ਫੀਚਰਸ
Thursday, Sep 06, 2018 - 05:52 PM (IST)

ਗੈਟੇਜ ਡੈਸਕ— ਆਨਰ ਨੇ ਵਿਅਰੇਬਲ ਮਾਰਕੀਟ 'ਚ ਆਨਰ ਬੈਂਡ 4 ਅਤੇ ਆਨਰ ਬੈਂਡ 4 ਰਨਿੰਗ ਐਡੀਸ਼ਨ ਪੇਸ਼ ਕੀਤਾ ਹੈ। PhoneRadar ਦੀ ਇਕ ਰਿਪੋਰਟ ਮੁਤਾਬਕ ਬੈਂਡ 4 ਡਿਜ਼ਾਈਨ ਦੇ ਮਾਮਲੇ 'ਚ ਮੌਜੂਦਾ ਆਨਰ ਬੈਂਡ 3 ਵਰਗਾ ਹੀ ਹੈ ਅਤੇ ਇਕ ਨਾਨ-ਰਿਪਲੇਸੇਬਲ ਬੈਂਡ ਦੇ ਨਾਲ ਆਉਂਦਾ ਹੈ। ਬੈਂਡ ਦੇ ਦੋਵੇਂ ਐਡੀਸ਼ਨ ਨਵੇਂ 'ਹੁਵਾਵੇ Trusleep' ਗੇ ਨਾਵ ਨੀਂਦ ਨੂੰ ਟ੍ਰੈਕ ਕਰ ਸਕਦੇ ਨ। ਇਨ੍ਹਾਂ ਵਿਅਰੇਬਲ ਦੀ Vmall ਲਿਸਟਿੰਗ ਤੋਂ ਪਤਾ ਚੱਲਦਾ ਹੈ ਕਿ ਬੈਂਡ 4 ਦੀ ਕੀਮਤ 199 ਯੁਆਨ (ਕਰੀਬ 2,092 ਰੁਪਏ) ਹੈ ਅਤੇ ਬੈਂਡ 4 ਰਨਿੰਗ ਐਡੀਸ਼ਨ ਦੀ ਕੀਮਤ 99 ਯੁਆਨ (ਕਰੀਬ 1,040 ਰੁਪਏ) ਹੈ।
ਆਨਰ ਬੈਂਡ 4 ਦੇ ਫੀਚਰਸ
ਬੈਂਡ 4 'ਚ 0.95-ਇੰਚ ਦੀ ਅਮੋਲੇਡ ਡਿਸਪਲੇਅ ਹੈ ਅਤੇ 2.5ਡੀ ਕਰਵਡ ਗਲਾਸ ਅਤੇ ਟੱਚ ਇਨਪੁਟ ਸਪੋਰਟ ਦੇ ਨਾਲ ਆਉਂਦਾ ਹੈ। ਲਿਸਟਿੰਗ ਪੇਜ 'ਤੇ ਦਿਖਾਈਆਂ ਗਈਆਂ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਨੈਵੀਗੇਸ਼ਨ ਨੂੰ ਆਸਾਨ ਬਣਾਉਣ ਲਈ ਬੈਂਡ ਡਿਸਪਲੇਅ 'ਤੇ ਇਕ ਰਾਊਂਡ ਬਟਨ ਦੇ ਨਾਲ ਆਏਗਾ। ਡਿਵਾਈਸ 100 ਐੱਮ.ਏ.ਐੱਚ. ਬੈਟਰੀ ਨਾਲ ਲੈਸ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਆਟੋਮੈਟਿਕ ਸਪੀਲ ਟ੍ਰੈਕ ਅਤੇ ਹਾਰਟ ਰੇਟ ਮੈਪਿੰਗ ਦੇ ਨਾਲ 6 ਦਿਨਾਂ ਤਕ ਅਤੇ ਦੋਵਾਂ ਫੀਚਰਸ ਨੂੰ ਆਫ ਕਰਨ ਤੋਂ ਬਾਅਦ 14 ਦਿਨਾਂ ਤਕ ਦਾ ਬੈਕਅਪ ਦੇ ਸਕਦਾ ਹੈ।
ਡਿਵਾਈਸ ਇਕ ਇੰਫਰੈਰੈੱਡ ਲਾਈਟ ਸੈਂਸਰ ਅਤੇ ਹਾਰਟ ਰੇਟ ਸੈਂਸਰ ਦੇ ਨਾਲ 6-ਐਕਸਿਸ ਸਪੀਡ ਸੈਂਸਰ ਦੇ ਨਾਲ ਆਉਂਦਾ ਹੈ। ਕੁਨੈਕਟੀਵਿਟੀ ਆਪਸ਼ਨ ਦੇ ਮਾਮਲੇ 'ਚ ਡਿਵਾਈਸ ਮੋਬਾਇਲ ਪੇਮੈਂਟ ਲਈ ਬਲੂਟੁੱਥ 4.2 ਅਤੇ ਐੱਨ.ਐੱਫ.ਸੀ. ਦੇ ਨਾਲ ਆਉਂਦਾ ਹੈ। ਬੈਂਡ ਐਂਡਰਾਇਡ 4.4 ਜਾਂ ਬਾਅਦ 'ਚ ਆਏ ਵਰਜਨ ਅਤੇ ਆਈ.ਓ.ਐੱਸ. 9.0 ਜਾਂ ਉਸ ਤੋਂ ਨਵੇਂ ਵਰਜਨ 'ਚ ਚੱਲ ਰਹੇ ਡਿਵਾਈਸ ਨੂੰ ਸਪੋਰਟ ਕਰਦਾ ਹੈ। ਆਨਰ 'ਚ 50 ਮੀਟ ਪਾਣੀ ਦੇ ਹੇਠਾਂ ਵਾਟਰ ਰੈਸਿਸਟੈਂਟ ਫੀਚਰ ਵੀ ਜੋੜਿਆ ਗਿਆ ਹੈ। ਯੂਜ਼ਰਸ ਇਸ ਦਾ ਇਸਤੇਮਾਲ ਕਰਕੇ ਆਪਣੇ ਗੁਆਜੇ ਹੋਏ ਸਮਾਰਟਫੋਨ ਨੂੰ ਲੱਭ ਸਕਦੇ ਹਨ ਅਤੇ ਨਾਲ ਹੀ ਇਸ ਰਾਹੀਂ ਸੈਲਫੀ ਵੀ ਲੈ ਸਕਦੇ ਹਨ।
ਆਨਰ ਬੈਂਡ 4 ਰਨਿੰਗ ਐਡੀਸ਼ਨ
ਇਹ ਰਿਪਲੇਸੇਬਲ ਬੈਂਡ ਨਾਲ ਆਉਂਦਾ ਹੈ ਅਤੇ ਆਨਰ ਬੈਂਡ 4 ਦੇ ਛੋਟੇ ਅਤੇ ਹਲਕੇ ਵੇਰੀਐਂਟ ਦੇ ਰੂਪ 'ਚ ਕੰਮ ਕਰਦਾ ਹੈ। ਇਹ ਇਕ ਛੋਟੇ 0.5-ਇੰਚ ਮੋਨੋਕ੍ਰੋਮ ਓ.ਐੱਲ.ਈ.ਡੀ. ਡਿਸਪਲੇਅ ਨਾਲ ਆਉਂਦਾ ਹੈ। ਬੈਂਡ 4 ਰਨਿੰਗ ਐਡੀਸ਼ਨ ਵੀ 6-ਐਕਸਿਸ ਸਪੀਡ ਸੈਂਸਰ ਨਾਲ ਆੁੰਦਾ ਹੈ ਅਤੇ ਇਸ ਵਿਚ 50 ਮੀਟਰ ਤਕ ਵਾਟਰ ਰੈਸਿਸਟੈਂਟ ਹੈ। ਇਹ ਐੱਫ ਛੋਟੀ 77 ਐੱਮ.ਏ.ਐੱਚ. ਬੈਟਰੀ ਨਾਲ ਲੈਸ ਹੈ ਜੋ 12 ਦਿਨਾਂ ਤਕ ਦਾ ਬੈਕਅਪ ਦਿੰਦਾ ਹੈ। ਆਨਰ ਨੇ ਬੈਂਡ ਨੂੰ ਬਲੂਟੁੱਥ 4.2 ਨਾਲ ਜੋੜਿਆ ਹੈ ਪਰ ਇਹ ਐੱਨ.ਐੱਫ.ਸੀ. ਸਪੋਰਟ ਨਾਲ ਨਹੀਂ ਆਉਂਦਾ।