Honor 9X ਤੇ Honor 9X Pro ਲਾਂਚ, ਜਾਣੋ ਕੀਮਤ ਤੇ ਖੂਬੀਆਂ

07/24/2019 1:01:40 PM

ਗੈਜੇਟ ਡੈਸਕ– Honor 9X ਅਤੇ Honor 9X Pro ਨੂੰ ਚੀਨ ’ਚ ਲਾਂਚ ਕਰ ਦਿੱਤਾ ਗਿਆ ਹੈ। ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਦੋਵੇਂ ਸਮਾਰਟਫੋਨਜ਼ ਬਿਨਾਂ ਨੌਚ ਵਾਲੀ ਡਿਸਪਲੇਅ, ਹਾਈਸੀਲੀਕਾਨ ਕਿਰਿਨ 810 ਪ੍ਰੋਸੈਸਰ, ਜੀ.ਪੀ.ਯੂ. ਟਰਬੋ 3.0, ਕਿਨਾਰਿਆਂ ’ਤੇ ਦਿੱਤੇ ਗਏ ਫਿੰਗਰਪ੍ਰਿੰਟ ਸੈਂਸਰ ਅਤੇ 4,000mAh ਦੀ ਬੈਟਰੀ ਨਾਲ ਆਉਂਦੇ ਹਨ। 

ਕੀਮਤ
ਆਨਰ 9ਐਕਸ ਦੀ ਕੀਮਤ 1,399 ਚੀਨੀ ਯੁਆਨ (ਕਰੀਬ 14,000 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਫੋਨ ਦੇ 6 ਜੀ.ਬੀ. ਰੈਮ+64 ਜੀ.ਬੀ. ਸੋਟਰੇਜ ਵੇਰੀਐਂਟ ਨੂੰ 1,599 ਚੀਨੀ ਯੁਆਨ (ਕਰੀਬ 16,000 ਰੁਪਏ) ’ਚ ਵੇਚਿਆ ਜਾਵੇਗਾ। ਹੈਂਡਸੈੱਟ ਦਾ 6 ਜੀ.ਬੀ. ਰੈਮ+128 ਜੀ.ਬੀ. ਸੋਟਰੇਜ ਵੇਰੀਐਂਟ 1,899 ਚੀਨੀ ਯੁਆਨ (ਕਰੀਬ 19,000 ਰੁਪਏ) ਦਾ ਹੈ। ਆਨਰ 9ਐਕਸ ਨੂੰ ਮਿਡਨਾਈਟ ਬਲੈਕ, ਮਿਡਨਾਈਟ ਬਲਿਊ ਅਤੇ ਰੈੱਡ ਰੰਗ ’ਚ ਉਪਲੱਬਧ ਕਰਵਾਇਆ ਗਿਆ ਹੈ। 

ਦੂਜੇ ਪਾਸੇ, ਆਨਰ 9ਐਕਸ ਪ੍ਰੋ ਦੀ ਕੀਮਤ 2,199 ਚੀਨੀ ਯੁਆਨ (ਕਰੀਬ 22,000 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਵਿਕੇਗਾ। ਫੋਨ ਦੇ 8 ਜੀ.ਬੀ. ਰੈਮ+256 ਜੀ.ਬੀ. ਸੋਟਰੇਜ ਵੇਰੀਐਂਟ ਦੀ ਕੀਮਤ 2,399 ਚੀਨੀ ਯੁਆਨ (ਕਰੀਬ 24,000 ਰੁਪਏ) ਹੈ। ਇਹ ਮਿਡਨਾਈਟ ਬਲੈਕ ਅਤੇ ਫੈਂਟਮ ਬਲਿਊ ਰੰਗ ’ਚ ਮਿਲੇਗਾ।

PunjabKesari

Honor 9X ਦੇ ਫੀਚਰਜ਼
ਆਨਰ 9ਐਕਸ ਐਂਡਰਾਇਡ ਪਾਈ ’ਤੇ ਆਧਾਰਿਤ ਈ.ਐੱਮ.ਯੂ.ਆਈ. 9.1.1 ’ਤੇ ਚੱਲੇਗਾ। ਇਸ ਵਿਚ 6.59 ਇੰਚ ਦੀ ਫੁੱਲ-ਐੱਚ.ਡੀ. ਪਲੱਸ (1080x2340 ਪਿਕਸਲ) ਡਿਸਪਲੇਅਹੈ। ਸਮਾਰਟਫੋਨ ’ਚ ਰਫਤਾਰ ਦੇਣ ਦੀ ਜ਼ਿੰਮੇਵਾਰੀ ਕਿਰਿਨ 810 ਆਕਟਾ-ਕੋਰ ਪ੍ਰੋਸੈਸਰ ਦੀ ਹੈ। ਜੁਗਲਬੰਦੀ ਲਈ6 ਜੀ.ਬੀ. ਤਕ ਰੈਮ ਹੈ। ਇਨਬਿਲਟ ਸਟੋਰੇਜ ਦੇ ਦੋ ਆਪਸ਼ਨ ਹਨ-64 ਜੀ.ਬੀ. ਅਤੇ 128 ਜੀ.ਬੀ.। ਲੋੜ ਪੈਣ ’ਤੇ 512 ਜੀ.ਬੀ. ਤਕ ਦਾ ਮਾਈਕ੍ਰੋ-ਐੱਸ.ਡੀ. ਕਾਰਡ ਇਸਤੇਮਾਲ ਕਰਨਾ ਸੰਭਵ ਹੈ। 

ਆਨਰ 9 ਐਕਸ ’ਚ ਡਿਊਲ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਅਪਰਚਰ ਐੱਫ/1.8 ਹੈ। ਡੈੱਪਥ ਸੈਂਸਰ 2 ਮੈਗਾਪਿਕਸਲ ਦਾ ਹੈ। ਫਰੰਟ ਪੈਨਲ ’ਤੇ ਐੱਫ/2.2 ਅਪਰਚਰ ਵਾਲਾ 16 ਮੈਗਾਪਿਕਸਲ ਦਾ ਸੈਂਸਰ ਹੈ। 

Honor 9X Pro ਦੇ ਫੀਚਰਜ਼
ਆਨਰ 9 ਐਕਸ ਪ੍ਰੋ ਬਹੁਤ ਹੱਦ ਤਕ ਆਨਰ 9ਐਕਸ ਵਰਗਾ ਹੀ ਹੈ ਪਰ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਪਹਿਲੇ ਦੋ ਸੈਂਸਰ ਆਨਰ 9 ਐਕਸ ਵਾਰੇ ਹੀ ਹਨ। ਯਾਨੀ ਪ੍ਰੋ ਵੇਰੀਐਂਟ ਵੀ 48 ਮੈਗਾਪਿਕਸਲ ਅਤੇ 2 ਮੈਗਾਪਿਕਸਲ ਕੈਮਰੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਆਨਰ 9ਐਕਸ ਪ੍ਰੋ ’ਚ 8 ਮੈਗਾਪਿਕਸਲ ਦਾ ਵਾਈ-ਐਂਗਲ ਲੈੱਨਜ ਹੈ। ਆਨਰ 9ਐਕਸ ਪ੍ਰੋ ’ਚ 8 ਜੀ.ਬੀ. ਰੈਮ ਅਤੇ 256 ਜੀ.ਬੀ. ਤਕ ਇਨਬਿਲਟ ਸਟੋਰੇਜ ਹੈ। 


Related News