ਡਿਊਲ ਰਿਅਰ ਕੈਮਰੇ ਨਾਲ ਲੈਸ ਹੈ ਇਹ ਹਾਨਰ ਬਰਾਂਡ ਦਾ ਸਮਾਰਟਫੋਨ, ਅੱਜ ਹੋਵੇਗਾ ਲਾਂਚ
Wednesday, Oct 12, 2016 - 12:39 PM (IST)

ਜਲੰਧਰ- ਹੁਵਾਵੇ ਟਰਮਿਨਲ ਦਾ ਹਾਨਰ ਬਰਾਂਡ ''ਚ ਅੱਜ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ ਹਾਨਰ 8 ਲਾਂਚ ਕਰਨ ਵਾਲਾ ਹੈ। ਹਾਨਰ 8 ਦੀ ਸਭ ਤੋਂ ਅਹਿਮ ਖਾਸਿਅਤ ਡਿਊਲ ਰਿਅਰ ਕੈਮਰਾ ਸੈਟਅਪ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇਸ ਈਵੇਂਟ ''ਚ ਹੋਰ ਡਿਵਾਇਸ ਨੂੰ ਵੀ ਲਾਂਚ ਕਰੇਗੀ। ਹਾਲਾਂਕਿ, ਇਸ ਸੰਬੰਧ ''ਚ ਜ਼ਿਆਦਾ ਕੁੱਝ ਨਹੀਂ ਦੱਸਿਆ ਗਿਆ ਹੈ। ਇਸ ਸਮਾਰਟਫੋਨ ਨੂੰ ਜੁਲਾਈ ਮਹੀਨੇ ਚੀਨ ''ਚ ਲਾਂਚ ਕੀਤਾ ਗਿਆ ਸੀ।
ਹਾਨਰ 8 ਦੇ ਸਪੈਸੀਫਿਕੇਸ਼ਨਸ
- 5.2 ਇੰਚ (1920x1080 ਪਿਕਸਲ) ਰੈਜ਼ੋਲਿਊਸ਼ਨ ਦੀ ਫੁੱਲ ਐੱਚ. ਡੀ 2.5ਡੀ ਕਰਵਡ ਗਲਾਸ ਡਿਸਪਲੇ
- ਆਕਟਾ-ਕੋਰ ਕਿਰਨ 950 ਪ੍ਰੋਸੈਸਰ
- ਗਰਾਫਿਕਸ ਲਈ ਮਾਲੀ ਟੀ 880 ਐੱਮ. ਪੀ4 ਜੀ. ਪੀ. ਯੂ
- 3 ਜੀ. ਬੀ ਰੈਮ/4 ਜੀ. ਬੀ ਰੈਮ
- 32 ਜੀ.ਬੀ/64 ਜੀ. ਬੀ ਸਟੋਰੇਜ ਵੇਰਿਅੰਟ
- ਕਾਰਡ ਸਪੋਰਟ 128 ਜੀ. ਬੀ ਤੱਕ
- ਐਂਡ੍ਰਾਇਡ ਮਾਰਸ਼ਮੈਲੋ ''ਤੇ ਚੱਲਦਾ ਹੈ ਜਿਸ ਦੇ ''ਤੇ ਈ. ਐੱਮ. ਯੂ. ਆਈ 4.1 ਸਕਿਨ
- ਹਾਇ-ਬਰਿਡ ਡਿਊਲ ਸਿਮ ਸਪੋਰਟ
- ਡਿਊਲ ਟੋਨ ਐੱਲ. ਈ. ਡੀ ਫਲੈਸ਼, ਲੇਜ਼ਰ ਆਟੋ- ਫੋਕਸ, ਅਪਰਚਰ ਐੱਫ/2.2 ਅਤੇ 6ਪੀ ਲੈਨਜ਼ ਦੇ ਨਾਲ 12 ਮੈਗਾਪਿਕਸਲ ਦਾ ਡੁਅਲ ਰਿਅਰ ਕੈਮਰਾ
- ਅਪਰਚਰ ਐੱਫ/2.4 ਦੇ ਨਾਲ ਫ੍ਰੰਟ ਕੈਮਰਾ 8 ਮੈਗਾਪਿਕਸਲ
- ਰਿਅਰ ''ਤੇ ਇਕ ਫਿੰਗਰਪ੍ਰਿੰਟ ਸੈਂਸਰ ਅਤੇ ਇੰਫ੍ਰਾਰੈੱਡ ਸੈਂਸਰ
- ਡਾਇਮੇਂਸ਼ਨ 145.5x71x7.45 ਮਿਲੀਮੀਟਰ
- ਭਾਰ 153 ਗ੍ਰਾਮ
- 4ਜੀ ਐੱਲ. ਟੀ. ਈ, ਵਾਈ-ਫਾਈ ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2, ਜੀ. ਪੀ. ਐੱਸ, ਐੱਨ. ਐਫ ਸੀ, ਯੂ. ਐੱਸ. ਬੀ ਟਾਈਪ-ਸੀ ਜਿਹੇ ਫੀਚਰ
- 3000 ਐੱਮ. ਏ. ਐੱਚ ਦੀ ਬੈਟਰੀ
- ਕੁਵਿੱਕ ਫਾਸਟ ਚਾਰਜਿੰਗ ਟੈਕਨਾਲੋਜ਼ੀ