ਹੋਂਡਾ ਨੇ ਭਾਰਤੀ ਬਾਜ਼ਾਰ ’ਚ ਉਤਾਰੀ ਨਵੀਂ WR-V, ਕੀਮਤ 8.50 ਲੱਖ ਰੁਪਏ ਤੋਂ ਸ਼ੁਰੂ

07/03/2020 1:50:15 PM

ਆਟੋ ਡੈਸਕ– ਹੋਂਡਾ ਨੇ ਆਖ਼ਿਰਕਾਰ ਆਪਣੀ ਨਵੀਂ WR-V ਕਾਰ ਨੂੰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 8.50 ਲੱਖ ਰੁਪਏ ਰੱਖੀ ਗਈ ਹੈ। ਦੱਸ ਦੇਈਏ ਕਿ ਕੰਪਨੀ ਨੇ ਮਾਰਚ ’ਚ ਇਸ ਦੀ ਪ੍ਰੀ-ਬੁਕਿੰਗ 25,000 ਰੁਪਏ ’ਚ ਸ਼ੁਰੂ ਕਰ ਦਿੱਤੀ ਸੀ। ਹੋਂਡਾ ਆਪਣੀ ਨਵੀਂ WR-V ਨੂੰ ਚਾਰ ਮਾਡਲਾਂ ’ਚ ਲੈ ਕੇ ਆਈ ਹੈ ਜਿਨ੍ਹਾਂ ’ਚ ਐੱਸ.ਵੀ. ਮੈਨੂਅਲ ਪੈਟਰੋਲ (8.50 ਲੱਖ ਰੁਪਏ), ਵੀ.ਐੱਕਸ. ਮੈਨੂਅਲ ਪੈਟਰੋਲ (9.70 ਲੱਖ ਰੁਪਏ), ਐੱਸ.ਵੀ. ਮੈਨੂਅਲ ਡੀਜ਼ਲ (9.80 ਲੱਖ ਰੁਪਏ) ਅਤੇ ਵੀ.ਐਕਸ. ਮੈਨੂਅਲ ਡੀਜ਼ਲ (11 ਲੱਖ ਰੁਪਏ) ਆਦਿ ਸ਼ਾਮਲ ਹਨ। 

ਕਾਰ ’ਚ ਕੀਤੇ ਗਏ ਬਦਲਾਅ
ਨਵੀਂ ਹੋਂਡਾ WR-V ਦੇ ਇਸ ਫੇਸਲਿਫਟ ਮਾਡਲ ਨੂੰ ਕਈ ਬਦਲਾਵਾਂ ਨਾਲ ਲਿਆਇਆ ਗਿਆ ਹੈ ਜਿਨ੍ਹਾਂ ’ਚ ਐਕਸਟੀਰੀਅ, ਇੰਟੀਰੀਅਰ ਅਤੇ ਇੰਜਣ ਵੀ ਸ਼ਾਮਲ ਹੈ। ਇਸ ਕਾਰ ਨੂੰ 1.2 ਲੀਟਰ ਪੈਟਰੋਲ ਅਤੇ 1.5 ਲੀਟਰ ਡੀਜ਼ਲ ਇੰਜਣ ਆਪਸ਼ਨ ਨਾਲ ਲਿਆਇਆ ਗਿਆ ਹੈ। ਇਸ ਦਾ 1.2 ਲੀਟਰ ਪੈਟਰੋਲ ਇੰਜਣ 88 ਬੀ.ਐੱਚ.ਪੀ. ਦੀ ਪਾਵਰ ਅਤੇ 110 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ 1.5 ਲੀਟਰ ਡੀਜ਼ਲ ਇੰਜਣ 98 ਬੀ.ਐੱਚ.ਪੀ. ਦੀ ਪਾਵਰ ਅਤੇ 200 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

PunjabKesari

ਮਾਈਲੇਜ
ਇਸ ਦਾ ਪੈਟਰੋਲ ਇੰਜਣ ਵਾਲਾ ਮਾਡਲ 5 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੈ ਅਤੇ ਇਹ 16.5 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ। ਡੀਜ਼ਲ ਇੰਜਣ 6 ਸਪੀਡ ਮੈਨੂਅਲ ਗਿਅਰਬਾਕਸ ਨਾਲ ਲਿਆਇਆ ਗਿਆ ਹੈ ਜੋ ਕਿ 23.7 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ। ਇਹ ਦਾਅਵਾ ਕੰਪਨੀ ਦਾ ਹੈ। ਗਾਹਕਾਂ ਨੂੰ ਲੁਭਾਉਣ ਲਈ ਕੰਪਨੀ ਇਸ ਨਾਲ 3 ਸਾਲ/ਅਨਲਿਮਟਿਡ ਕਿਲੋਮੀਟਰ ਦੀ ਵਾਰੰਟੀ ਸਟੈਂਡਰਡ ਰੂਪ ਨਾਲ ਦੇ ਰਹੀ ਹੈ। 

ਡਿਜ਼ਾਇਨ
ਇਸ ਕਾਰ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਵਿਚ ਨਵੀਂ ਗਰਿੱਲ, ਐੱਲ.ਈ.ਡੀ. ਲੈਂਪ ਅਤੇ ਐੱਲ.ਈ.ਡੀ. ਡੀ.ਆਰ.ਐੱਲ. ਲਗਾਏ ਗਏ ਹਨ। ਇਸ ਦੇ ਨਾਲ ਹੀ ਨਵੀਂ ਟੇਲ ਲਾਈਟ ਵੀ ਇਸ ਵਿਚ ਲੱਗੀ ਹੈ। ਇਸ ਤੋਂ ਇਲਾਵਾ ਐਕਸਟੀਰੀਅਰ ’ਚ ਹੋਰ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ। ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ 7-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਇਲੈਕਟ੍ਰਿਕਲ ਸਨਰੂਫ, ਕਰੂਜ਼ ਕੰਟਰੋਲ ਅਤੇ ਪੁੱਸ਼ ਸਟਾਰਟ/ਸਟਾਪ ਬਟਨ ਦਿੱਤਾ ਗਿਆ ਹੈ। 

ਮਿਲਣਗੇ ਇਹ ਸ਼ਾਨਦਾਰ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਕਾਰ ’ਚ ਡਿਊਲ ਏਅਰਬੈਗ, ਈ.ਬੀ.ਡੀ. ਨਾਲ ਏ.ਬੀ.ਐੱਸ., ਇਲੈਕਟ੍ਰਿਕਲੀ ਫੋਲਡੇਬਲ ORVM, ਆਟੋਮੈਟਿਕ ਕਲਾਈਮੇਟ ਕੰਟਰੋਲ, ਹਾਈਟ ਅਡਜਸਟੇਬਲ ਡਰਾਈਵਰ ਸੀਟ ਅਤੇ ਕਰੂਜ਼ ਕੰਟਰੋਲ ਵਰਗੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਭਾਰਤੀ ਬਾਜ਼ਾਰ ’ਚ ਇਹ ਕਾਰ ਟਾਟਾ ਨੈਕਸਨ, ਹੁੰਡਈ ਵੈਨਿਊ, ਮਹਿੰਦਰਾ XUV 300 ਅਤੇ ਫੋਰਡ ਈਕੋਸਪੋਰਟ ਨੂੰ ਜ਼ਬਰਦਸਤ ਟੱਕਰ ਦੇਵੇਗੀ। 


Rakesh

Content Editor

Related News