ਹੋਂਡਾ ਨੇ ਲਾਂਚ ਕੀਤਾ Dio ਤੇ Hornet 2.0 ਦਾ ਖ਼ਾਸ ਐਡੀਸ਼ਨ, ਜਾਣੋ ਕੀਮਤ
Friday, Nov 20, 2020 - 05:04 PM (IST)
ਆਟੋ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਡਿਓ ਅਤੇ ਹਾਰਨੇਟ 2.0 ਦੇ ਰੇਪਸਾਲ ਹੋਂਡਾ ਐਡੀਸ਼ੰਸ ਲਾਂਚ ਕੀਤੇ ਹਨ। ਦੋਵਾਂ ਹੀ ਮਾਡਲਾਂ ਨੂੰ Repsol Honda MotoGP ਰੇਸਿੰਗ ਟੀਮ ’ਤੇ ਬੇਸਡ ਨਵੇਂ ਗ੍ਰਾਫਿਕਸ ਅਤੇ ਰੰਗ ਮਿਲੇ ਹਨ। ਨਵੇਂ ਐਡੀਸ਼ੰਸ, ਹੋਂਡਾ ਦੀ 800ਵੀਂ ਗ੍ਰੈਂਡ ਪ੍ਰਿਕਸ ਜਿੱਤ ਦਾ ਸੈਲੀਬ੍ਰੇਸ਼ਨ ਵੀ ਹੈ। ਹੋਂਡਾ ਨੂੰ ਅਕਤੂਬਰ 2020 ’ਚ ਇਹ 800ਵੀਂ ਜਿੱਤ ਮਿਲੀ ਹੈ।
ਇੰਨੀ ਹੈ ਇਨ੍ਹਾਂ ਐਡੀਸ਼ੰਸ ਦੀ ਕੀਮਤ
ਡਿਓ ਰੇਪਸਾਲ ਹੋਂਡਾ ਐਡੀਸ਼ਨ ਦੀ ਕੀਮਤ 69,757 ਰੁਪਏ ਹੈ। ਉਥੇ ਹੀ ਹਾਰਨੇਟ 2.0 ਰੇਪਸਾਲ ਹੋਂਡਾ ਐਡੀਸ਼ਨ ਦੀ ਕੀਮਤ 1.28 ਲੱਖ ਰੁਪਏ ਹੈ। ਇਹ ਗੁਰੂਗ੍ਰਾਮ ’ਚ ਐਕਸ-ਸ਼ੋਅਰੂਮ ਕੀਮਤਾਂ ਹਨ। ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦਾ ਕਹਿਣਾ ਹੈ ਕਿ ਰੇਪਸਾਲ ਐਡੀਸ਼ਨ ਮਾਡਲਸ ਇਸ ਹਫਤੇ ਦੀ ਸ਼ੁਰੂਆਤ ਤੋਂ ਸਾਰੇ ਹੋਂਡਾ ਡੀਲਰਸ਼ਿਪਸ ’ਚ ਉਪਲੱਬਧ ਹੋਣਗੇ। ਨਵੇਂ ਰੰਗਾਂ ਤੋਂ ਇਲਾਵਾ ਡਿਓ ਰੇਪਸਾਲ ਸਕੂਟਰ ਅਤੇ ਹਾਰਨੇਟ 2.0 ਰੇਪਸਾਲ ਮੋਟਰਸਾਈਕਲ ਦੇ ਇੰਜਣ ਸਪੈਸੀਫਿਕੇਸ਼ੰਸ ਅਤੇ ਫੀਚਰਜ਼ ਪਹਿਲਾਂ ਵਰਗੇ ਹੀ ਹਨ।
ਸ਼ਾਨਦਾਰ ਕਲਰ ਕੰਬੀਨੇਸ਼ਨ ’ਚ ਆਇਆ ਖ਼ਾਸ ਐਡੀਸ਼ਨ
ਡਿਓ ਅਤੇ ਹਾਰਨੇਟ 2.0 ਦੇ ਰੇਪਸਾਲ ਐਡੀਸ਼ੰਸ ਨੂੰ ਸ਼ਾਨਦਾਰ ਕਲਰ ਕੰਬੀਨੇਸ਼ੰਸ ਮਿਲੇ ਹਨ ਜੋ ਕਿ ਰੇਪਸਾਲ ਹੋਂਡਾ ਮੋਟੋਜੀਪੀ ਬਾਈਕ ਤੋਂ ਪ੍ਰੇਰਿਤ ਹਨ। ਹੋਂਡਾ ਡਿਓ ’ਚ ਫਿਊਲ ਇੰਜੈਕਸ਼ਨ ਦੇ ਨਾਲ 110 ਸੀਸੀ ਦੀ ਸਿੰਗਲ ਸਿਲੰਡਰ ਮੋਟਰ ਦਿੱਤੀ ਗਈ ਹੈ, ਜੋ ਟੈਲੀਸਕੋਪਿਕ ਸਸਪੈਂਸ਼ਨ, ਇੰਜਣ ਸਟਾਰਟ/ਸਟਾਪ ਸਵਿੱਚ, ਇੰਟੀਗ੍ਰੇਟਿਡ ਡਿਊਲ ਫੰਕਸ਼ਨ ਸਵਿੱਚ, ਐਕਸਟਰਨਲ ਫਿਊਲ ਲਿਡ, ਪਾਸਿੰਗ ਸਵਿੱਚ ਅਤੇ ਇੰਜਣ ਕੱਟ-ਆਫ ਦੇ ਨਾਲ ਸਾਈਡ ਸਟੈਂਡ ਇੰਡੀਕੇਟਰ ਦਿੱਤਾ ਗਿਆ ਹੈ।
ਉਥੇ ਹੀ ਹਾਰਨੇਟ 2.0 ਬਾਈਕ ’ਚ 184.4 ਸੀਸੀ ਦਾ ਇੰਜਣ ਦਿੱਤਾ ਗਿਆ ਹੈ, ਜੋ 17 ਬੀ.ਐੱਚ.ਪੀ. ਦੀ ਪਾਵਰ ਅਤੇ 16.1 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ ’ਚ 5 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਬਾਈਕ ’ਚ ਸਿੰਗਲ ਚੈਨਲ ਏ.ਬੀ.ਐੱਸ. ਦੇ ਨਾਲ ਡਿਊਲ ਪੇਟਲ ਬ੍ਰੇਕਸ ਦਿੱਤੇ ਗਏ ਹਨ।