ਹੌਂਡਾ ਨੇ ਪੇਸ਼ ਕੀਤੇ ਬ੍ਰਿਓ ਦੇ ਨਵੇਂ ਵਰਜ਼ਨ
Tuesday, Oct 04, 2016 - 04:00 PM (IST)
ਨਵੀਂ ਦਿੱਲੀ- ਯਾਤਰੀ ਕਾਰ ਬਣਾਉਣ ਵਾਲੀ ਕੰਪਨੀ ਹੌਂਡਾ ਕਾਰਜ਼ ਇੰਡੀਆ ਲਿਮਟਿਡ ਨੇ ਅੱਜ ਹੌਂਡਾ ਬ੍ਰਿਓ ਦੇ ਨਵੇਂ ਵਰਜ਼ਨ ਪੇਸ਼ ਕੀਤੇ ਹਨ ਜਿਨ੍ਹਾਂ ਦੀ ਦਿੱਲੀ ਐਕਸ ਸ਼ੋਅਰੂਮ ''ਚ ਕੀਮਤ 4,69,000 ਰੁਪਏ ਤੋਂ ਸ਼ੁਰੂ ਹੈ। ਕੰਪਨੀ ਨੇ ਦੱਸਿਆ ਕਿ ਇਸ ਕਾਰ ਨੂੰ ਸਪੋਰਟੀ ਲੁੱਕ ਦੇਣ ਲਈ ਇਸ ਵਿਚ ਹਾਈ-ਗਲਾਸ ਬਲੈਕ ਐਂਡ ਕ੍ਰੋਮ ਫਿਨਿਸ਼, ਸਟਾਈਲਿਸ਼ ਫਰੰਟ ਬੰਪਰ, ਨਵੇਂ ਟੇਲ ਲੈਂਪ ਆਦਿ ਦਿੱਤੇ ਗਏ ਹਨ। ਇਸ ਵਿਚ ਆਕਰਸ਼ਕ ਇੰਟੀਰੀਅਰ ਦੇ ਨਾਲ ਹੀ ਐਡਵਾਂਸ 2 ਡਿਨ ਇੰਟੀਗ੍ਰੇਟਿਡ ਆਡੀਓ, ਬਲੂਟੁਥ ਕੁਨੈਕਟੀਵਿਟੀ, ਹੈਂਡਜ਼ਫ੍ਰੀ ਟੈਲੀਫੋਨੀ ਆਦਿ ਫੀਚਰਸ ਦਿੱਤੇ ਗਏ ਹਨ।
ਇਸ ਵਿਚ ਮੈਕਸ ਕੂਲ ਫੰਕਸ਼ਨ ਵਾਲਾ ਡਿਜੀਟਲ ਏ.ਸੀ. ਵੀ ਹੈ। ਕੰਪਨੀ ਨੇ ਕਿਹਾ ਕਿ ਇਹ ਨਵੇਂ ਵਰਜ਼ਨ 5 ਰੰਗਾਂ ਟਫੇਟਾ ਹਾਈਟ, ਐਲਬਾਸਟਰ ਸਿਲਵਰ, ਅਰਬਨ ਟਾਈਟੈਨੀਅਮ, ਰੈਲੀ ਰੈੱਡ ਅਤੇ ਹਾਈਟ ਆਰਚਿਡ ਪਰਲ ''ਚ ਉਪਲੱਬਧ ਹਨ। ਇਸ ਵਿਚ 4 ਸਿਲੈਂਡਰ 1.2 ਲੀਟਰ ਆਈ-ਟੀਟੈੱਕ ਇੰਜਣ ਹੈ ਜੋ 109 ਨਿਊਟਨ-ਮੀਟਰ ਤਕ ਟਾਰਕ ਪੈਦਾ ਕਰਨ ''ਚ ਸਮਰਥ ਹੈ। 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ''ਚ ਇਹ 18.5 ਲੀਟਰ ਪ੍ਰਤੀ ਕਿਲੋਮੀਟਰ ਅਤੇ 5 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ''ਚ ਇਹ 16.5 ਲੀਟਰ ਪ੍ਰਤੀ ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।
ਇਸ ਤੋਂ ਇਲਾਵਾ ਸੁਰੱਖਿਆ ਲਈ ਇਸ ਵਿਚ ਡੁਅਲ ਐੱਸ.ਆਰ.ਐੱਸ. ਏਅਰਬੈਗ, ਐਂਟੀ-ਲਾਕ ਬ੍ਰੇਕਿੰਗ, ਇਲੈਕਟ੍ਰੋਨਿਕ ਬ੍ਰੇਕਫੋਰਸ ਡਿਸਟ੍ਰੀਬਿਊਸ਼ਨ, ਸੀਟ ਬੈਲਟ ਪ੍ਰੀਟੈਂਸ਼ਨਰ, ਇੰਪੈਕਟ ਮਿਟਿਗੇਟਿੰਗ ਹੈੱਡਰੈਸਟਸ ਅਤੇ ਪੇਡੇਸਟ੍ਰੀਅਨ ਇੰਜਰੀ ਮਿਟਿਗੇਸ਼ਨ ਟੈਕਨਾਲੋਜੀ ਵਰਗੇ ਫੀਚਰ ਵੀ ਹਨ। ਇਸ ਵਰਜ਼ਨ ਦੇ ਈ-ਐੱਮ.ਟੀ. ਮਾਡਲ ਦੀ ਕੀਮਤ 4,69,000 ਰੁਪਏ, ਐੱਸ-ਐੱਮ.ਟੀ. ਦੀ ਕੀਮਤ 5,20,000 ਰੁਪਏ, ਵੀ.ਐਕਸ ਐੱਮ.ਟੀ. ਦੀ 5,95,000 ਰੁਪਏ ਅਤੇ ਵੀ.ਐਕਸ. ਏ.ਟੀ. ਦੀ 6,81,600 ਰੁਪਏ ਹੈ। ਹਾਈਟ ਆਰਚਿਡ ਪਰਲ ਰੰਗ ਵਾਲੇ ਮਾਡਲ ''ਤੇ ਚਾਰ ਹਜ਼ਾਰ ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ।
