Honda ਲਿਆਈ 4 ਲੱਖ ਦਾ ਸਕੂਟਰ, ਮਿਲਣਗੇ ਕਾਰ ਵਰਗੇ ਫੀਚਰਜ਼

07/18/2020 1:39:07 PM

ਆਟੋ ਡੈਸਕ– ਹੋਂਡਾ ਨੇ ਆਪਣੇ ਨਵੇਂ ਮੈਕਸੀ ਸਕੂਟਰ ਫੋਰਜ਼ਾ 350 ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ 4.16 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਉਤਾਰਿਆ ਗਿਆ ਹੈ। ਕੰਪਨੀ ਇਸ  2 ਮਾਡਲਾਂ- ਸਟੈਂਡਰਡ ਅਤੇ ਟੂਰ ’ਚ ਮੁਹੱਈਆ ਕਰਵਾਏਗੀ ਜਿਨ੍ਹਾਂ ’ਚੋਂ ਟੂਰ ਮਾਡਲ ਦੀ ਕੀਮਤ 4.35 ਲੱਖ ਰੁਪਏ ਰੱਖੀ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੰਪਨੀ ਇਸ ਸਕੂਟਰ ਨੂੰ ਸਭ ਤੋਂ ਪਹਿਲਾਂ ਥਾਈਲੈਂਡ ਦੇ ਬਾਜ਼ਾਰ ’ਚ ਮੁਹੱਈਆ ਕਰਵਾਏਗੀ। 

PunjabKesari

ਇਲੈਕਟ੍ਰਿਕਲੀ ਅਡਜਸਟੇਬਲ ਵਿੰਡਸਕਰੀਨ
ਇਸ ਸਕੂਟਰ ’ਚ ਕੰਪਨੀ ਨੇ ਇਕ ਖਾਸ ਫੀਚਰ ਇਲੈਕਟ੍ਰਿਕਲੀ ਅਡਜਸਟੇਬਲ ਵਿੰਡਸਕਰੀਨ ਦਿੱਤੀ ਹੈ ਜਿਸ ਨੂੰ ਤੁਸੀਂ 150 ਮਿਲੀਮੀਟਰ ਤਕ ਉਪਰਲੇ ਪਾਸੇ ਕਰ ਸਕਦੇ ਹੋ। ਇਸ ਵਿਚ ਐੱਲ.ਈ.ਡੀ. ਲਾਈਟਾਂ, ਕੀ-ਲੈੱਸ ਇਗਨੀਸ਼ਨ, ਡਿਜੀ-ਐਨਾਲਾਗ ਇੰਸਟਰੂਮੈਂਟ ਕਲੱਸਟਰ ਅਤੇ ਸਕੂਟਰ ਦੇ ਫਰੰਟ ਐਪਰਨ ’ਚ ਯੂ.ਐੱਸ.ਬੀ. ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਇਸ ਐਪਰਨ ’ਚ ਫੋਨ ਰੱਖਣ ਦੀ ਥਾਂ ਹੈ, ਨਾਲ ਹੀ ਇਕ ਪਾਣੀ ਦੀ ਬੋਤਲ ਵੀ ਰੱਖੀ ਜਾ ਸਕਦੀ ਹੈ। 

PunjabKesari

ਮਿਲੇਗੀ ਵਾਧੂ ਬੂਟ ਸਪੇਸ
ਇਸ ਮੈਕਸੀ ਸਕੂਟਰ ਦੀ ਲੰਬੀ ਸੀਟ ਦੇ ਹੇਠਾਂ ਵੀ ਕੰਪਨੀ ਨੇ ਬਹੁਤ ਵੱਡੀ ਸਪੇਸ ਦਿੱਤੀ ਹੈ, ਜਿਥੇ ਦੋ ਹੈਲਮੇਟ ਬਹੁਤ ਹੀ ਅਰਾਮ ਨਾਲ ਰੱਖੇ ਜਾ ਸਕਦੇ ਹਨ। 

PunjabKesari

ਦੋ ਇੰਜਣ ਆਪਸ਼ਨ
ਕੰਪਨੀ ਨੇ ਫੋਰਜ਼ਾ 300 ’ਚ 300 ’ਚ 279 ਸੀਸੀ ਦਾ ਇੰਜਣ ਲਗਾਇਆ ਹੈ ਜੋ 7,000 ਆਰ.ਪੀ.ਐੱਮ. ’ਤੇ 24.7 ਬੀ.ਐੱਚ.ਪੀ. ਦੀ ਪਾਵਰ ਅਤੇ 27.2 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ ਦੂਜੇ ਮਾਡਲ ਹੋਂਡਾ ਫੋਰਜ਼ਾ 350 ’ਚ ਕੰਪਨੀ ਨੇ 329.6 ਸੀਸੀ, ਸਿੰਗਲ ਸਿਲੰਡਰ, ਫੋਰ-ਵਾਲਵ, ਲਿਕੁਇਡ-ਕੂਲਡ ਇੰਜਣ ਲਗਾਇਆ ਹੈ। ਫਿਲਹਾਲ ਇਸ ਮਾਡਲ ਦੀ ਪਾਵਰ ਅਤੇ ਟਾਰਕ ਦਾ ਕੰਪਨੀ ਨੇ ਖੁਲਾਸਾ ਨਹੀਂ ਕੀਤਾ। 

PunjabKesari


Rakesh

Content Editor

Related News