ਹੋਂਡਾ ਨੇ ਲਾਂਚ ਕੀਤੀ ਨਵੀਂ ਕਾਰ, ਜਾਣੋ ਕੀਮਤ ਤੇ ਖੂਬੀਆਂ

01/11/2019 2:30:59 PM

ਆਟੋ ਡੈਸਕ– ਵਾਹਨ ਨਿਰਮਾਤਾ ਕੰਪਨੀ ਹੋਂਡਾ ਨੇ ਭਾਰਤ ’ਚ ਸੇਡਾਨ ਕਾਰ ਸਿਟੀ ਦਾ ਨਵਾਂ ਪੈਟਰੋਲ ਵੇਰੀਐਂਟ ZX ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਾਪ-ਸਪੇਕ ਹੋਂਡਾ ਸਿਟੀ ZX ਪੈਟਰੋਲ ਸਿਰਫ ਸੀਵੀਟੀ ਗਿਅਰਬਾਕਸ ਦੇ ਨਾਲ ਆਉਂਦਾ ਹੈ। ਉਥੇ ਹੀ ਹੁਣ ਕੰਪਨੀ ਨੇ ਇਸ ਟਾਪ ਮਾਡਲ ’ਚ ਮੈਨੁਅਲ ਗਿਅਰਬਾਕਸ ਦਾ ਵੀ ਆਪਸ਼ਨ ਦਿੱਤਾ ਹੈ। ਮੈਨੁਅਲ ਟ੍ਰਾਂਸਮਿਸ਼ਨ ਤੋਂ ਇਲਾਵਾ ਹੋਂਡਾ ਸਿਟੀ ਨੂੰ ਦੋ ਨਵੇਂ ਐਕਸਟੀਰੀਅਰ ਪੇਂਟ ਸਕੀਮ ਵੀ ਦਿੱਤਾ ਗਿਆ ਹੈ ਜਿਸ ਵਿਚ ਰੇਡੀਐਂਟ ਰੈੱਡ ਮਟੈਲਿਕ ਅਤੇ ਲੁਨਾਰ ਸਿਲਵਰ ਮਟੈਲਿਕ ਸ਼ਾਮਲ ਹੈ। ਇਹ ਦੋਵੇਂ ਨਵੇਂ ਕਲਰ ਹੋਂਡਾ ਸਿਟੀ ਦੇ ਸਾਰੇ ਵੇਰੀਐਂਟਸ ’ਚ ਉਪਲੱਬਧ ਹੋਣਗੇ। ਇਸ ਤੋਂ ਇਲਾਵਾ ਹੋਂਡਾ ਨੇ ਇਸ ਦੇ ਸਾਰੇ ਵੇਰੀਐਂਟ ’ਚ ਰੀਅਰ ਪਾਰਕਿੰਗ ਸੈਂਸਰ ਵੀ ਜੋੜਿਆ ਹੈ। ਦੱਸ ਦੇਈਏ ਕਿ ਨਵੇਂ ਹੋਂਡਾ ਸਿਟੀ ZX MT ਵੇਰੀਐਂਟ ਦੀ ਕੀਮਤ 12.75 ਲੱਖ ਰੁਪਏ, ਐਕਸ-ਸ਼ੋਅਰੂਮ ਰੱਖੀ ਗਈ ਹੈ।

PunjabKesari

ਇੰਜਣ
ਹੋਂਡਾ ਸਿਟੀ ਕੁਲ ਚਾਰ ਵੇਰੀਐਂਟ ’ਚ ਉਪਲੱਬਧ ਹੋਵੇਗੀ ਜਿਸ ਵਿਚ SV, V, VX ਅਤੇ ZX ਸ਼ਾਮਲ ਹੈ। ਸਾਰੇ ਚਾਰ ਵੇਰੀਐਂਟ ਪੈਟਰੋਲ ਅਤੇ ਡੀਜ਼ਲ ਦੋਵੇਂ ਇੰਜਣ ਆਪਸ਼ਨ ਨਾਲ ਆਉਣਗੇ। ਇਸ ਵਿਚ ਲੱਗਾ 1.5 ਲੀਟਰ i-VTEC ਪੈਟਰੋਲ ਇੰਜਣ 117 ਬੀ.ਐੱਚ.ਪੀ. ਦੀ ਪਾਵਰ ਅਤੇ 145 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਦੋਵੇਂ ਹੀ ਇੰਜਣਾਂ ’ਚ 6 ਸਪੀਡ ਮੈਨੁਅਲ ਗਿਅਰਬਾਕਸ ਟ੍ਰਾਂਸਮਿਸ਼ਨ ਸਟੈਂਡਰਡ ਦੇ ਨਾਲ ਆਉਂਦਾ ਹੈ। ਉਥੇ ਹੀ ਹਾਇਰ ਸਪੇਕ ਪੈਟਰੋਲ ਵੇਰੀਐਂਟ (V, VX ਅਤੇ ZX) ’ਚ 6 ਸਪੀਡ ਸੀਵੀਟੀ ਟ੍ਰਾਂਸਮਿਸ਼ਨ ਦਾ ਵੀ ਆਪਸ਼ਨ ਮਿਲਦਾ ਹੈ ਜੋ ਕਿ ਪੈਡਲ ਸ਼ਿਫਟਰ ਦੇ ਨਾਲ ਆਉਂਦਾ ਹੈ।

PunjabKesari

ਫੀਚਰਜ਼ 
ਇਸ ਵਿਚ ਲੱਗੇ ਹੈੱਡਲੈਂਪ, ਡੀ.ਆਰ.ਐੱਲ., ਫਾਗ ਲੈਂਪ, ਰੀਅਰ ਕਾਂਬੀ-ਲਾਈਟ, ਲਾਈਸੈਂਸ ਪਲੇਟ ਲੈਂਪ ਅਤੇ ਟ੍ਰੰਕ-ਲਿਡ ਸਪਾਈਲਰ ਲਾਈਟਸ ਸਾਰੇ ਫੁੱਲੀ ਐੱਲ.ਈ.ਡੀ. ਹਨ। ਇਸ ਤੋਂ ਇਲਾਵਾ ਇਲੈਕਟ੍ਰਿਕ ਸਨਰੂਫ, ਆਟੋਮੈਟਿਕ ਹੈੱਡਲੈਂਪ, R16 ਡਾਇਮੰਡ-ਕਟ ਅਲੌਏ ਵ੍ਹੀਲਸ, ਆਟੋਮੈਟਿਕ ਰੇਨ-ਸੈਂਸਿੰਗ ਵਾਈਪਰਸ, ਹੈੱਡਲੈਂਪ ਆਟੋ-ਫਾਗ ਟਾਈਮਰ, 6.9 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ 6 ਏਅਰਬੈਗ ਸ਼ਾਮਲ ਹਨ। 


Related News