Honda ਨੇ ਭਾਰਤ ''ਚ ਲਾਂਚ ਕੀਤਾ CBR250 R ਦਾ ਲਿਮਟਿਡ ਐਡੀਸ਼ਨ
Saturday, Nov 19, 2016 - 10:16 AM (IST)
ਜਲੰਧਰ— ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ Honda ਨੇ CBR250R Limited edition ਨੂੰ ਭਾਰਤ ''ਚ ਲਾਂਚ ਕੀਤਾ ਹੈ, ਜਿਸ ''ਚ ''“The Repsol Honda Racing Replica'' ਸਲੋਗਨ ਦੇ ਤਹਿਤ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੰਪਨੀ ਇਸ ਮੋਟਰਸਾਈਕਲ ਨੂੰ ਇਸ ਤੋਂ ਪਹਿਲਾਂ Moto7P ਦੇ 2016 ਸੀਜ਼ਨ ਰੇਸ ਦੌਰਾਨ ਵੀ ਸ਼ੋਅ ਕਰ ਚੁੱਕੀ ਹੈ।
ਲਾਂਚ ਇਵੇਂਟ—
ਲਾਂਚ ਦੇ ਮੌਕੇ ''ਤੇ 8MS9 ਦੇ ਸੀਨੀਅਰ ਵਾਇਰਸ ਪ੍ਰੈਜੀਡੈਟ, ਸੈੱਲਸ ਅਤੇ ਮਾਰਕੀਟਿੰਗ ਯਾਦਬਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ ਸਾਡੀ Repsol Honda Team ਦੌਰਾ 2016 Moto7P ਦੇ ਸੀਜ਼ਨ ''ਚ ਬਿਹਤਰੀਨ ਪ੍ਰਦਰਸ਼ਨ ਕਰਨ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਖਰੀਦਣ ਦਾ ਚਾਹ ਰੱਖਣ ਵਾਲੇ ਲੋਕਾਂ ਲਈ ਇਹ ਵਿਲੱਖਣ ਅਨੁਭਵ ਨੂੰ ਲੈ ਕੇ ਆਏ। ਇਸ ਲਈ ਅਸੀਂ ਇਸ ਨੂੰ ਭਾਰਤ ''ਚ ਲਾਂਚ ਕੀਤਾ ਹੈ।
ਇੰਜਣ ਸਪੇਸੀਫਿਕੇਸ਼ਨ —
ਇਸ ਮੋਟਰਸਾਈਕਲ ਦੇ ਲਿਮਟਿਡ ਐਡੀਸ਼ਨ ''ਚ 250cc ਲਿਕੁਇੱਡ-ਕੂਲਡ, ਸਿੰਗਲ-ਸਿਲੰਡਰ 4O83 ਇੰਜਣ ਲੱਗਾ ਹੈ ਜੋ 7000rpm ਦੀ ਸਪੀਡ ''ਤੇ 22.9 Nm ਦਾ ਟਾਰਕ ਅਤੇ 2628P ਦੀ ਪਾਵਰ ਪੈਦਾ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗੇਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਫਿਲਹਾਲ ਇਸ ਬਾਈਕ ਦੀ ਕੀਮਤ ਦੇ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਸਿਰਫ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਮੌਜੂਦਾ ਮਾਡਲ ਦੀ ਕੀਮਤ 1.74 ਲੱਖ ਰੁਪਏ ਤੋਂ ਵੀ ਥੋੜੀ ਜ਼ਿਆਦਾ ਹੋਵੇਗੀ।
