ਜਲਦ ਹੀ ਭਾਰਤ 'ਚ ਲਾਂਚ ਹੋਵੇਗੀ Honda CB300R, ਜਾਣੋ ਖੂਬੀਆਂ

01/19/2019 1:50:56 PM

ਗੈਜੇਟ ਡੈਸਕ- Honda ਭਾਰਤ 'ਚ ਜਲਦ ਹੀ ਆਪਣੀ ਰੈਟਰੋ-ਮਾਡਰਨ ਸਪੋਰਟ ਬਾਈਕ CB300R ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਗੱਲ ਦੀ ਪੁੱਸ਼ਟੀ ਕਰ ਦਿੱਤੀ ਹੈ। ਭਾਰਤੀ ਬਾਜ਼ਾਰ 'ਚ ਹੌਂਡਾ ਦੀ ਇਹ ਸ਼ਾਨਦਾਰ ਬਾਈਕ BMW G 310 R ਤੇ KTM 390 Duke ਵਰਗੀ ਦਮਦਾਰ ਬਾਈਕਸ ਨੂੰ ਟਕਰ ਦੇਵੇਗੀ।

ਹੌਂਡਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਇਸ ਵਿੱਤੀ ਸਾਲ 'ਚ ਉਹ ਇਕ ਨਵਾਂ ਪ੍ਰੋਡਕਟ ਲਾਵੇਗੀ, ਜਿਸ ਦੇ ਨਾਲ ਮੰਨਿਆ ਜਾ ਰਿਹਾ ਹੈ ਕਿ ਹੌਂਡਾ ਸੀ. ਬੀ. 300 ਆਰ ਨੂੰ ਮਾਰਚ ਤੋਂ ਪਹਿਲਾਂ ਹੀ ਲਾਂਚ ਕਰ ਦਿੱਤਾ ਜਾਵੇਗਾ। ਸੀ. ਬੀ. 300 ਆਰ. ਕੰਪਨੀ ਦੀ ਨਵੀਂ ਨਿਓ-ਸਪੋਰਟ ਕੈਫੇ ਸਟਾਈਲਿੰਗ ਵਾਲੀ ਬਾਈਕ ਹੈ। ਭਾਰਤ 'ਚ ਉਪਲੱਬਧ ਸਪੋਰਟ-ਨੈਕੇਡ ਬਾਈਕ 2019 CB1000R ਦੀ ਸਟਾਈਲਿੰਗ ਵੀ ਅਜਿਹੀ ਹੀ ਹੈ।PunjabKesari
ਹੌਂਡਾ ਸੀ. ਬੀ. 300. ਆਰ. 'ਚ ਰੈਟਰੋ ਸਟਾਈਲ 'ਚ ਰਾਊਂਡ ਐੱਲ. ਈ. ਡੀ ਹੈੱਡਲਾਈਟ ਦੇ ਨਾਲ ਅਗ੍ਰੇਸਿਵ ਲਾਈਨਸ ਦਿੱਤੀਆਂ ਗਈਆਂ ਹਨ। ਇਸ ਦਮਦਾਰ ਲੁੱਕ ਵਾਲੀ ਬਾਈਕ 'ਚ ਫੁੱਲ-ਡਿਜੀਟਲ ਇੰਸਟਰੂਮੈਂਟ ਕਲਸਟਰ ਦਿੱਤਾ ਗਿਆ ਹੈ। ਇਸ 'ਚ 286cc, ਸਿੰਗਲ-ਸਿਲੰਡਰ, ਲਿਕਵਿਡ ਕੂਲਡ, 4-ਵਾਲਵ 4O83 ਇੰਜਣ ਮਿਲੇਗਾ। ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।PunjabKesari ਕੰਪਨੀ ਨੇ ਇੰਜਣ ਦੀ ਪਾਵਰ ਨਾਲ ਜੁੜੀ ਜਾਣਕਾਰੀ ਅਜੇ ਸ਼ੇਅਰ ਨਹੀਂ ਕੀਤੀ ਹੈ। ਹਾਲਾਂਕਿ ਯੂ. ਕੇ ਦੀ ਮਾਰਕੀਟ 'ਚ ਉਪਲੱਬਧ ਇਹ ਬਾਈਕ 31.4hp ਦਾ ਪਾਵਰ ਤੇ 27.5Nm ਟਾਰਕ ਜਨਰੇਟ ਕਰਦੀ ਹੈ।  ਮੰਨਿਆ ਜਾ ਰਿਹਾ ਹੈ ਕਿ ਭਾਰਤ ਵੀ ਇਹ ਇੰਨੀ ਸਮਰੱਥਾ ਦੇ ਨਾਲ ਆਵੇਗੀ।PunjabKesari

ਬਾਈਕ ਦੀਆਂ ਦੋਨ੍ਹੋ ਵ੍ਹੀਲ 17-ਇੰਚ ਦੇ ਹਨ। ਫਰੰਟ 'ਚ 296mm ਡਿਸਕ ਬ੍ਰੇਕ ਤੇ ਰੀਅਰ 'ਚ 220mm ਡਿਸਕ ਬ੍ਰੇਕ ਦਿੱਤਾ ਗਿਆ ਹੈ। ਹੌਂਡਾ ਨੇ ਆਪਣੀ ਇਸ ਧਾਂਸੂ ਬਾਈਕ ਨੂੰ ਡਿਊਲ ਚੈਨਲ ਏ. ਬੀ. ਐੱਸ ਨਾਲ ਲੈਸ ਕੀਤਾ। ਯੂ. ਕੇ 'ਚ ਇਸ ਬਾਈਕ ਦਾ ਭਾਰ 143 ਕਿੱਲੋਗ੍ਰਾਮ ਹੈ, ਜੋ ਇਸ ਨੂੰ ਸੈਗਮੈਂਟ ਦੀ ਹੱਲਕੀ ਬਾਈਕਸ 'ਚੋਂ ਇਕ ਬਣਾਉਂਦਾ ਹੈ। ਭਾਰਤੀ ਬਾਜ਼ਾਰ 'ਚ ਵੀ ਇਸ ਦਾ ਇਹੀ ਹੀ ਵਜ੍ਹਾ ਹੋਣ ਦੀ ਸੰਭਾਵਨਾ ਹੈ।PunjabKesari


Related News