2024-25 ਤਕ ਹੋਂਡਾ ਅਤੇ ਸੁਜ਼ੂਕੀ ਲਾਂਚ ਕਰੇਗੀ ਇਲੈਕਟ੍ਰਿਕ ਵਾਹਨ, ਕੰਪਨੀਆਂ ਨੇ ਕੀਤਾ ਖੁਲਾਸਾ
Wednesday, Feb 01, 2023 - 03:49 PM (IST)

ਆਟੋ ਡੈਸਕ– ਜਾਪਾਨੀ ਦੋਪਹੀਆ ਨਿਰਮਾਤਾ ਹੋਂਡਾ ਅਤੇ ਸੁਜ਼ੂਕੀ ਭਾਰਤੀ ਬਾਜ਼ਾਰ ’ਚ ਇਲੈਕਟ੍ਰਿਕ ਵ੍ਹੀਕਲਸ ਦੇ ਨਾਲ ਐਂਟਰੀ ਕਰਨ ਲਈ ਤਿਆਰ ਹਨ। ਜਾਣਕਾਰੀ ਮੁਤਾਬਕ, ਹੋਂਡਾ ਮਾਰਚ 2024 ਤਕ ਆਪਣਾ ਇਲੈਕਟ੍ਰਿਕ ਵ੍ਹੀਕਲ ਪੇਸ਼ ਕਰੇਗੀ। ਇਸ ਤੋਂ ਇਲਾਵਾ ਸੁਜ਼ੂਕੀ ਵੀ FY2025 ਤਕ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਪੇਸ਼ ਕਰਨ ਵਾਲੀ ਹੈ।
ਅਨੁਮਾਨ ਹੈ ਕਿ ਹੋਂਡਾ ਐਕਟਿਵਾ ਦੇ ਇਲੈਕਟ੍ਰਿਕ ਵਰਜ਼ਨ ਨੂੰ ਲਾਂਚ ਕਰੇਗੀ। ਇਸ ਵਿਚ ਦਿੱਤੇ ਗਏ ਇਲੈਕਟ੍ਰਿਕ ਬੈਟਰੀ ਪੈਕ ਨਾਲ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਹਾਸਿਲ ਕੀਤੀ ਜਾ ਸਕਦੀ ਹੈ। ਹੋਂਡਾ ਦਾ ਦੂਜਾ ਇਲੈਕਟ੍ਰਿਕ ਸਕੂਟਰ ਐਕਟਿਵਾ ਈ.ਵੀ. ਤੋਂ ਬਾਅਦ ਲਾਂਚ ਕੀਤਾ ਜਾਵੇਗਾ ਅਤੇ ਇਹ ਪੂਰੀ ਤਰ੍ਹਾਂ ਨਵੇਂ ਪਲੇਟਫਾਰਮ ’ਤੇ ਬੇਸਡ ਹੋਵੇਗਾ। ਕੰਪਨੀ ਦੂਜੇ ਈ.ਵੀ. ਨੂੰ ਸਵੈਪੇਬਲ ਬੈਟਰੀ ਪੈਕ ਦੇ ਨਾਲ ਪੇਸ਼ ਕਰੇਗੀ। ਇਸ ਤੋਂ ਇਲਾਵਾ ਹੋਂਡਾ ਦੇਸ਼ ’ਚ ਆਪਣੇ 6,000 ਕੰਜ਼ਿਊਮਰ ਟੱਚ ਪੁਆਇੰਟਸ ’ਤੇ ਬੈਟਰੀ-ਸਵੈਪਿੰਗ ਸਟੇਸ਼ਨ ਵੀ ਸਥਾਪਿਤ ਕਰੇਗੀ।
ਹੋਂਡਾ ਤੋਂ ਇਲਾਵਾ ਸੁਜ਼ੂਕੀ ਨੇ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਹੈ ਕਿ ਭਾਰਤ ’ਚ ਇਲੈਕਟ੍ਰਿਕ ਟੂ-ਵ੍ਹੀਲਰ ਵਿੱਤੀ ਸਾਲ 2025 ’ਚ ਲਾਂਚ ਕਰੇਗੀ। ਇਕ ਪ੍ਰੈੱਸ ਰਿਲੀਜ਼ ਨੇ ਕਿਹਾ ਕਿ ਛੋਟੀ ਤੋਂ ਮੱਧ ਆਕਾਰ ਦਾ ਮੋਟਰਸਾਈਕਲ ਹੋਵੇਗਾ ਜਿਸਦੀ ਵਰਤੋਂ ਰੋਜ਼ਾਨਾ ਦੇ ਕੰਮਾਂ ਲਈ ਕੀਤੀ ਜਾਵੇਗੀ।