ਹੋਂਡਾ ਕਾਰ ਇੰਡੀਆ ਨੇ ਹੋਂਡਾ ਅਮੇਜ ’ਚ ਨਵੀਂ VX CVT ਅਮੇਜ ਪੇਸ਼ ਕੀਤਾ

04/25/2019 12:20:06 PM

ਆਟੋ ਡੈਸਕ– ਭਾਰਤ ’ਚ ਪ੍ਰੀਮੀਅਮ ਕਾਰਾਂ ਦੇ ਮੁੱਖ ਨਿਰਮਾਤਾ ਹੋਂਡਾ ਕਾਰਸ ਇੰਡੀਆ ਲਿਮਟਿਡ (ਐੱਚ.ਸੀ.ਆਈ.ਐੱਲ.) ਨੇ ਬੁੱਧਵਾਰ ਨੂੰ ਆਪਣੀ ਪ੍ਰਸਿੱਧ ਫੈਮਲੀ ਸੇਡਾਨ ਹੋਂਡਾ ਅਮੇਜ ਦਾ ਨਵਾਂ ਵੀ.ਐਕਸ.ਵੀ.ਵੀ. ਟਾਪ ਗ੍ਰੇਡ ਪੇਸ਼ ਕੀਤਾ। ਨਵਾਂ ਗ੍ਰੇਡ ਪੈਟਰੋਲ ਤੇ ਡੀਜ਼ਲ ਦੋਵਾਂ ’ਚ ਉਪਲੱਬਧ ਹੋਵੇਗਾ। ਪਹਿਲਾ ਸੀ.ਵੀ.ਟੀ. ਵੇਰੀਐਂਟ ਹੋਂਡਾ ਅਮੇਜ ਦੇ ਐੱਸ ਅਤੇ ਬੀ ਗ੍ਰੇਡ ’ਚ ਉਪਲੱਬਧ ਸੀ।

ਰਾਜੇਸ਼ ਗੋਇਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਡਾਇਰੈਕਟਰ ਹੋਂਡਾ ਕਾਰਸ ਇੰਡੀਆ ਲਿਮਟਿਡ ਨੇ ਕਿਹਾ ਕਿ ਦੂਜੀ ਪੀੜ੍ਹੀ ਦੀ ਹੋਂਡਾ ਅਮੇਜ ਨੇ ਪੈਟਰੋਲ ਤੇ ਡੀਜ਼ਲ ਦੋਵਾਂ ’ਚ ਉੱਨਤ ਸੀ.ਵੀ.ਟੀ. ਵੇਰੀਐਂਟਸ ਨੂੰ ਚੁਣਨ ਵਾਲੇ ਸਾਡੇ ਗਾਹਕਾਂ ਲਈ 20 ਫੀਸਦੀ ਤੋਂ ਵਧ ਆਪਣੇ ਸੈਗਮੈਂਟ ’ਚ ਇਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ਹੋਂਡਾ ਅਮੇਜ ਹੁਣ ਪੈਟਰੋਲ ਤੇ ਡੀਜ਼ਲ ਲਈ ਮੈਨੂਅਲ ਟ੍ਰਾਂਸਮਿਸ਼ਨ ’ਚ 4 ਗ੍ਰੇਡਸ ’ਚ ਪੇਸ਼ ਕੀਤੀ ਗਈ ਹੈ। ਈ.ਐੱਸ.ਵੀ. ਅਤੇ ਵੀ.ਐਕਸ ਗ੍ਰੇਡਸ। ਇਸ ਤੋਂ ਇਲਾਵਾ ਸੀ.ਵੀ.ਟੀ. ਪੈਟਰੋਲ ਤੇ ਡੀਜ਼ਲ ਦੋਵਾਂ ’ਚ ਐੱਸ.ਵੀ.ਅੇ ਵੀ. ਐਕਸ (ਨਵਾਂ) ਗ੍ਰੇਡਸ ’ਚ ਉਪਲੱਬਦ ਹੈ। ਅਮੇਜ ਲਾਈਨਅਪ ਹੁਣ ਫਰੰਟ ਪੈਸੰਜਰ ਸੀਟ ਬੈਟਲ ਰਿਮਾਈਂਡਰ ਅਤੇ ਹਾਈਸਪੀਡ ਅਲਾਰਮ ਦੇ ਸਟੈਂਡਰਡ ਐਪਲੀਕੇਸ਼ਨ ਨਾਲ ਲੈਸ ਹੈ। ਇਨ੍ਹਾਂ ਵਿਸ਼ੇਸ਼ਤਾਵਾਂ ਤੋਂ ਇਲਾਵਾ ਸੁਰੱਖਿਆ ਨਿਯਮਾਂ ਨੂੰ 1 ਜੁਲਾਈ 2019 ਤੋਂ ਲਾਗੂ ਕੀਤਾ ਜਾਵੇਗਾ। 


Related News