ਨਵੀਂ Maruti Dzire ਨੂੰ ਟੱਕਰ ਦੇਣ ਆ ਰਹੀ Honda Amaze, ਇਸ ਦਿਨ ਭਾਰਤ ''ਚ ਦੇਵੇਗੀ ਦਸਤਕ

Saturday, Nov 30, 2024 - 05:38 PM (IST)

ਨਵੀਂ Maruti Dzire ਨੂੰ ਟੱਕਰ ਦੇਣ ਆ ਰਹੀ Honda Amaze, ਇਸ ਦਿਨ ਭਾਰਤ ''ਚ ਦੇਵੇਗੀ ਦਸਤਕ

ਆਟੋ ਡੈਸਕ- ਮਾਰੂਤੀ ਨੇ ਹਾਲ ਹੀ 'ਚ ਆਪਣੀ Dzire ਦੇ ਚੌਥੀ ਜਨਰੇਸ਼ਨ ਮਾਡਲ ਨੂੰ ਲਾਂਚ ਕੀਤਾ ਸੀ ਅਤੇ ਹੁਣ ਹੋਂਡਾ ਆਪਣੀ ਨਵੀਂ Amaze ਦੇ ਤੀਜੀ ਪੀੜ੍ਹੀ ਦੇ ਮਾਡਲ ਨਾਲ ਬਾਜ਼ਾਰ 'ਚ ਐਂਟਰੀ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਕਾਰ ਨੂੰ 4 ਦਸੰਬਰ 2024 ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕਰਨ ਦਾ ਐਲਾਨ ਕੀਤਾ ਹੈ। 

ਨਵੀਂ Honda Amaze 'ਚ ਹੋਣਗੇ ਕਈ ਬਦਲਾਅ

ਹੋਂਡਾ ਨੇ ਆਪਣੀ ਨਵੀਂ ਅਮੇਜ਼ ਦੀਆਂ ਕੁਝ ਤਸਵੀਰਾਂ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਯੂਜ਼ਰਜ਼ ਵੱਲੋਂ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ। ਨਵੀਂ ਅਮੇਜ਼ 'ਚ ਕਈ ਵੱਡੇ ਬਦਲਾਅ ਕੀਤੇ ਗਏ ਹਨ, ਜਿਨ੍ਹਾਂ 'ਚ ਬਾਹਰੀ ਡਿਜ਼ਾਈਨ ਤੋਂ ਲੈ ਕੇ ਇੰਟੀਰੀਅਰਜ਼ ਤਕ ਕਈ ਅਪਡੇਟਸ ਸ਼ਾਮਲ ਹਨ। ਇਹ ਬਦਲਾਅ ਇਸ ਨੂੰ ਮੌਜੂਦਾ ਮਾਡਲ ਨਾਲੋਂ ਬਿਹਤਰ ਅਤੇ ਆਕਰਸ਼ਕ ਬਣਾਉਣਗੇ। 

ਵੇਰੀਐਂਟਸ ਅਤੇ ਇੰਜਣ

ਨਵੀਂ ਹੋਂਡਾ ਅਮੇਜ਼ 3 ਵੇਰੀਐਂਸ- V, VX ਅਤੇ ZX 'ਚ ਉਪਲੱਬਧ ਹੋਵੇਗੀ। ਹਾਲਾਂਕਿ, ਇਸ ਕਾਰ ਦੇ ਆਕਾਰ 'ਚ ਕੋਈ ਖਾਸ ਬਦਲਾਅ ਨਹੀਂ ਕੀਤਾ ਜਾਵੇਗਾ ਪਰ ਇਸ ਦੇ ਚੌੜੇ ਹੋਣ ਦਾ ਅਨੁਮਾਨ ਹੈ ਜਿਸ ਵਿਚ ਲਗਭਗ 33 ਮਿ.ਮੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। 

ਨਵੇਂ ਫੀਚਰਜ਼ ਅਤੇ ਤਕਨੀਕ

ਨਵੀਂ ਹੋਂਡਾ ਅਮੇਜ਼ 'ਚ ਕੁਝ ਅਜਿਹੇ ਫੀਚਰਜ਼ ਦਿੱਤੇ ਜਾਣਗੇ, ਜੋ ਇਸ ਨੂੰ ਸੈਗਮੈਂਟ 'ਚ ਹੋਰ ਵੀ ਖਾਸ ਬਣਾਏਗੀ।ਇਸ ਵਿਚ ਐੱਲ.ਈ.ਡੀ. ਲਾਈਟਿੰਗ, ਰੀਅਰ ਏਸੀ ਵੈਂਟ, ਵਾਇਰਲੈੱਸ ਚਾਰਜਰ, ਲੈਨ ਵਾਚ ਕੈਮਰਾ ਅਤੇ ਰੀਅਰ ਪਾਰਕਿੰਗ ਕੈਮਰਾ ਵਰਦੇ ਆਧੁਨਿਕ ਫੀਚਰਜ਼ ਸ਼ਮਲ ਹੋਣਗੇ। ਇਸ ਤੋਂ ਇਲਾਵਾ ਸੁਰੱਖਿਆ ਦੇ ਮਾਮਲੇ 'ਚ ਵੀ ਸੁਧਾਰ ਕੀਤਾ ਗਿਆ ਹੈ। ਕਾਰ 'ਚ ਐਡਵਾਂਸ ਡਰਾਈਵਿੰਗ ਅਸਿਸਟੈਂਟ ਸਿਸਟਮ (ADAS) ਅਤੇ 6 ਏਅਰਬੈਗਸ ਦਿੱਤੇ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਡਰਾਈਵਿੰਗ ਅਨੁਭਵ ਹੋਰ ਵੀ ਸੁਰੱਖਿਅਤ ਹੋਵੇਗਾ। ਨਵੀਂ ਹੋਂਡਾ ਅਮੇਜ਼ 'ਚ 360-ਡਿਗਰੀ ਕੈਮਰਾ, ਵੈਂਟੀਲੇਟਿਡ ਸੀਟ ਅਤੇ ਸਨਰੂਫ ਵਰਗੇ ਆਰਾਮਦਾਇਕ ਅਤੇ ਸੁਰੱਖਿਅਤ ਫੀਚਰਜ਼ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਸਾਰੇ ਫੀਚਰਜ਼ ਖਾਸ ਕਰਕੇ ਸੇਫਟੀ ਅਤੇ ਕੰਫਰਟ ਦੇ ਮਾਮਲੇ 'ਚ ਅਮੇਜ਼ ਨੂੰ ਡਿਜ਼ਾਇਰ ਦੇ ਮੁਕਾਬਲੇ ਹੋਰ ਵੀ ਮਜਬੂਤ ਬਣਾਉਣਗੇ। 


author

Rakesh

Content Editor

Related News