ਭਾਰਤ ’ਚ ਜਲਦ ਲਾਂਚ ਹੋਵੇਗਾ Honda Activa 7G ਮਾਡਲ
Tuesday, Aug 09, 2022 - 06:11 PM (IST)
ਆਟੋ ਡੈਸਕ– ਹੋਂਡਾ ਮੋਟਰਸਾਈਕਲ ਨੇ ਹਾਲ ਹੀ ’ਚ ਨਵੇਂ CB300F ਨੂੰ ਲਾਂਚ ਕੀਤਾ ਹੈ। ਨਵੇਂ CB300F ਦੇ ਲਾਂਚ ਤੋਂ ਬਾਅਦ ਕੰਪਨੀ ਇਕ ਵਾਰ ਫਿਰ ਇਕ ਸਕੂਟਰ ਨੂੰ ਲਾਂਚ ਕਰਨ ਲਈ ਤਿਆਰ ਹੈ। ਜਿਸ ਲਈ ਹਾਲ ਹੀ ’ਚ ਹੋਂਡਾ ਨੇ ਟੀਜ਼ਰ ਜਾਰੀ ਕੀਤਾ ਹੈ। ਟੀਜ਼ਰ ’ਚ ਸਿਰਫ ਇਸ ਸਕੂਟਰ ਦੇ ਫਰੰਟ ਫੇਸ ਨੂੰ ਵਿਖਾਇਆ ਗਿਆ ਹੈ। ਟੀਜ਼ਰ ’ਚ ਜਾਰੀ ਤਸਵੀਰਾਂ ਨੂੰ ਵੇਖ ਕੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਨਵਾਂ ਸਕੂਟਰ ਕੰਪਨੀ ਦਾ ਨਿਊ ਜਨਰੇਸ਼ਨ ਮਾਡਲ ਹੋ ਸਕਦਾ ਹੈ।
7G ਹੋ ਸਕਦਾ ਹੈ ਨਵਾਂ ਮਾਡਲ
ਹੋਂਡਾ ਦੇ ਇਸ ਨਵੇਂ ਮਾਡਲ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਨਵਾਂ honda Activa 7G ਮਾਡਲ ਹੋ ਸਕਦਾ ਹੈ ਕਿਉਂਕਿ ਕੰਪਨੀ ਦੁਆਰਾ 2 ਸਾਲ ਪਹਿਲਾਂ 6G ਮਾਡਲ ਨੂੰ ਵੀ ਲਾਂਚ ਕੀਤਾ ਗਿਆ ਸੀ। ਨਵੇਂ ਹੋਂਡਾ ਸਕੂਟਰ ਨੂੰ ਲੈ ਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸਨੂੰ 3 ਮਾਡਲਾਂ- ਸਟੈਂਡਰਡ, ਸਪੋਰਟਸ ਅਤੇ ਨਾਰਮਲ ’ਚ ਪੇਸ਼ ਕੀਤਾ ਜਾਵੇਗਾ। ਪਾਵਰਟ੍ਰੇਨ ਦੀ ਗੱਲ ਕਰੀਏ ਤਾਂ ਇਸ ਵਿਚ 110 ਸੀਸੀ ਦਾ ਇੰਜਣ ਦਿੱਤੇ ਜਾਣ ਦੀ ਉਮੀਦ ਹੈ ਜੋ ਕਿ 7.68 ਬੀ.ਐੱਚ.ਪੀ. ਦੀ ਪਾਵਰ ’ਤੇ 8.79 ਦਾ ਟਾਰਕ ਜਨਰੇਟ ਕਰ ਸਕਦਾ ਹੈ।
ਇਸਦੇ ਫੀਚਰਜ਼ ਨੂੰ ਲੈ ਕੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਟੀਜ਼ਰ ਇਮੇਜ ’ਚ ਫਰੰਟ ਹੈੱਡਲੈਂਪ ਦੀ ਇਕ ਝਲਕ ਵਿਖਾਈ ਦਿੰਦੀ ਹੈ। ਕੰਪਨੀ ਨੇ ਅਜੇ ਤਕ ਨਵੇਂ ਟੂ-ਵ੍ਹੀਲਰ ਦੀ ਅਧਿਕਾਰਤ ਲਾਂਚ ਲਈ ਤਾਰੀਖ ਜਾਰੀ ਨਹੀਂ ਕੀਤੀ ਪਰ ਉਮੀਦ ਹੈ ਕਿ ਇਸਨੂੰ ਇਸੇ ਮਹੀਨੇ ਦੇ ਅਖੀਰ ’ਚ ਲਾਂਚ ਕੀਤਾ ਜਾ ਸਕਦਾ ਹੈ।