ਏਅਰਟੈੱਲ ਦਾ ਹੋਲੀ ਧਮਾਕਾ: ਤੁਸੀਂ ਇਸ ਤਰ੍ਹਾਂ ਪਾ ਸਕਦੇ ਹੋ 30GB ਫਰੀ ਡਾਟਾ

Monday, Mar 13, 2017 - 02:28 PM (IST)

ਏਅਰਟੈੱਲ ਦਾ ਹੋਲੀ ਧਮਾਕਾ: ਤੁਸੀਂ ਇਸ ਤਰ੍ਹਾਂ ਪਾ ਸਕਦੇ ਹੋ 30GB ਫਰੀ ਡਾਟਾ
ਜਲੰਧਰ- ਟੈਲੀਕਾਮ ਸੈਕਟਰ ਦੀ ਸਭ ਤੋਂ ਵੱਡੀ ਕੰਪਨੀ ਭਾਰਤੀ ਏਅਰਟੈੱਲ ਨੇ ਹਾਲ ਹੀ ''ਚ ਇਹ ਐਲਾਨ ਕੀਤਾ ਸੀ ਕਿ ਉਹ ਹੋਲੀ ਦੇ ਤਿਉਹਾਰ ''ਤੇ ਯੂਜ਼ਰਸ ਲਈ ਇਕ ਨਵਾਂ ਸਰਪ੍ਰਾਈਜ਼ ਆਫਰ ਪੇਸ਼ ਕਰੇਗੀ। ਜਿਸ ਦੇ ਤਹਿਤ ਯੂਜ਼ਰਸ ਨੂੰ ਫਰੀ ਡਾਟਾ ਮਿਲੇਗਾ, ਜਦ ਕਿ ਉਸ ਸਮੇਂ ਇਸ ਬਾਰੇ ''ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ ਕਿ ਇਸ ਆਫਰ ''ਚ ਯੂਜ਼ਰਸ ਨੂੰ ਕਿੰਨਾ ਡਾਟਾ ਫਰੀ ਮਿਲੇਗਾ।
 
ਹੋਲੀ ਦੇ ਤਿਉਹਾਰ ''ਤੇ ਹੁਣ ਏਅਰਟੈੱਲ ਆਪਣੇ ਯੂਜ਼ਰਸ ਨੂੰ ਇਕ ਮੈਸੇਜ਼ ਦੇ ਰਾਹੀ ਇਹ ਜਾਣਕਾਰੀ ਦੇ ਰਿਹਾ ਹੈ ਕਿ ਉਨ੍ਹਾਂ ਨੂੰ 30GB 4G ਡਾਟਾ ਗਿਫਟ ਮਿਲਿਆ ਹੈ। ਇਸ ਆਫਰ ਦੇ ਤਹਿਤ ਏਅਰਟੈੱਲ ਦੇ ਪੋਸਟਪੇਡ ਯੂਜ਼ਰਸ ਨੂੰ ਅਗਲੇ ਮਹੀਨਿਆਂ ਲਈ ਹਰ ਮਹੀਨੇ 10GB ਡਾਟਾ ਮਿਲੇਗਾ।
 
ਇਸ ਲਈ ਤੁਹਾਨੂੰ ਕੰਪਨੀ ਦਾ ਮਾਈ ਏਅਰਟੈੱਲ ਐੱਪ ਡਾਊਨਲੋਡ ਕਰਨਾ ਹੋਵੇਗਾ ਜਦੋਂ ਤੁਸੀਂ ਇਹ ਐਪ ਅਪਣੇ ਫੋਨ ''ਚ ਡਾਊਨਲੋਡ ਕਰ ਲੈਣਗੇ ਤਾਂ ਤੁਹਾਨੂੰ ਇਕ ਮੈਸੇਜ਼ ਮਿਲੇਗਾ ਕਿ ਆਪਣੇ ਸਰਪ੍ਰਾਈਜ਼ ਆਫਰ ਨੂੰ ਪਾਓ। ਜਦੋਂ ਤੁਸੀਂ ਇਸ ''ਤੇ ਕਲਿੱਕ ਕਰੇਗੋ ਤਾਂ ਤੁਹਾਨੂੰ ਜਾਣਕਾਰੀ ਦਿਖਾਈ ਦੇਵੇਗੀ, ਤੁਹਾਨੂੰ ਅਗਲੇ ਸਾਲ 3 ਮਹੀਨਿਆਂ ਲਈ ਹਰ ਮਹੀਨੇ 10GB 4G ਡਾਟਾ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਏਅਰਟੈੱਲ ਨੇ ਹੋਲੀ ਦੇ ਤਿਉਹਾਰ ਨੂੰ ਹੋਰ ਰੰਗਦਾਰ ਬਣਾਉਣ ਲਈ ਇਹਲ ਪਲਾਨ ਪੇਸ਼ ਕੀਤਾ ਹੈ, ਜਿਸ ''ਚ ਯੂਜ਼ਰਸ ਨੂੰ ਗਿਫਟ ਦੇ ਰੂਪ ''ਚ ਹਰ ਮਹੀਨੇ 10GB 4G ਮਿਲੇਗਾ।

Related News