ਇਸ ਸਾਲ ਸੁਸਤ ਰਹੇਗੀ ਹਾਈਰਿੰਗ ਦੀ ਪ੍ਰਕਿਰਿਆ, ਨਿਵੇਸ਼ ''ਤੇ ਰਹੇਗਾ ਜ਼ੋਰ : ਗੂਗਲ CEO
Sunday, Apr 19, 2020 - 08:16 PM (IST)
![ਇਸ ਸਾਲ ਸੁਸਤ ਰਹੇਗੀ ਹਾਈਰਿੰਗ ਦੀ ਪ੍ਰਕਿਰਿਆ, ਨਿਵੇਸ਼ ''ਤੇ ਰਹੇਗਾ ਜ਼ੋਰ : ਗੂਗਲ CEO](https://static.jagbani.com/multimedia/2020_4image_20_16_255658069afd.jpg)
ਨਵੀਂ ਦਿੱਲੀ-ਗੂਗਲ ਪੈਰੇਂਟ Alphabet Inc. ਨੇ ਇਸ ਸਾਲ ਦੇ ਬਚੇ ਹੋਏ ਦਿਨ ਲਈ ਹਾਈਰਿੰਗ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੱਤਾ ਹੈ। ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦੇ ਪਿਛਲੇ ਕਈ ਹਫਤਿਆਂ ਤੋਂ ਗੂਗਲ ਦੇ ਵਿਗਿਆਪਨ 'ਚ ਕਮੀ ਆ ਰਹੀ ਹੈ। ਬਲੂਮਰਗ ਦੀ ਇਕ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਇਕ ਈਮੇਲ ਰਾਹੀਂ ਆਪਣੇ ਕਰਮਚਾਰੀਆਂ ਨੂੰ ਦੱਸਿਆ ਕਿ ਕੰਪਨੀ ਲਾਗਤ 'ਚ ਕਟੌਤੀ ਲਈ ਹੋਰ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਫਿਲਹਾਲ ਡਾਟਾ ਸੈਂਟਰ ਅਤੇ ਮਾਰਕੀਟਿੰਗ ਵਰਗੇ ਖੇਤਰ 'ਚ ਨਿਵੇਸ਼ ਦੀ ਯੋਜਨਾ ਬਣਾ ਰਹੀ ਹੈ। ਇਹ ਨਿਵੇਸ਼ ਇਕ ਰਣਨੀਤੀ ਏਰੀਆ 'ਚ ਕੀਤਾ ਜਾਵੇਗਾ।
ਗੂਗਲ ਦੇ ਇਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੰਪਨੀ ਰਣਨੀਤੀ ਖੇਤਰਾਂ ਦੀ ਇਕ ਛੋਟੀ ਗਿਣਤੀ 'ਚ ਹਾਈਰਿੰਗ ਦੀ ਸਪੀਡ ਨੂੰ ਬਣਾਏ ਰੱਖੇਗੀ। ਉਨ੍ਹਾਂ ਨੇ ਕਿਹਾ ਕਿ ਕਈ ਲੋਕਾਂ ਨੂੰ ਹਾਇਰ ਕੀਤਾ ਜਾ ਚੁੱਕਿਆ ਹੈ ਪਰ ਅਜੇ ਕੰਮ 'ਤੇ ਨਹੀਂ ਰੱਖਿਆ ਗਿਆ ਹੈ। 2019 ਦੇ ਆਖਿਰ 'ਚ 11,899 ਲੋਕਾਂ ਨੂੰ ਫੁਲ ਟਾਈਮ ਨੌਕਰੀ ਮਿਲੀ। ਗੂਗਲ ਦੇ ਇਸ ਐਲਾਨ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਵਾਇਰਸ ਨੇ ਕਿਸ ਤਰ੍ਹਾਂ ਦੁਨੀਆ ਭਰ ਦੀ ਅਰਥਵਿਵਸਥਆ ਨੂੰ ਪ੍ਰਭਾਵਿਤ ਕੀਤਾ ਹੈ। ਇਹ ਨਹੀਂ ਇਸ ਵਾਇਰਸ ਦੇ ਕਹਿਰ ਨਾਲ ਕੁਝ ਸਭ ਤੋਂ ਅਮੀਰ ਤਕਨੀਕੀ ਵਿਵਸਥਾ ਵੀ ਪ੍ਰਭਾਵਿਤ ਹੋ ਰਹੀ ਹੈ। ਬਿਜ਼ਨੈੱਸ ਇਨਸਾਈਡਰ ਮੁਤਾਬਕ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ Microsoft Corp. ਨੇ ਹਾਲ ਹੀ 'ਚ ਕੁਝ ਭਰਤੀਆਂ 'ਤੇ ਰੋਕ ਲਗਾਈ ਹੈ।
ਅਜਿਹੇ 'ਚ ਜਦ ਸਟਾਰਟਅਪ ਕੰਪਨੀਆਂ ਆਪਣੇ ਉੱਥੋ ਦੇ ਹਜ਼ਾਰਾਂ ਲੋਕਾਂ ਨੂੰ ਨੌਕਰੀ ਤੋਂ ਕੱਢ ਰਹੀ ਹੈ ਇਸ ਦੀ ਤੁਲਨਾ 'ਚ ਗੂਗਲ ਮੌਜੂਦਾ ਸਮੇਂ 'ਚ ਕਰਮਚਾਰੀਆਂ ਦੀ ਨੌਕਰੀ ਦੇ ਲਿਹਾਜ ਨਾਲ ਇਕ ਵਧੀਆ ਜਗ੍ਹਾ ਬਣੀ ਹੋਈ ਹੈ। ਪਰ ਕੰਪਨੀ ਨੂੰ ਮਾਲੀਆ 'ਚ ਗਿਰਾਵਟ ਦੀ ਸੰਭਾਵਨਾ ਹੈ ਕਿਉਂਕਿ ਕਈ ਕਾਰੋਬਾਰੀਆਂ ਨੇ ਪੈਸੇ ਬਚਾਉਣ ਲਈ ਵਿਗਿਆਪਨ ਖਰਚ 'ਚ ਕਟੌਤੀ ਕੀਤੀ ਹੈ। ਕੋਰੋਨਾ ਸੰਕਟ ਨੇ ਰਿਟੇਲ ਅਤੇ ਟ੍ਰੈਵਰ ਸੈਕਟਰ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਅਤੇ ਇਹ ਗੂਗਲ ਨੂੰ ਸਭ ਤੋਂ ਜ਼ਿਆਦਾ ਵਿਗਿਆਪਨ ਦਿੰਦੇ ਹਨ।