ਵੀਡੀਓ ਗੇਮ ''ਚ ਹਿੰਦੂ ਦੇਵੀ ਦਾ ਕੈਰੈਕਟ ਬਣ ਸਕਦੈ ਵੱਡੇ ਵਿਵਾਦ ਦਾ ਕਾਰਨ
Tuesday, Jul 19, 2016 - 02:35 PM (IST)

ਜਲੰਧਰ : ਮਸ਼ਹੂਰ ਗੇਮ ਓਵਰਵਾਚ ਨੂੰ ਹਿੰਦੂ ਕਮਿਊੁਨਿਟੀ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਦੀ ਵਜ੍ਹਾ ਹੈ ਇਸ ਗੇਮ ''ਚ ਐਡ ਹੋਇਆ ਕੈਰੈਕਟਰ ਸਿਮਾਂਤ੍ਰਾ। ਦਰਅਸਲ ਇਹ ਕੈਰੈਕਟ ਹਿੰਦੂ ਧਰਮ ''ਚ ਪੂਜੀ ਜਾਣ ਵਾਲੀ ਮਾਂ ਕਾਲੀ ਵਰਗਾ ਦਿਖਦਾ ਹੈ। ਇਸ ਨੂੰ ਲੈ ਕੇ ਅਮਰੀਕਾ ''ਚ ਇਕ ਹਿੰਦੂ ਸੋਸਾਇਟੀ ਦੇ ਨੇਤਾ ਰਾਜਨ ਜ਼ੇਦ ਨੇ ਗੇਮ ਮੇਕਰਜ਼ ਨੂੰ ਇਸ ਗੇਮਿੰਗ ਕੈਰੈਕਟ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਰਾਜਨ ਦਾ ਕਹਿਣਾ ਹੈ ਕਿ ਹਿੰਦੂਆਂ ''ਚ ਮਾਂ ਕਾਲੀ ਨੂੰ ਦੇਵੀ ਦਾ ਅਵਤਾਰ ਮੰਨਿਆ ਜਾਂਦਾ ਹੈ ਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਇਸ ਕਰਕੇ ਉਨ੍ਹਾਂ ਵਰਗਾ ਕੋਈ ਗੇਮਿੰਗ ਕੈਰੈਕਟਰ ਬਣਾਉਣਾ ਗਲਤ ਹੈ। ਓਵਰਵਾਚ ਗੇਮ 2 ਮਹੀਨੇ ਪਹਿਲਾਂ ਲਾਂਚ ਹੋਈ ਸੀ ਤੇ ਇਹ ਗੇਮ ਅਜੇ ਭਾਰਤ ''ਚ ਲਾਂਚ ਨਹੀਂ ਹੋਈ ਹੈ। ਗੇਮ ਨਾਲ ਜੁੜੇ ਕੁਝ ਲੋਕ ਕਹਿ ਰਹੇ ਹਨ ਕੇ ਰਾਜਨ ਬਿਨਾਂ ਵਜ੍ਹਾ ਇਸ ਗੱਲ ਨੂੰ ਤੂਲ ਦੇ ਰਹੇ ਹਨ ਪਰ ਭਾਰਤ ''ਚ ਇਸ ਗੇਮ ਦੇ ਲਾਂਚ ਹੋਣ ਤੋਂ ਬਾਅਦ ਲੋਕਾਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ, ਇਹ ਤਾਂ ਭਵਿੱਖ ''ਚ ਹੀ ਪਤਾ ਲੱਗੇਗਾ।